‘ਜਗ ਬਾਣੀ’ਦੀ ਖ਼ਬਰ ’ਤੇ ਮੰਤਰੀ ਨਿੱਝਰ ਨੇ ਲਾਈ ਮੋਹਰ, ਨਗਰ ਨਿਗਮ ਚੋਣਾਂ ਲਈ ਕਰਨਾ ਪਵੇਗਾ ਇੰਤਜ਼ਾਰ

04/02/2023 2:13:46 PM

ਲੁਧਿਆਣਾ (ਹਿਤੇਸ਼) : ਜਿਵੇਂ ਕਿ ‘ਜਗ ਬਾਣੀ’ ਵੱਲੋਂ ਪਹਿਲਾਂ ਹੀ ਸਾਫ ਕਰ ਦਿੱਤਾ ਗਿਆ ਸੀ ਕਿ ਜੇਕਰ 10 ਅਪ੍ਰੈਲ ਨੂੰ ਹੋਣ ਵਾਲੀ ਮੀਟਿੰਗ ਦੌਰਾਨ ਨਵੇਂ ਸਿਰੇ ਤੋਂ ਵਾਰਡਬੰਦੀ ਫਾਈਨਲ ਕਰ ਵੀ ਦਿੱਤੀ ਗਈ ਤਾਂ ਲੰਬੀ ਪ੍ਰਕਿਰਿਆ ਕਾਰਨ  ਨਗਰ ਨਿਗਮ ਚੋਣਾਂ ਜੂਨ ਤੋਂ ਪਹਿਲਾਂ ਨਹੀਂ ਹੋ ਸਕਦੀਆਂ। ਇਸ ਖਬਰ ’ਤੇ ਸਥਾਨਕ ਸਰਕਾਰਾਂ ਮੰਤਰੀ ਇੰਦਰਬੀਰ ਨਿੱਝਰ ਵੱਲੋਂ ਮੋਹਰ ਲਾ ਦਿੱਤੀ ਗਈ ਹੈ। ਸ਼ਨੀਵਾਰ ਨੂੰ ਲੁਧਿਆਣਾ ਪੁੱਜੇ ਮੰਤਰੀ ਨਿੱਝਰ ਨੇ ਕਿਹਾ ਕਿ ਆਪਣਾ ਵਜੂਦ ਬਚਾ ਕੇ ਰੱਖਣ ਲਈ ਸਰਕਾਰ ਦੇ ਫੈਸਲੇ ’ਤੇ ਸਵਾਲ ਖੜ੍ਹੇ ਕਰਨਾ ਵਿਰੋਧੀ ਧਿਰ ਦੀ ਮਜਬੂਰੀ ਹੈ। ਉਨ੍ਹਾਂ ਕਿਹਾ ਕਿ ਜੇਕਰ ਅਸੀਂ ਜਨਰਲ ਹਾਊਸ ਦਾ ਕਾਰਜਕਾਲ ਪੂਰਾ ਹੋਣ ਤੋਂ ਪਹਿਲਾਂ ਨਗਰ ਨਿਗਮ ਚੋਣਾਂ ਕਰਵਾਉਂਦੇ ਤਾਂ ਵੀ ਵਿਰੋਧੀ ਪਾਰਟੀਆਂ ਨੂੰ ਇਤਰਾਜ਼ ਹੋਣਾ ਸੀ ਅਤੇ ਹੁਣ ਜਨਰਲ ਹਾਊਸ ਦੀ ਮਿਆਦ ਖਤਮ ਹੋਣ ਤੋਂ ਬਾਅਦ ਨਗਰ ਨਿਗਮ ਚੋਣਾਂ ਹੋਣ ’ਤੇ ਵੀ ਵਿਰੋਧੀ ਧਿਰ ਵੱਲੋਂ ਮੁੱਦਾ ਚੁੱਕਿਆ ਜਾ ਰਿਹਾ ਹੈ।

ਮੰਤਰੀ ਨਿੱਝਰ ਨੇ ਕਿਹਾ ਕਿ ਨਵੇਂ ਸਿਰੇ ਤੋਂ ਵਾਰਡਬੰਦੀ ਫਾਈਨਲ ਕਰਨ ਦਾ ਕੰਮ ਲਗਭਗ ਪੂਰਾ ਹੋ ਗਿਆ ਹੈ ਪਰ ਮਹਾਨਗਰ ਦੇ ਲੋਕਾਂ ਨੂੰ ਨਗਰ ਨਿਗਮ ਚੋਣਾਂ ਲਈ ਦੋ ਤੋਂ ਤਿੰਨ ਮਹੀਨੇ ਤੱਕ ਇੰਤਜ਼ਾਰ ਕਰਨਾ ਪਵੇਗਾ। ਉਨ੍ਹਾਂ ਨੇ ਇਹ ਵੀ ਸਪਸ਼ਟ ਕੀਤਾ ਹੈ ਕਿ ਮਹਾਨਗਰ ਦੀ ਹੱਦ ਨੂੰ ਹਾਲ ਦੀ ਘੜੀ ਵਧਾਇਆ ਨਹੀਂ ਜਾ ਰਿਹਾ।

ਇਹ ਵੀ ਪੜ੍ਹੋ : ਕਰਨਾਟਕ ’ਚ ਵਿਧਾਨ ਸਭਾ ਚੋਣਾਂ ਦੇ ਜੋੜ-ਤੋੜ ’ਚ ਜੁਟੀਆਂ ਸਿਆਸੀ ਪਾਰਟੀਆਂ, ਰੋਜ਼ਾਨਾ ਬਦਲਣ ਲੱਗੇ ਸਮੀਕਰਨ!

ਐੱਫ. ਐਂਡ ਸੀ. ਸੀ. ਅਤੇ ਜਨਰਲ ਹਾਊਸ ਵਾਂਗ ਕੰਮ ਕਰੇਗੀ ਕਮਿਸ਼ਨਰ ਦੀ ਅਗਵਾਈ ਵਾਲੀ ਕਮੇਟੀ
ਲੁਧਿਆਣਾ, (ਹਿਤੇਸ਼)-ਨਗਰ ਨਿਗਮ ਦੇ ਜਨਰਲ ਹਾਊਸ ਦਾ ਕਾਰਜਕਾਲ ਪੂਰਾ ਹੋਣ ਤੋਂ ਬਾਅਦ ਮੇਅਰ ਦੀ ਨਿਯੁਕਤੀ ਹੋਣ ਤੱਕ ਸਾਰੀ ਪਾਵਰ ਪ੍ਰਸ਼ਾਸਕ ਵਜੋਂ ਕਮਸ਼ਿਨਰ ਸ਼ੇਨਾ ਅਗਰਵਾਲ ਕੋਲ ਆ ਗਈ ਹੈ, ਜਿਨ੍ਹਾਂ ਵੱਲੋਂ ਵਿੱਤੀ ਅਤੇ ਪਾਲਿਸੀ ਮੈਟਰ ਸਬੰਧੀ ਫੈਸਲੇ ਲੈਣ ਲਈ ਟੈਕਨੀਕਲ ਐਡਵਾਇਜ਼ਰੀ ਕਮੇਟੀ ਬਣਾਈ ਗਈ ਹੈ, ਜੋ ਕਮੇਟੀ ਐੱਫ. ਐਂਡ ਸੀ. ਸੀ. ਤੇ ਜਨਰਲ ਹਾਊਸ ਵਾਂਗ ਕੰਮ ਕਰੇਗੀ।

ਇਸ ਸਬੰਧੀ ਜਾਰੀ ਆਰਡਰ ਵਿਚ ਕਮਿਸ਼ਨਰ ਨੇ ਸਾਫ ਕਰ ਦਿੱਤਾ ਹੈ ਕਿ ਵੱਖ-ਵੱਖ ਸ਼ਾਖਾਵਾਂ ਵੱਲੋਂ ਭੇਜੇ ਜਾਣ ਵਾਲੇ ਪ੍ਰਸਤਾਵ ਐੱਫ. ਐਂਡ ਸੀ. ਸੀ. ਤੇ ਜਨਰਲ ਹਾਊਸ ਵਾਂਗ ਇਸ ਕਮੇਟੀ ਦੀ ਮੀਟਿੰਗ ਵਿਚ ਪੇਸ਼ ਕੀਤੇ ਜਾਣਗੇ, ਜਿਥੇ ਨਿਯਮਾਂ ਦੇ ਮੁਤਾਬਕ ਹੋਣ ਨੂੰ ਲੈ ਕੇ ਵੈਰੀਫਿਕੇਸ਼ਨ ਕਰਨ ਤੋਂ ਬਾਅਦ ਏਜੰਡਾ ਪਾਸ ਕਰਨ ਦਾ ਫੈਸਲਾ ਕੀਤਾ ਜਾਵੇਗਾ।

ਇਹ ਵੀ ਪੜ੍ਹੋ : ਪਹਿਲੇ ਸਾਲ ਨੌਜਵਾਨਾਂ ਨੂੰ ਸਰਕਾਰੀ ਨੌਕਰੀਆਂ ਦੇ ਕੇ ਸੂਬਾ ਸਰਕਾਰ ਨੇ ਨਵਾਂ ਰਿਕਾਰਡ ਬਣਾਇਆ : ਮੁੱਖ ਮੰਤਰੀ

ਪੈਂਡਿੰਗ ਮਾਮਲਿਆਂ ਦੀ ਵੀ ਹੋਵੇਗੀ ਸਕਰੂਟਨੀ
ਕਮਿਸ਼ਨਰ ਦੇ ਮੁਤਾਬਕ ਕਈ ਮਾਮਲਿਆਂ ’ਤੇ ਪਿਛਲੇ ਸਮੇਂ ਦੌਰਾਨ ਐੱਫ. ਐਂਡ ਸੀ. ਸੀ. ਜਾਂ ਜਨਰਲ ਹਾਊਸ ਦੀ ਮੀਟਿੰਗ ਵਿਚ ਫੈਸਲਾ ਨਹੀਂ ਕੀਤਾ ਗਿਆ ਸੀ, ਜੋ ਕੇਸ ਹੁਣ ਉਨ੍ਹਾਂ ਦੇ ਕੋਲ ਭੇਜੇ ਜਾ ਰਹੇ ਹਨ ਪਰ ਇਸ ਤਰ੍ਹਾਂ ਦੇ ਮਾਮਲਿਆਂ ਨੂੰ ਲੈ ਕੇ ਵੀ ਟੈਕਨੀਕਲ ਐਡਵਾਇਜ਼ਰੀ ਕਮੇਟੀ ਦੀ ਬੈਠਕ ਵਿਚ ਸਕਰੂਟਨੀ ਕੀਤੀ ਜਾਵੇਗੀ।

ਇਹ ਵੀ ਪੜ੍ਹੋ : ਵਿਦਿਆਰਥੀ ਖਿਡਾਰੀਆਂ ਦੇ ਹਿੱਤ ’ਚ ਪੰਜਾਬ ਸਰਕਾਰ ਦਾ ਵੱਡਾ ਫੈਸਲਾ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ

Anuradha

This news is Content Editor Anuradha