ਸੁਰੱਖਿਆ ਦੇ ਸਖਤ ਇੰਤਜ਼ਾਮਾਂ ਹੇਠ ਜਲੰਧਰ ਦੇ ਇਨ੍ਹਾਂ ਇਲਾਕਿਆਂ ''ਚ ਪਈਆਂ ਵੋਟਾਂ

09/19/2018 5:48:22 PM

ਜਲੰਧਰ (ਸੋਨੂੰ) : ਜਲੰਧਰ ਸ਼ਹਿਰ ਦੀਆਂ 21 ਜ਼ਿਲਾ ਪੀਸ਼ਦਾਂ ਅਤੇ 191 ਪੰਚਾਇਤ ਸਮਿਤੀਆਂ ਲਈ ਸਵੇਰੇ ਤੋਂ ਜਾਰੀ ਵੋਟਾਂ ਦਾ ਕੰਮ ਹੁਣ ਖਤਮ ਹੋ ਚੁੱਕਾ ਹੈ। ਦੱਸ ਦਈਏ ਕਿ ਇਨ੍ਹਾਂ ਚੋਣਾਂ ਦੌਰਾਨ 505 ਉਮੀਦਵਾਰ ਮੈਦਾਨ 'ਚ ਹਨ, ਜਿਨ੍ਹਾਂ 'ਚੋਂ 54 ਜ਼ਿਲਾ ਪ੍ਰੀਸ਼ਦ ਅਤੇ 451 ਨਗਰ ਪੰਚਾਇਤ ਦੇ ਉਮੀਦਵਾਰ ਹਨ। ਜ਼ਿਲੇ 'ਚ ਕੁੱਲ 1206 ਬੂਥ ਹਨ, ਜਿਨ੍ਹਾਂ 'ਚੋਂ 31 ਨੂੰ ਅਤਿ ਸੰਵੇਦਨਸ਼ੀਲ ਅਤੇ 287 ਨੂੰ ਸੰਵੇਦਨਸ਼ੀਲ ਐਲਾਨਿਆ ਗਿਆ ਹੈ। ਜ਼ਿਲੇ 'ਚ 7800 ਜਵਾਨ ਸੁਰੱਖਿਆ ਲਈ ਤਾਇਨਾਤ ਕੀਤੇ ਗਏ ਸਨ, ਜਦੋਂ ਕਿ 4200 ਸਿਵਲ ਸਟਾਫ ਸੀ। ਸ਼ਹਿਰ ਦੇ 10 ਲੱਖ, 42 ਹਜ਼ਾਰ, 534 ਵੋਟਰ ਚੋਣ ਮੈਦਾਨ 'ਚ ਉਤਰੇ ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ ਕਰਨਗੇ। 
ਜਲੰਧਰ ਦੇ ਸ਼ਾਹਕੋਟ 'ਚ 2 ਵਜੇ ਤੱਕ 38.19 ਫੀਸਦੀ ਤੱਕ ਵੋਟਿੰਗ ਹੋਈ। ਇਸੇ ਤਰ੍ਹਾਂ ਆਦਮਪੁਰ 'ਚ 36 ਫੀਸਦੀ, ਰੂੜਕਾ ਕਲਾਂ 'ਚ 41.2 ਫੀਸਦੀ, ਨੂਰਮਹਿਲ 42 ਫੀਸਦੀ, ਫਿਲੋਰ 'ਚ 42.30 ਫੀਸਦੀ, ਭੋਗਪੁਰ 'ਚ 39.6 ਫੀਸਦੀ, ਨਕੋਦਰ 'ਚ 40.9 ਫੀਸਦੀ ਤੱਕ ਵੋਟਿੰਗ ਹੋਈ।