ਲੁਧਿਆਣਾ 'ਚ ਵੀ. ਵੀ. ਪੈਟ ਮਸ਼ੀਨ 'ਚ ਖ਼ਰਾਬੀ ਕਾਰਨ ਅੱਧਾ ਘੰਟਾ ਰੁਕੀ ਰਹੀ ਵੋਟਿੰਗ

02/20/2022 10:26:03 AM

ਲੁਧਿਆਣਾ (ਸੁਰਿੰਦਰ) : ਵਿਧਾਨ ਸਭਾ ਹਲਕੇ ਦੇ ਦੇਵਕੀ ਦੇਵੀ ਜੈਨ ਕਾਲਜ 'ਚ ਬਣਾਏ ਗਏ ਬੂਥ ਨੰਬਰ-90 'ਚ ਵੀ. ਵੀ. ਪੈਟ ਮਸ਼ੀਨ 'ਚ ਖ਼ਰਾਬੀ ਆਉਣ ਕਾਰਨ ਵੋਟਿੰਗ ਪ੍ਰਕਿਰਿਆ ਕਰੀਬ ਅੱਧਾ ਘੰਟਾ ਰੁਕੀ ਰਹੀ। ਪੋਲਿੰਗ ਸਟਾਫ਼ ਨੇ ਤੁਰੰਤ ਇਸ ਦੀ ਸੂਚਨਾ ਆਪਣੇ ਸੀਨੀਅਰ ਅਧਿਕਾਰੀਆਂ ਨੂੰ ਦਿੱਤੀ।

ਇਹ ਵੀ ਪੜ੍ਹੋ : ਪੰਜਾਬ ਚੋਣਾਂ 2022 : ਮੋਹਾਲੀ ਦੇ ਹਲਕਿਆਂ 'ਚ ਵੋਟਾਂ ਪੈਣ ਦਾ ਕੰਮ ਜਾਰੀ, ਜਾਣੋ ਕਿਹੜੇ ਉਮੀਦਵਾਰ ਪਾ ਚੁੱਕੇ ਨੇ ਵੋਟਾਂ

ਇਸ ਤੋਂ ਬਾਅਦ ਮਸ਼ੀਨਾਂ ਨੂੰ ਬਦਲ ਕੇ ਦੁਬਾਰਾ ਤੋਂ ਵੋਟਿੰਗ ਸ਼ੁਰੂ ਕਰਵਾਈ ਗਈ। ਜਿਸ ਸਮੇਂ ਕਰੀਬ 9 ਵਜੇ ਵੋਟਿੰਗ ਪ੍ਰਕਿਰਿਆ ਰੁਕੀ, ਉਸ ਸਮੇਂ ਸਿਰਫ 46 ਵੋਟਾਂ ਹੀ ਉਕਤ ਮਸ਼ੀਨ 'ਚ ਪਾਈਆਂ ਜਾ ਸਕੀਆਂ ਸਨ। ਨਵੀਂ ਮਸ਼ੀਨ ਲਾ ਕੇ ਵੋਟਿੰਗ ਸ਼ੁਰੂ ਕਰਵਾਉਣ 'ਚ ਕਰੀਬ ਅੱਧੇ ਘੰਟੇ ਦਾ ਸਮਾਂ ਲੱਗ ਗਿਆ।
ਇਹ ਵੀ ਪੜ੍ਹੋ : ਭਗਵੰਤ ਮਾਨ ਨੇ ਮੋਹਾਲੀ 'ਚ ਪਾਈ ਵੋਟ, ਪੰਜਾਬ ਵਾਸੀਆਂ ਨੂੰ ਕੀਤੀ ਅਪੀਲ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ

Babita

This news is Content Editor Babita