ਪਿੰਡ ਝੋਕ ਹਰੀ ਹਰ ਪੰਪ ’ਤੇ ਦਿਨ ਦਿਹਾੜੇ ਲੁੱਟ ਦੀ ਵਾਰਦਾਤ, ਲੁੱਟੇ 30 ਹਜ਼ਾਰ ਰੁਪਏ

08/15/2021 11:31:56 AM

ਫਿਰੋਜ਼ਪੁਰ (ਹਰਚਰਨ,ਬਿੱਟੂ) - ਅੱਜ 15 ਅਗਸਤ ਅਜ਼ਾਦੀ ਦਾ ਦਿਹਾੜਾ ਹੈ। ਹਰ ਕੋਈ ਅਜ਼ਾਦੀ ਨਾਲ ਜਿਊਣਾ ਚਾਹੁੰਦਾ ਹੈ ਪਰ ਦਿਨ-ਬ-ਦਿਨ ਪੰਜਾਬ ਦੇ ਵਿਗੜਦੇ ਹਲਤਾਂ ਨੂੰ ਦੇਖਦਿਆ ਸ਼ਰੀਫ ਲੋਕਾਂ ਦਾ ਜਿਊਣਾ ਮੁਸ਼ਕਲ ਹੋ ਰਿਹਾ ਹੈ। ਹਲਕਾ ਦਿਹਾਤੀ ਅੰਦਰ ਨਸ਼ੇ ਅਤੇ ਲੁੱਟ-ਖੋਹ, ਡਕੇਤੀਆਂ ਦੇ ਮਾਮਲੇ ਵੱਧਦੇ ਜਾ ਰਹੇ ਹਨ। ਲੁਟੇਰੇ ਬਿਨ੍ਹਾ ਕਿਸੇ ਡਰ ਦੇ ਸ਼ਰੇਆਮ ਹਥਿਆਰਾਂ ਦੇ ਜ਼ੋਰ ’ਤੇ ਲੁੱਟ-ਖੋਹ ਕਰ ਰਹੇ ਹਨ। ਇਸੇ ਤਰ੍ਹਾਂ ਬੀਤੀ ਰਾਤ ਚੋਰ 2 ਦੁਕਾਨਾਂ ਦੇ ਸ਼ਟਰ ਤੋੜ ਕੇ ਗੱਲੇ ਵਿੱਚ ਪਈ 250 ਰੁਪਏ ਦੀ ਭਾਨ ਅਤੇ ਕਾਰ ਮਕੈਨਿਕ ਦੀ ਦੁਕਾਨ ਤੋਂ ਬੈਟਰੀ ਚੋਰੀ ਕਰਕੇ ਲੈ ਗਏ। ਅੱਜ ਸਵੇਰੇ ਕਰੀਬ ਪੌਣੇ 9 ਵਜੇ ਝੋਕ ਹਰੀ ਹਰ ਦੇ ਪਟਰੋਲ ਪੰਪ ਤੋਂ  ਪਿਸਤੋਲ ਦੇ ਜ਼ੋਰ ’ਤੇ 30 ਹਜ਼ਾਰ ਰੁਪਏ ਦੀ ਨਕਦੀ ਲੁੱਟ ਕੇ ਲੈ ਗਏ।  

ਪੜ੍ਹੋ ਇਹ ਵੀ ਖ਼ਬਰ - 75ਵਾਂ ਆਜ਼ਾਦੀ ਦਿਹਾੜਾ : ਅੰਮ੍ਰਿਤਸਰ 'ਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਲਹਿਰਾਇਆ ਤਿਰੰਗਾ

ਪੰਪ ਦੇ ਮਾਲਕ ਹਰਪਾਲ ਸਿੰਘ ਨੇ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸਵੇਰੇ ਪੌਣੇ 9 ਵਜੇ ਨਿਸ਼ਾਨ ਸਿੰਘ ਪੁੱਤਰ ਮੱਘਰ ਸਿੰਘ ਵਾਸੀ ਪਿੰਡ ਚੁੱਘੇ ਵਾਲਾ ਪੰਪ ਤੋਂ ਤੇਲ ਪਾ ਰਿਹਾ ਸੀ। ਇਸ ਦੌਰਾਨ 2 ਵਿਅਕਤੀ ਹੀਰੋ ਹਾਂਡਾ ਸਪਲੈਡਰ ਮੋਟਰਸਾਇਕਲ ’ਤੇ ਆਏ, ਜੋ ਨਿਸ਼ਾਨ ਸਿੰਘ ਦੀ ਕੰਨ ਪੱਟੀ ’ਤੇ ਪਿਸਤੋਲ ਰੱਖ ਕੇ 30 ਹਜ਼ਾਰ ਰੁਪਏ ਲੁੱਟ ਕੇ ਫਰਾਰ ਹੋ ਗਏ। ਇਸ ਸਬੰਧੀ ਥਾਣਾ ਕੁਲਗੜ੍ਹੀ ਨੂੰ ਸੂਚਿਤ ਕੀਤਾ ਗਿਆ। ਮੌਕੇ ’ਤੇ ਪਹੁੰਚੇ ਏ.ਐੱਸ. ਆਈ. ਮੁਖਤਿਆਰ ਸਿੰਘ ਨੇ ਘਟਨਾ ਦਾ ਜਾਇਜ਼ਾ ਲਿਆ ਅਤੇ ਸੀ.ਸੀ.ਟੀ.ਵੀ ਦੇ ਆਧਾਰ ’ਤੇ ਲੁਟੇਰਿਆਂ ਦੀ ਭਾਲ ਕਰਨੀ ਸ਼ੁਰੂ ਕਰ ਦਿੱਤੀ।

ਪੜ੍ਹੋ ਇਹ ਵੀ ਖ਼ਬਰ - 75ਵੇਂ ਆਜ਼ਾਦੀ ਦਿਹਾੜੇ ਮੌਕੇ PM ਨਰਿੰਦਰ ਮੋਦੀ ਨੇ ਲਾਲ ਕਿਲ੍ਹੇ ’ਤੇ ਲਹਿਰਾਇਆ ਤਿਰੰਗਾ

ਦਸਣਯੋਗ ਹੈ ਕਿ ਹਲਕਾ ਦਿਹਤੀ ਅੰਦਰ ਲੁੱਟਾਂ-ਖੋਹਾ ਦੀਆਂ ਵਾਰਦਾਤਾ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ। ਲੋਕਾਂ ਦਾ ਦਿਨ ਵੇਲੇ ਵੀ ਇਕਲੇ ਸਫ਼ਰ ਕਰਨਾ ਖ਼ਤਰੇ ਤੋਂ ਖਾਲੀ ਨਹੀਂ ਹੈ। ਇਲਾਕਾ ਨਿਵਾਸੀਆਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਨਸ਼ਾ ਸਮਗਲਰਾਂ ਅਤੇ ਲੁਟੇਰਿਆਂ ਨੂੰ ਨੱਥ ਪਾਈ ਜਾਵੇ ਤਾਂ ਜੋ ਲੋਕ ਅਜ਼ਾਦੀ ਨਾਲ ਜੀਅ ਸਕਣ।

ਪੜ੍ਹੋ ਇਹ ਵੀ ਖ਼ਬਰ - ਅਹਿਮ ਖ਼ਬਰ : ਪੰਜਾਬ ’ਚ ਕੋਰੋਨਾ ਦੀ ਤੀਜੀ ਲਹਿਰ ਨਾਲ ਨਜਿੱਠਣ ਲਈ ਰੋਜ਼ਾਨਾ 60,000 ਟੈਸਟ ਕਰਨ ਦੇ ਹੁਕਮ

rajwinder kaur

This news is Content Editor rajwinder kaur