ਪਿੰਡ ਤਾਰੇ ਵਾਲਾ ਦੇ ਕਿਸਾਨ ਪਰਿਵਾਰ ਦੀ ਧੀ ਬਣੀ ਜੱਜ

05/25/2019 8:04:58 PM

ਜਲਾਲਾਬਾਦ,(ਨਿਖੰਜ, ਜਤਿੰਦਰ): ਵਿਧਾਨ ਸਭਾ ਹਲਕਾ ਜਲਾਲਾਬਾਦ ਦੇ ਅਧੀਨ ਪੈਂਦੇ ਪਿੰਡ ਤਾਰੇ ਵਾਲਾ ਦੇ ਕਿਸਾਨ ਪਰਿਵਾਰ ਦੀ ਧੀ ਨੇ ਆਪਣੀ ਮਿਹਨਤ ਤੇ ਲਗਨ ਦੇ ਚੱਲਦੇ ਦਿੱਲੀ ਜੁਡੀਸ਼ੀਅਲ ਸਰਵਿਸਿਜ਼ ਦੀ ਪ੍ਰੀਖਿਆ ਪਾਸ ਕਰਕੇ ਮਾਪਿਆਂ ਦਾ ਨਾਮ ਰੋਸ਼ਨ ਕੀਤਾ ਹੈ। ਜਾਣਕਾਰੀ ਦਿੰਦਿਆਂ ਸੁਰਜੀਤ ਸਿੰਘ ਤੇ ਮਾਤਾ ਬਲਵਿੰਦਰ ਕੌਰ ਦੀ ਦਿੱਤੀ ਸਿੱਖਿਆ 'ਤੇ ਚੱਲ ਕੇ ਕਿਰਨਦੀਪ ਕੌਰ ਨੇ ਦਿੱਲੀ ਜੁਡੀਸ਼ੀਅਲ ਸਰਵਿਸਿਜ਼ 40 ਵਾਂ ਸਥਾਨ ਹਾਸਲ ਕਰਕੇ ਜੁਡੀਸ਼ੀਅਲ ਮੈਜਿਸਟਰੇਟ ਕਮ ਸਿਵਲ ਜੱਜ ਦਿੱਲੀ ਦਾ ਅਹੁਦਾ ਪ੍ਰਾਪਤ ਕੀਤਾ ਹੈ। ਕਿਰਨਦੀਪ ਕੌਰ ਨੇ ਸਕੂਲੀ ਪੜ੍ਹਾਈ ਮਾਤਾ ਗੁਜਰੀ ਪਬਲਿਕ ਸਕੂਲ ਤੋਂ ਪੂਰੀ ਕਰਕੇ ਬੀ. ਏ. ਐਲ. ਐਲ. ਬੀ (ਆਨਰਜ਼ ) ਦੀ ਕਾਨੂੰਨੀ ਡਿਗਰੀ ਪਟਿਆਲਾ ਦੇ ਰਾਜੀਵ ਗਾਂਧੀ ਨੈਸ਼ਨਲ ਯੂਨੀਵਰਸਿਟੀ ਆਫ ਲਾਅ ਤੋਂ ਹਾਸਲ ਕੀਤੀ ਸੀ। ਇਸ ਮੌਕੇ ਪਰਿਵਾਰਕ ਮੈਂਬਰਾਂ ਨੇ ਲੱਡੂ ਵੰਡਦੇ ਹੋਏ ਖੁਸ਼ੀ ਦਾ ਪ੍ਰਗਟਾਵਾ ਕੀਤਾ।