ਵੱਡੀ ਖਬਰ : ਕੋਰੋਨਾ ਦੇ ਗੜ੍ਹ ਬਣੇ ਮੋਹਾਲੀ 'ਚ ਨਵਾਂ ਕੇਸ, ਜ਼ਿਲੇ 'ਚ 37 ਹੋਈ ਮਰੀਜ਼ਾਂ ਦੀ ਗਿਣਤੀ

04/09/2020 3:17:27 PM

ਮੋਹਾਲੀ (ਪਰਦੀਪ, ਰਾਣਾ) : ਪੰਜਾਬ 'ਚ ਕੋਰੋਨਾ ਮਰੀਜ਼ਾਂ ਦੀ ਗਿਣਤੀ ਲਗਾਤਾਰ ਵੱਧਦੀ ਜਾ ਰਹੀ ਹੈ। ਪੰਜਾਬ 'ਚ ਮੋਹਾਲੀ ਤਾਂ ਕੋਰੋਨਾ ਦੀ ਰਾਜਧਾਨੀ ਹੀ ਬਣ ਗਿਆ ਹੈ। ਇੱਥੇ ਪਾਜ਼ੇਟਿਵ ਲੋਕਾਂ ਦੀ ਗਿਣਤੀ ਪੰਜਾਬ ਦੇ ਬਾਕੀ ਜ਼ਿਲਿਆਂ ਨਾਲੋਂ ਸਭ ਤੋਂ ਜ਼ਿਆਦਾ ਹੈ। ਮੋਹਾਲੀ ਜ਼ਿਲੇ ਅਧੀਨ ਪੈਂਦੇ ਡੇਰਾਬੱਸੀ ਦੇ ਸ਼ਕਤੀ ਨਗਰ 'ਚ ਵੀਰਵਾਰ ਨੂੰ ਇਕ ਨਵਾਂ ਮਾਮਲਾ ਸਾਹਮਣੇ ਆਇਆ ਹੈ। ਇੱਥੇ ਸ਼ਕਤੀ ਨਗਰ ਦੇ ਇਕ 34 ਸਾਲਾ ਨੌਜਵਾਨ ਦੀ ਕੋਰੋਨਾ ਸਬੰਧੀ ਰਿਪੋਰਟ ਪਾਜ਼ੇਟਿਵ ਪਾਈ ਗਈ ਹੈ। ਇਸ ਨੌਜਵਾਨ ਦੀ ਪਿੰਡ ਜਵਾਹਰਪੁਰ ਵਿਖੇ ਕਰਿਆਨੇ ਦੀ ਦੁਕਾਨ ਹੈ। ਇਸ ਕੇਸ ਤੋਂ ਬਾਅਦ ਮੋਹਾਲੀ ਜ਼ਿਲੇ 'ਚ ਕੁੱਲ ਕੋਰੋਨਾ ਪੀੜਤ ਮਰੀਜ਼ਾਂ ਦੀ ਗਿਣਤੀ 37 ਹੋ ਗਈ ਹੈ।
ਇਹ ਵੀ ਪੜ੍ਹੋ : ਨਵਜੋਤ ਸਿੱਧੂ ਨੇ ਜਨਤਾ ਨਾਲ ਸਾਂਝਾ ਕੀਤਾ 'ਕੋਰੋਨਾ' ਨੂੰ ਹਰਾਉਣ ਦਾ ਗੁਰੂ ਮੰਤਰ

ਪੂਰੇ ਜ਼ਿਲੇ 'ਚ ਦਹਿਸ਼ਤ ਦਾ ਮਾਹੌਲ ਪਾਇਆ ਜਾ ਰਿਹਾ ਹੈ ਅਤੇ ਲੋਕ ਬੁਰੀ ਤਰ੍ਹਾਂ ਡਰੇ ਹੋਏ ਹਨ। ਇਸ ਤੋਂ ਇਲਾਵਾ ਕੋਰੋਨਾ ਦੇ ਗੜ੍ਹ ਬਣੇ ਜਵਾਹਰਪੁਰ ਦੇ ਨਾਲ ਲੱਗਦੇ ਤਿੰਨ ਪਿੰਡਾਂ ਪੜਛ, ਸਿਊਂਕ ਅਤੇ ਤਿਉੜ ਦੇ 15 ਲੋਕਾਂ ਨੂੰ ਸਿਹਤ ਵਿਭਾਗ ਵਲੋਂ ਹੋਮ ਕੁਆਰੰਟਾਈਨ ਕੀਤਾ ਗਿਆ ਹੈ। ਸਿਹਤ ਵਿਭਾਗ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਵਲੋਂ ਮੀਟਿੰਗ ਦਾ ਸਿਲਸਿਲਾ ਤੇਜ਼ ਕਰ ਦਿੱਤਾ ਗਿਆ ਹੈ ਤਾਂ ਜੋ ਹਾਟਸਪਾਟ ਬਣ ਚੁੱਕੇ ਜਵਾਹਰਪੁਰ ਦੇ ਹੋਰਨਾਂ ਵਿਅਕਤੀਆਂ ਦੀ ਸਿਹਤ ਸਬੰਧੀ ਜਾਂਚ ਕੀਤੀ ਜਾ ਸਕੇ ਅਤੇ ਪਾਜ਼ੇਟਿਵ ਕੇਸ ਨਾਲ ਸਬੰਧਿਤ ਪਿਛਲੇ ਸਮੇਂ ਦੌਰਾਨ ਬਾਕੀ ਲੋਕਾਂ ਦੇ ਸੰਪਰਕ 'ਚ ਰਹੇ ਅਜਿਹੇ ਵਿਅਕਤੀਆਂ ਦੀ ਭਾਲ ਕਰਨ 'ਚ ਤੇਜ਼ੀ ਲਿਆਂਦੀ ਜਾ ਰਹੀ ਹੈ।

ਇਹ ਵੀ ਪੜ੍ਹੋ : ਭੁਲੱਥ 'ਚੋਂ ਮਿਲੇ ਕੋਰੋਨਾ ਵਾਇਰਸ ਦੇ 4 ਸ਼ੱਕੀ ਮਰੀਜ਼
ਪੰਜਾਬ ਦੇ ਤਾਜ਼ਾ ਹਾਲਾਤ
ਪੰਜਾਬ 'ਚ ਕੋਰੋਨਾ ਦਾ ਕਹਿਰ ਲਗਾਤਾਰ ਜਾਰੀ ਹੈ ਅਤੇ ਹੁਣ ਤੱਕ ਸੂਬੇ 'ਚ ਕੁੱਲ 115 ਕੋਰੋਨਾ ਪਾਜ਼ੇਟਿਵ ਕੇਸ ਸਾਹਮਣੇ ਆ ਚੁੱਕੇ ਹਨ, ਜਦੋਂ ਕਿ 10 ਲੋਕਾਂ ਦੀ ਮੌਤ ਹੋ ਚੁੱਕੀ ਹੈ। ਪੰਜਾਬ ਦੇ ਮੋਹਾਲੀ 'ਚ ਤਾਜ਼ਾ ਅੰਕੜਿਆਂ ਮੁਤਾਬਕ ਮੋਹਾਲੀ 'ਚ 37, ਨਵਾਂਸ਼ਹਿਰ 'ਚ 19, ਹੁਸ਼ਿਆਰਪੁਰ 'ਚ 7, ਜਲੰਧਰ 'ਚ 8, ਲੁਧਿਆਣਾ 'ਚ 8, ਅੰਮ੍ਰਿਤਸਰ 'ਚ 10, ਪਟਿਆਲਾ 'ਚ 1, ਰੋਪੜ 'ਚ 3, ਮਾਨਸਾ 'ਚ 5, ਪਠਾਨਕੋਟ 'ਚ 7, ਫਰੀਦਕੋਟ 'ਚ 2, ਬਰਨਾਲਾ 'ਚ 1, ਕਪੂਰਥਲਾ 'ਚ 1, ਫਤਿਹਗੜ੍ਹ ਸਾਹਿਬ 'ਚ 1, ਮੋਗਾ 'ਚ 4 ਅਤੇ ਸ੍ਰੀ ਮੁਕਤਸਰ ਸਾਹਿਬ 'ਚ 1 ਕੋਰੋਨਾ ਪਾਜ਼ੇਵਿਟ ਕੇਸ ਆ ਚੁੱਕਾ ਹੈ, ਜਦੋਂ ਕਿ ਨਵਾਂਸ਼ਹਿਰ 'ਚ ਕੋਰੋਨਾ ਨਾਲ 1, ਮੋਹਾਲੀ 'ਚ 1, ਲੁਧਿਆਣਾ 'ਚ 2, ਪਠਾਨਕੋਟ 'ਚ 1, ਅੰਮ੍ਰਿਤਸਰ 'ਚ 2, ਜਲੰਧਰ 'ਚ 1, ਹੁਸ਼ਿਆਰਪੁਰ 'ਚ 1 ਅਤੇ ਰੋਪੜ 'ਚ ਇਕ ਮੌਤ ਹੋ ਚੁੱਕੀ ਹੈ।
ਇਹ ਵੀ ਪੜ੍ਹੋ : ਚੰਡੀਗੜ੍ਹ 'ਚੋਂ ਖਤਮ ਹੋਵੇਗਾ 'ਕੋਰੋਨਾ' ਦਾ ਕਹਿਰ, ਅਗਲੇ 8 ਦਿਨ ਬਹੁਤ ਅਹਿਮ!

Babita

This news is Content Editor Babita