ਟੂਣਾ ਨਾ ਮੰਨਣ ’ਤੇ ਪਿੰਡ ਦੇ ਬਾਇਕਾਟ ਦਾ ਸ਼ਿਕਾਰ ਹੋਏ ਗੁਰਸਿੱਖ ਪਰਿਵਾਰ ਅੱਗੇ ਝੁਕਿਆ ਸਰਪੰਚ, ਮੰਗੀ ਮੁਆਫ਼ੀ(ਵੀਡੀਓ)

08/20/2021 6:53:08 PM

ਤਲਵੰਡੀ ਸਾਬੋ (ਮੁਨੀਸ਼) - ਸਬ-ਡਵੀਜ਼ਨ ਤਲਵੰਡੀ ਸਾਬੋ ਦੇ ਪਿੰਡ ਮਿਰਜੇਆਣਾ ਵਿਖੇ ਧਾਗੇ (ਟੂਣੇ) ਨੂੰ ਨਾ ਮੰਨਣ ’ਤੇ ਪਿੰਡ ਦੇ ਇਕ ਗੁਰਸਿੱਖ ਪਰਿਵਾਰ ਦਾ ਪਿੰਡ ਵਾਸੀਆਂ ਵੱਲੋ ਬਾਈਕਾਟ ਕਰਨ ਤੋਂ ਬਾਅਦ ਅੱਜ ਤਖ਼ਤ ਸ੍ਰੀ ਦਮਦਮਾ ਸਾਹਿਬ ਤੋਂ ਇਕ ਵਿਸ਼ੇਸ਼ ਜਾਂਚ ਟੀਮ ਪਿੰਡ ਪੁੱਜੀ। ਇਸ ਟੀਮ ਵਲੋਂ ਪਿੰਡ ਮਿਰਜੇਆਣਾ ਪੁੱਜ ਕੇ ਗੁਰਸਿੱਖ ਪਰਿਵਾਰ ਨਾਲ ਮੁਲਾਕਾਤ ਕੀਤੀ ਗਈ। ਦਮਦਮਾ ਸਾਹਿਬ ਦੀ ਟੀਮ ਦੇ ਸਾਹਮਣੇ ਪਿੰਡ ਦੇ ਸਰਪੰਚ ਵਲੋਂ ਮੁਆਫ਼ੀ ਮੰਗੀ ਗਈ ਅਤੇ ਉਨ੍ਹਾਂ ਨੇ ਬਾਈਕਾਟ ਦੇ ਫ਼ੈਸਲੇ ਨੂੰ ਗਲਤ ਦਸਦੇ ਹੋਏ ਉਸ ਨੂੰ ਵਾਪਸ ਲੈ ਲਿਆ। ਇਸ ਦੌਰਾਨ ਜਿਥੇ ਪਿੰਡ ਵਾਸੀਆਂ ਨੇ ਸੁਖ ਦਾ ਸਾਹ ਲਿਆ, ਉਥੇ ਪੀੜਤ ਗੁਰਸਿੱਖ ਪਰਿਵਾਰ ਵੀ ਇਸ ਗੱਲ ’ਤੇ ਆਸਵੰਦ ਲਗਦਾ ਹੈ ਕਿ ਉਨ੍ਹਾਂ ਨੂੰ ਤਖ਼ਤ ਸ੍ਰੀ ਦਮਦਮਾ ਸਾਹਿਬ ਵੱਲੋਂ ਤਫ਼ਤੀਸ਼ ਕਰਨ ਤੋਂ ਬਾਅਦ, ਜੋ ਫ਼ੈਸਲਾ ਕੀਤਾ ਜਾਵੇਗਾ ਉਹ ਪ੍ਰਵਾਨ ਕਰਨਗੇ।

ਪੜ੍ਹੋ ਇਹ ਵੀ ਖ਼ਬਰ - ਵਿਆਹੁਤਾ ਜਨਾਨੀ ਦੀ ਭੇਤਭਰੇ ਹਾਲਾਤ ’ਚ ਮੌਤ, ਪਿਓ ਨੇ ਰੋਂਦਿਆਂ ਕਿਹਾ-ਧੀ ਦਾ ਹੋਇਆ ਕਤਲ (ਵੀਡੀਓ)

ਇਸ ਮਾਮਲੇ ਦੇ ਸਬੰਧ ’ਚ ਬੋਲਦੇ ਹੋਏ ਸਰਪੰਚ ਮਲਕੀਤ ਸਿੰਘ ਨੇ ਕਿਹਾ ਕਿ ਪਿੰਡ ਦੀ ਭਲਾਈ ਲਈ ਇਹ ਫ਼ੈਸਲਾ ਲਿਆ ਸੀ। ਸਾਡਾ ਗੁਰਸਿੱਖ ਪਰਿਵਾਰ ਨਾਲ ਕਿਸੇ ਤਰ੍ਹਾਂ ਦੀ ਕੋਈ ਰਜ਼ਿੰਸ਼ ਨਹੀਂ। ਪਿੰਡ ਦੇ ਲੋਕਾਂ ਅਤੇ ਪੰਚਾਇਤ ਦੇ ਕਹਿਣ ’ਤੇ ਪਿੰਡ ਦੀ ਸਰਪੰਚ ਨੇ ਉਕਤ ਪਰਿਵਾਰ ਦਾ ਬਾਇਕਾਟ ਕੀਤਾ ਸੀ। ਸਰਪੰਚ ਨੇ ਕਿਹਾ ਕਿ ਮੈਂ ਵੀ ਕਿਸੇ ਤਰ੍ਹਾਂ ਦੇ ਟੁਣੇ ’ਤੇ ਕੋਈ ਵਿਸ਼ਵਾਸ ਨਹੀਂ ਕਰਦਾ ਸਗੋਂ ਉਸ ਦੇ ਖ਼ਿਲਾਫ਼ ਹਨ। ਉਨ੍ਹਾਂ ਨੇ ਕਿਹਾ ਕਿ ਪਿੰਡ ਦੀ ਪੰਚਾਇਤ ਦੇ ਮੈਂਬਰਾਂ ਦੇ ਕਹਿਣ ’ਤੇ ਉਨ੍ਹਾਂ ਵਲੋਂ ਇਹ ਫ਼ੈਸਲਾ ਲਿਆ ਗਿਆ ਸੀ। ਉਨ੍ਹਾਂ ਨੇ ਕਿਹਾ ਕਿ ਪਿੰਡ ’ਚ ਰਹਿਣ ਵਾਲੇ ਅਵਤਾਰ ਸਿੰਘ ਦੇ ਪਰਿਵਾਰ ਨੂੰ ਹੁਣ ਪੂਰਾ ਮਾਣ ਸਨਮਾਨ ਬਖਸ਼ਿਆ ਜਾਵੇਗਾ। 

ਪੜ੍ਹੋ ਇਹ ਵੀ ਖ਼ਬਰ - ਜਜ਼ਬੇ ਨੂੰ ਸਲਾਮ! ਮਾਂ-ਪਿਓ ਦੀ ਮੌਤ ਮਗਰੋਂ 13 ਸਾਲਾ ਦੀਪਕ ਰੇਹੜੀ ਲਗਾ ਕੇ ਪੂਰੇ ਕਰ ਰਿਹਾ ਆਪਣੇ ਸੁਫ਼ਨੇ (ਵੀਡੀਓ)

ਦੱਸ ਦੇਈਏ ਕਿ ਪਿੰਡ ਮਿਰਜੇਆਣਾ ਵਿਖੇ ਪਿੰਡ ਵਾਸੀਆਂ ਵੱਲੋ ਪਸ਼ੂਆਂ ਨੂੰ ਮੂੰਹ ਖੁਰ ਦੀ ਬੀਮਾਰੀ ਤੋਂ ਬਚਣ ਲਈ ਮਲੇਰਕੋਟਲੇ ਦੇ ਕਿਸੇ ਸਿਆਣੇ ਬਾਬੇ ਤੋਂ ਧਾਗਾ ਵੀ ਕਰਵਾਇਆ, ਜਿਸ ਵਿੱਚ ਉਨ੍ਹਾਂ ਨੇ ਰਾਤ ਨੂੰ ਪਿੰਡ ਵਿੱਚ ਕੋਈ ਵੀ ਲਾਈਟ ਨਾ ਜਗਾ ਕੇ ਰਾਤ 10 ਵਜੇ ਦਰਵਾਜ਼ੇ ਖੁੱਲ੍ਹੇ ਰੱਖਣ। ਪਿੰਡ ਵਾਲੇ ਆਪਣੇ ਪਸ਼ੂ ਧਰਮਸ਼ਾਲਾ ਵਿਚ ਧਾਗੇ ਹੇਠੋਂ ਦੀ ਲੰਘਾਉਣ ਲਈ ਕਿਹਾ ਸੀ। ਭਾਵੇਂ ਸਾਰਾ ਪਿੰਡ ਇਸ ਟੂਣੇ ਲਈ ਸਹਿਮਤ ਹੋ ਗਿਆ ਅਤੇ ਸਾਰਿਆਂ ਨੇ ਇਸੇ ਤਰ੍ਹਾਂ ਕੀਤਾ ਵੀ ਪਰ ਪਿੰਡ ਦੇ ਇਕ ਗੁਰਸਿੱਖ ਪਰਿਵਾਰ ਨੇ ਆਪਣੇ ਘਰ ਵਿੱਚ ਧੂਫ ਲਗਾਉਣ ਤੋਂ ਇਨਕਾਰ ਕਰ ਦਿੱਤਾ ਅਤੇ ਰਾਤ ਨੂੰ ਗਿਆਰਾਂ ਵਜੇ ਲਾਈਟ ਵੀ ਜਗਾ ਲਈ, ਜਿਸ ਕਰਕੇ ਪਿੰਡ ਵਾਸੀਆਂ ਨੇ ਇਸ ਗੁਰਸਿੱਖ ਪਰਿਵਾਰ ਦਾ ਬਾਈਕਾਟ ਕਰਨ ਦਾ ਫ਼ੈਸਲਾ ਸੁਣਾ ਦਿੱਤਾ।

ਪੜ੍ਹੋ ਇਹ ਵੀ ਖ਼ਬਰ - ਪ੍ਰੇਮੀ ਦਾ ਖ਼ੌਫਨਾਕ ਕਾਰਾ, 5 ਬੱਚਿਆਂ ਦੀ ਮਾਂ ਨੂੰ ਗੋਲੀ ਮਾਰ ਕਤਲ ਕਰਨ ਮਗਰੋਂ ਕੀਤੀ ਖ਼ੁਦਕੁਸ਼ੀ

rajwinder kaur

This news is Content Editor rajwinder kaur