ਕੈਬਨਿਟ ਮੰਤਰੀ ਸਿੰਗਲਾ ਦੀ ਅਗਵਾਈ ਹੇਠ ਲੱਗਾ ਲੋਕ ਸੁਵਿਧਾ ਕੈਂਪ

08/04/2019 5:33:16 PM

ਸੰਗਰੂਰ (ਯਾਦਵਿੰਦਰ) : ਸਿੱਖਿਆ ਮੰਤਰੀ ਵਿਜੇ ਇੰਦਰ ਸਿੰਗਲਾ ਨੇ ਐਤਵਾਰ ਨੂੰ ਸੰਗਰੂਰ ਵਿਖੇ ਵਿਸ਼ੇਸ਼ ਲੋਕ ਸੁਵਿਧਾ ਕੈਂਪ ਲਗਾ ਕੇ ਜ਼ਰੂਰਤਮੰਦਾਂ ਤੱਕ ਸਰਕਾਰੀ ਯੋਜਨਾਵਾਂ ਦਾ ਲਾਭ ਪਹੁਚਾਉਣ ਦਾ ਉਪਰਾਲਾ ਕੀਤਾ। ਸਥਾਨਕ ਗੁਰਦੁਆਰਾ ਸੰਤਪੁਰਾ ਸਾਹਿਬ 'ਚ ਲਗਾਏ ਗਏ ਉਕਤ ਕੈਂਪ ਵਿਚ ਵੱਡੀ ਗਿਣਤੀ ਵਿਚ ਜ਼ਰੂਰਤਮੰਦ ਲੋਕਾਂ ਨੇ ਪੁੱਜ ਕੇ ਮਿਲਣ ਵਾਲੀਆਂ ਯੋਜਨਾਵਾਂ ਦਾ ਲਾਭ ਲਿਆ। ਸਿੱਖਿਆ ਮੰਤਰੀ ਵਿਜੇ ਇੰਦਰ ਸਿੰਗਲਾ ਨੇ ਦੱਸਿਆ ਕਿ ਉਕਤ ਕੈਂਪ ਵਿਚ ਬੁਢਾਪਾ, ਅੰਗਹੀਣ ਤੇ ਵਿਧਵਾ ਪੈਨਸ਼ਨ ਦੀ ਯੋਜਨਾ ਤਹਿਤ ਲੋੜਵੰਦਾ ਦੇ ਫ਼ਾਰਮ ਭਰੇ ਗਏ ਤਾਂ ਜੋ ਲਾਭਪਾਤਰੀਆਂ ਨੂੰ ਪੈਨਸ਼ਨ ਮਿਲ ਸਕੇ ਤੇ ਇਸ ਤੋਂ ਇਲਾਵਾ ਲੋੜਵੰਦਾਂ ਦੇ ਬੱਸ ਪਾਸ ਵੀ ਬਣਾਏ ਗਏ। 

ਉਨ੍ਹਾਂ ਦੱਸਿਆ ਕਿ ਇਸ ਤੋਂ ਪਹਿਲਾਂ ਵੀ ਹਲਕੇ ਅੰਦਰ ਅਜਿਹੇ ਕੈਂਪ ਲਗਾਏ ਗਏ ਹਨ ਤਾਂ ਜੋ ਲੋਕਾਂ ਨੂੰ ਵੱਧ ਤੋਂ ਵੱਧ ਸਹੂਲਤਾਂ ਦਿੱਤੀਆਂ ਜਾ ਸਕਣ। ਉਨ੍ਹਾਂ ਲੋੜਵੰਦ ਲੋਕਾਂ ਲਈ ਅਜਿਹੇ ਕੈਂਪ ਨੂੰ ਲਾਹੇਵੰਦ ਦੱਸਿਆ। ਇਸ ਮੌਕੇ ਕੈਂਪ ਵਿਚ ਸੀਨੀਅਰ ਕਾਂਗਰਸੀ ਆਗੂ ਕੁਲਵੰਤ ਰਾਏ ਸਿੰਗਲਾ, ਐਡਵੋਕੇਟ ਨਰੇਸ਼ ਜੁਨੇਜਾ, ਮਹੇਸ਼ ਕੁਮਾਰ ਮੇਸ਼ੀ, ਗੁਰਸੇਵ ਸਿੰਘ ਮਾਨ, ਸਤੀਸ਼ ਕਾਸਲ, ਹਰਪਾਲ ਸੋਨੁੰ, ਮੋਹਿਤ ਸਿੰਗਲਾ, ਨਰੇਸ਼ ਗਾਬਾ, ਜਗਜੀਤ ਸਿੰਘ ਤੇ ਬੰਨੀ ਸੈਣੀ ਮੌਜੂਦ ਸਨ।

Gurminder Singh

This news is Content Editor Gurminder Singh