ਤਰਸ ਦੇ ਅਧਾਰ ''ਤੇ 80 ਲਾਭਪਾਤਰੀਆਂ ਨੂੰ ਮਿਲੇ ਨਿਯੁਕਤੀ ਪੱਤਰ

07/10/2019 8:52:26 AM

ਚੰਡੀਗੜ੍ਹ : ਲੋਕ ਨਿਰਮਾਣ ਵਿਭਾਗ ਦੇ ਸੇਵਾਕਾਲ ਦੌਰਾਨ ਮਰਨ ਵਾਲੇ ਕਰਮਚਾਰੀਆਂ ਦੇ ਕਾਨੂੰਨੀ ਵਾਰਸਾਂ ਨੂੰ ਤਰਸ ਦੇ ਅਧਾਰ 'ਤੇ ਨੌਕਰੀਆਂ ਦੇਣ ਸਬੰਧੀ ਸਮੁੱਚੇ ਬੈਕਲਾਗ ਨੂੰ ਭਰਦਿਆਂ ਲੋਕ ਨਿਰਮਾਣ ਮੰਤਰੀ ਵਿਜੈ ਇੰਦਰ ਸਿੰਗਲਾ ਨੇ 80 ਲਾਭਪਾਤਰੀਆਂ ਨੂੰ ਨਿਯੁਕਤੀ ਪੱਤਰ ਸੌਂਪੇ। ਮੰਤਰੀ ਨੇ ਨਿਯੁਕਤੀ ਪੱਤਰ ਹਾਸਲ ਕਰਨ ਵਾਲੇ ਲਾਭਪਾਤਰੀਆਂ ਨੂੰ ਸਮਰਪਿਤ ਭਾਵਨਾ ਨਾਲ ਕੰਮ ਕਰਨ ਅਤੇ ਲੋਕਾਂ ਨਾਲ ਡੀਲ ਕਰਨ ਸਮੇਂ ਮਨੁੱਖਤਾਵਾਦੀ ਪਹੁੰਚ ਅਪਣਾਉਣ ਲਈ ਪ੍ਰੇਰਿਤ ਕੀਤਾ।

ਉਨ੍ਹਾਂ ਕਿਹਾ ਕਿ ਸੇਵਾਕਾਲ ਦੌਰਾਨ ਮਰਨ ਵਾਲੇ ਕਰਮਚਾਰੀਆਂ ਦੇ ਆਸ਼ਰਿਤਾਂ ਨਾਲ ਸਰਕਾਰ ਹਮਦਰਦੀ ਰੱਖਦੀ ਹੈ, ਇਸ ਲਈ ਸਾਰੇ ਵਿਭਾਗਾਂ ਵੱਲੋਂ ਅਜਿਹੇ ਕੇਸਾਂ ਦਾ ਬੈਕਲਾਗ ਪਹਿਲ ਦੇ ਅਧਾਰ 'ਤੇ ਭਰਿਆ ਜਾ ਰਿਹਾ ਹੈ। ਜਿਨ੍ਹਾਂ ਅਸਾਮੀਆਂ 'ਤੇ ਇਨ੍ਹਾਂ ਲਾਭਪਾਤਰੀਆਂ ਨੂੰ ਭਰਤੀ ਕੀਤਾ ਗਿਆ ਹੈ, ਉਨ੍ਹਾਂ 'ਚ 10 ਅਸਾਮੀਆਂ ਗਰੁੱਪ ਸੀ ਅਤੇ 70 ਅਸਾਮੀਆਂ ਗਰੁੱਪ ਡੀ ਦੀਆਂ ਹਨ।ਇਨ੍ਹਾਂ 'ਚੋਂ 6 ਉਮੀਦਵਾਰਾਂ ਦੀ ਕਲਰਕ, 3 ਜੂਨੀਅਰ ਡਰਾਫਟਸਮੈਨ, 1 ਰੋਡ ਇੰਸਪੈਕਟਰ, 59 ਸੇਵਾਦਾਰ, 5 ਬੇਲਦਾਰ, 2 ਚੌਂਕੀਦਾਰ, 3 ਸਵੀਪਰ ਅਤੇ 1 ਮਾਲੀ ਵਜੋਂ ਭਰਤੀ ਕੀਤੀ ਗਈ ਹੈ।

Babita

This news is Content Editor Babita