ਵਿਧਾਨ ਸਭਾ ’ਚ ਮੁੱਖ ਮੰਤਰੀ ਤੇ ਬਾਜਵਾ ਵਿਚਾਲੇ ਜ਼ਬਰਦਸਤ ਬਹਿਸ, ਮਾਨ ਨੇ ਕਿਹਾ ਸਬਰ ਰੱਖੋ ਵਾਰੀ ਸਭ ਦੀ ਆਵੇਗੀ

03/06/2023 6:27:47 PM

ਚੰਡੀਗੜ੍ਹ : ਪੰਜਾਬ ਵਿਧਾਨ ਸਭਾ ਬਜਟ ਸੈਸ਼ਨ ਦੇ ਦੂਜੇ ਦਿਨ ਦੀ ਕਾਰਵਾਈ ਕਾਫੀ ਹੰਗਾਮਾ ਭਰਪੂਰ ਚੱਲ ਰਹੀ ਹੈ। ਇਸ ਦੌਰਾਨ ਸਦਨ ਵਿਚ ਮੁੱਖ ਮੰਤਰੀ ਭਗਵੰਤ ਮਾਨ ਅਤੇ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਵਿਚਾਲੇ ਕਾਫੀ ਗਰਮਾ-ਗਰਮੀ ਹੋ ਗਈ। ਦਰਅਸਲ ਪ੍ਰਤਾਪ ਬਾਜਵਾ ਨੇ ਵਿਜੀਲੈਂਸ ਦੀ ਕਾਰਵਾਈ ’ਤੇ ਸਵਾਲ ਚੁੱਕੇ ਜਿਸ ’ਤੇ ਮੁੱਖ ਮੰਤਰੀ ਨੇ ਕਿਹਾ ਕਿ ਸੋਨੀਆ ਗਾਂਧੀ ਕੋਲ ਕਾਂਗਰਸ ਦੇ 40 ਭ੍ਰਿਸ਼ਟ ਆਗੂਆਂ ਦੀ ਸੂਚੀ ਪਹੁੰਚੀ ਸੀ ਪਰ ਕਾਂਗਰਸ ਹਾਈਕਮਾਨ ਨੇ ਇਹ ਕਹਿੰਦਿਆਂ ਇਹ ਸੂਚੀ ਦੱਬ ਲਈ ਕਿ ਇਸ ਨਾਲ ਪਾਰਟੀ ਦੀ ਬਦਨਾਮੀ ਹੋਵੇਗੀ, ਕਾਂਗਰਸ ਪੰਜਾਬ ਦੀ ਬਦਨਾਮੀ ਦਾ ਝੱਲ ਸਕਦੀ ਹੈ ਪਰ ਪਾਰਟੀ ਦੀ ਨਹੀਂ ਝੱਲ ਸਕਦੀ।

ਇਹ ਵੀ ਪੜ੍ਹੋ : ਪੰਜਾਬ ਦੇ ਲੱਖਾਂ ਸਮਾਰਟ ਰਾਸ਼ਨ ਕਾਰਡ ਧਾਰਕਾਂ ਲਈ ਬੁਰੀ ਖ਼ਬਰ, ਸੂਬਾ ਸਰਕਾਰ ਨੇ ਜਾਰੀ ਕੀਤੇ ਇਹ ਹੁਕਮ

ਮੁੱਖ ਮੰਤਰੀ ਨੇ ਕਿਹਾ ਕਿ ਜੇਕਰ ਕੋਈ ਆਮ ਆਦਮੀ ਪਾਰਟੀ ਦਾ ਆਗੂ ਗਲਤ ਕੰਮ ਕਰਦਾ ਹੈ ਤਾਂ ਉਸ ’ਤੇ ਵੀ ਕਾਰਵਾਈ ਹੋਵੇਗੀ। ਇਸ ਦਾ ਜਵਾਬ ਦਿੰਦਿਆਂ ਬਾਜਵਾ ਨੇ ਕਿਹਾ ਕਿ ਸਰਕਾਰ ਨੇ ਸਾਬਕਾ ਮੰਤਰੀ ਫੌਜਾ ਸਿੰਘ ਸਰਾਰੀ ’ਤੇ ਕਾਰਵਾਈ ਕਿਉਂ ਨਹੀਂ ਕੀਤੀ, ਬਠਿੰਡਾ ਵਾਲਾ ਕਿਉਂ ਨਹੀਂ ਫੜਿਆ ਗਿਆ। ਇਸ ਦਾ ਜਵਾਬ ਦਿੰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਕਿਸੇ ਵੀ ਘਟਨਾ ਦੀ ਜਾਂਚ ਕਰਨ ਵਿਚ ਸਮਾਂ ਲੱਗਦਾ ਹੈ ਅਤੇ ਜਾਂਚ ਪ੍ਰਕਿਰਿਆ ਤੋਂ ਬਾਅਦ ਹੀ ਕਾਰਵਾਈ ਹੁੰਦੀ ਹੈ ਜਦਕਿ ਬਠਿੰਡੇ ਵਾਲੇ ਮਾਮਲੇ ’ਚ ਗ੍ਰਿਫ਼ਤਾਰੀ ਹੋ ਚੁੱਕੀ ਹੈ। 

ਇਹ ਵੀ ਪੜ੍ਹੋ : ਪੰਜਾਬ ਦੇ ਸਰਕਾਰੀ ਸਕੂਲਾਂ ਲਈ ਅਹਿਮ ਖ਼ਬਰ, ਸੂਬਾ ਸਰਕਾਰ ਨੇ ਲਿਆ ਵੱਡਾ ਫ਼ੈਸਲਾ

ਤਿੱਖੀ ਬਹਿਸ ਦੌਰਾਨ ਮਾਨ ਨੇ ਕਿਹਾ ਕਿ ਜਾਂਚ ਚੱਲ ਰਹੀ ਹੈ ਵਾਰੀ ਸਭ ਦੀ ਆਵੇਗੀ। ਉਨ੍ਹਾਂ ਕਿਹਾ ਕਿ ਜਿਸ ਕਿਸੇ ਨੇ ਵੀ ਪੰਜਾਬ ਦਾ ਇਕ ਪੈਸਾ ਵੀ ਖਾਧਾ ਹੈ, ਉਸ ਤੋਂ ਹਿਸਾਬ ਲਿਆ ਜਾਵੇਗਾ। ਸਰਾਰੀ ’ਤੇ ਕਾਰਵਾਈ ਦੇ ਸਵਾਲ ’ਤੇ ਤੰਜ ਕੱਸਦਿਆਂ ਕਿਹਾ ਮਾਨ ਨੇ ਕਿਹਾ ਕਿ ਕਾਂਗਰਸ ਦੇ ਸਾਬਕਾ ਆਗੂ ਕੈਪਟਨ ਅਮਰਿੰਦਰ ਸਿੰਘ, ਸੁਨੀਲ ਜਾਖੜ, ਗੁਰਪ੍ਰੀਤ ਕਾਂਗੜ, ਬਲਬੀਰ ਸਿੰਘ ਸਿੱਧੂ, ਮਨਪ੍ਰੀਤ ਬਾਦਲ ਅਤੇ ਫਤਿਹਜੰਗ ਬਾਜਵਾ ਕਿੱਥੇ ਹਨ। ਉਨ੍ਹਾਂ ਕਿਹਾ ਕਿ ਜੇ ਪਾਰਟੀ ਬਦਲ ਦਿੱਤੀ ਤਾਂ ਇਸ ਦਾ ਮਤਲਬ ਇਹ ਨਹੀਂ ਕਿ ਬਚ ਜਾਓਗੇ, ਜੇ ਪੰਜਾਬ ਦਾ ਪੈਸਾ ਖਾਧਾ ਹੈ ਤਾਂ ਅੰਦਰ ਜ਼ਰੂਰ ਜਾਓਗੇ।

ਇਹ ਵੀ ਪੜ੍ਹੋ : ਚੰਡੀਗੜ੍ਹ ਨੂੰ ਮਿਲਿਆ ਨਵਾਂ ਐੱਸ. ਐੱਸ. ਪੀ., ਕੰਵਰਦੀਪ ਕੌਰ ਦੀ ਹੋਈ ਨਿਯੁਕਤੀ

ਪ੍ਰਤਾਪ ਬਾਜਵਾ ਨੇ ਵੀ ਕਾਂਗਰਸ ਵਲੋਂ ਸ਼ੁਰੂਆਤ ਕਰਨ ਦੀ ਗੱਲ ਕਹੀ। ਮਾਨ ਨੇ ਜਵਾਬ ਦਿੱਤਾ ਕਿ ਜੋ ਕਰ ਸਕਦੇ ਹੋ ਕਰ ਲਵੋ। ਉਨ੍ਹਾਂ ਕਿਹਾ ਕਿ ਰਾਹੁਲ ਗਾਂਧੀ ਨੇ ਸੰਸਦ ਵਿਚ ਪ੍ਰਧਾਨ ਮੰਤਰੀ ਮੋਦੀ ਅਤੇ ਅਡਾਨੀ ਦੇ ਰਸ਼ਿਤਆਂ ’ਤੇ ਸਵਾਲ ਚੁੱਕੇ ਸਨ ਪਰ ਛੱਤੀਸਗੜ੍ਹ ਅਤੇ ਰਾਜਸਥਾਨ ਵਿਚ ਕਾਂਗਰਸ ਨੇ ਹੀ ਅਡਾਨੀ ਨੂੰ ਖੱਡਾਂ ਦਿੱਤੀਆਂ ਹੋਈਆਂ ਹਨ। ਮਾਨ ਨੇ ਬਾਜਵਾ ਨੂੰ ਕਿਹਾ ਕਿ ਢੱਕੇ ਰਹੋ, ਕਾਫੀ ਕੁਝ ਨਿਕਲੇਗਾ। ਮਾਨ ਨੇ ਸ਼ੇਅਰ ਸੁਣਾਉਂਦਿਆਂ ਕਿਹਾ ਕਿ ‘ਮੇਰੀ ਕਮੀਜ਼ ’ਤੇ ਲੱਖਾਂ ਦਾਗ ਹਨ ਪਰ ਖ਼ੁਦਾ ਦਾ ਸ਼ੁਕਰ ਹੈ ਕੋਈ ਧੱਬਾ ਨਹੀਂ ਹੈ। ਇਸ ’ਤੇ ਬਾਜਵਾ ਨੇ ਜਵਾਬ ਦਿੰਦਿਆਂ ਕਿਹਾ ਕਿ ਇਹ ਕਮੀਜ਼ ਹੀ ਫਟਣ ਵਾਲੀ ਹੈ। ਇਸ ਤੋਂ ਬਾਅਦ ਵਿਧਾਨ ਵਿਚ ਵਿਧਾਇਕ ਇਕ ਦੂਜੇ ਦੇ ਆਹਮੋ-ਸਾਹਮਣੇ ਹੋ ਗਏ ਅਤੇ ਮਾਹੌਲ ਗਰਮਾਉਂਦਾ ਦੇਖ ਸਪੀਕਰ ਵਲੋਂ ਕਾਰਵਾਈ ਕੁੱਝ ਦੇਰ ਲਈ ਲਈ ਮਲਤਵੀ ਕਰ ਦਿੱਤੀ। 

ਇਹ ਵੀ ਪੜ੍ਹੋ : ਲਾਡਾਂ ਨਾਲ ਪਾਲ਼ੇ ਪੁੱਤ ਨੂੰ ਪੰਜਾਬ ਤੋਂ ਕੈਨੇਡਾ ਖਿੱਚ ਲਿਆਈ ਮੌਤ, ਇੰਝ ਉੱਜੜਨਗੀਆਂ ਖ਼ੁਸ਼ੀਆਂ ਸੋਚਿਆ ਨਾ ਸੀ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।

Gurminder Singh

This news is Content Editor Gurminder Singh