ਕੁੜੀ ਨੂੰ ਛੇੜਨਾ ਮੁੰਡੇ ਨੂੰ ਪਿਆ ਭਾਰੀ, ਰਿਸ਼ਤੇਦਾਰਾਂ ਨੇ ਕੁੱਟਮਾਰ ਕਰਕੇ ਕੀਤੀ ਵੀਡੀਓ ਵਾਇਰਲ

11/06/2019 1:30:43 PM

ਮੋਗਾ (ਵਿਪਨ)—ਮੋਗਾ ਬੱਸ ਸਟੈਂਡ 'ਤੇ ਮਨਚਲੇ ਦੀ ਕੁੱਟਮਾਰ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਿਹਾ ਹੈ। ਇਹ ਵੀਡੀਓ ਬੀਤੀ ਸ਼ਾਮ ਦੀ ਹੈ। ਜਾਣਕਾਰੀ ਮੁਤਾਬਕ ਨੌਜਵਾਨ ਵਲੋਂ ਇਕ ਕੁੜੀ ਨੂੰ ਛੇੜਨ ਦਾ ਮਾਮਲਾ ਸਾਹਮਣੇ ਆਇਆ ਹੈ। ਕੁੜੀ ਦਾ ਪਿੱਛੇ ਕਰ ਰਹੇ ਨੌਜਵਾਨ ਨੂੰ ਕੁੜੀ ਦੇ ਰਿਸ਼ਤੇਦਾਰਾਂ ਵਲੋਂ ਬੱਸ ਸਟੈਂਡ 'ਤੇ ਹੀ ਉਸ ਦੀ ਕੁੱਟਮਾਰ ਕੀਤੀ ਗਈ। ਦੱਸਿਆ ਜਾ ਰਿਹਾ ਹੈ ਕਿ ਇਹ ਮੁੰਡਾ ਕਿਸੇ ਆਈਲੇਟਸ ਸੈਂਟਰ 'ਚ ਪੜ੍ਹਨ ਲਈ ਆਉਂਦਾ ਸੀ ਅਤੇ ਇਸ ਨੂੰ ਸਵੇਰੇ ਸ਼ਾਮ ਬੱਸ ਸਟੈਂਡ 'ਤੇ ਛੇੜਦਾ ਸੀ, ਜਿਸ ਦੇ ਚੱਲਦੇ ਕੁੜੀ ਦੇ ਰਿਸ਼ਤੇਦਾਰਾਂ ਅਤੇ ਭਰਾਵਾਂ ਨੇ ਬੱਸ ਸਟੈਂਡ 'ਤੇ ਹੀ ਉਸ ਦੀ ਖੂਬ ਕੁੱਟਮਾਰ ਕਰ ਦਿੱਤੀ।

ਇਸ ਕੁੱਟਮਾਰ ਦੀ ਸਾਰੀ ਘਟਨਾ ਮੋਗਾ ਬੱਸ ਸਟੈਂਡ 'ਤੇ ਲੱਗੇ ਸੀ.ਸੀ.ਟੀ.ਵੀ. ਕੈਮਰੇ 'ਚ ਕੈਦ ਹੋ ਗਈ। ਇਸ ਵੀਡੀਓ 'ਚ ਮੁੰਡੇ ਨੂੰ ਕਿਸ ਤਰ੍ਹਾਂ ਕੁੱਟਿਆ ਜਾ ਰਿਹਾ ਹੈ ਤੇ ਉਸ ਦੇ ਕੱਪੜੇ ਵੀ ਫਾੜ ਦਿੱਤੇ ਹਨ।

Shyna

This news is Content Editor Shyna