ਦਸੂਹਾ 'ਚ ਜਲੰਧਰ ਦੇ 5 ਦੋਸਤਾਂ ਨਾਲ ਵਾਪਰੇ ਹਾਦਸੇ ਤੋਂ ਪਹਿਲਾਂ ਦੀ ਵੀਡੀਓ ਆਈ ਸਾਹਮਣੇ, ਹੱਸਦੇ-ਖੇਡਦੇ ਦਿਸੇ ਸਾਰੇ

01/28/2024 6:36:03 PM

ਜਲੰਧਰ (ਵੈੱਬ ਡੈਸਕ, ਝਾਵਰ, ਨਾਗਲਾ)-  ਜਲੰਧਰ-ਪਠਾਨਕੋਟ ਨੈਸ਼ਨਲ ਹਾਈਵੇਅ 'ਤੇ ਦਸੂਹਾ ਨੇੜੇ ਸ਼ੁੱਕਰਵਾਰ ਰਾਤ ਨੂੰ ਵਾਪਰੇ ਇਕ ਭਿਆਨਕ ਹਾਦਸੇ ਵਿੱਚ ਪੰਜ ਦੋਸਤਾਂ ਦੀ ਦਰਦਨਾਕ ਮੌਤ ਹੋ ਗਈ ਸੀ। ਘਟਨਾ ਵਿੱਚ 4 ਨੌਜਵਾਨ ਜ਼ਿੰਦਾ ਸੜ ਗਏ ਸਨ ਜਦਿਕ ਇਕ ਗੰਭੀਰ ਰੂਪ ਨਾਲ ਜ਼ਖ਼ਮੀ ਹੋਣ ਵਾਲੇ ਨੌਜਵਾਨ ਨੇ ਹਸਪਤਾਲ ਵਿਚ ਦਮ ਤੋੜ ਦਿੱਤਾ ਸੀ। ਉਕਤ ਨੌਜਵਾਨ ਜਲੰਧਰ ਦੇ ਭਾਰਗੋਂ ਕੈਂਪ ਦੇ ਰਹਿਣ ਵਾਲੇ ਸਨ। ਹਾਦਸੇ ਵਿੱਚ ਮਾਰੇ ਗਏ ਅੰਕਿਤ ਕੁਮਾਰ (ਸਾਫਟਵੇਅਰ ਇੰਜੀਨੀਅਰ), ਵਾਸੀ ਪਿੰਕ ਸਿਟੀ ਕਲੋਨੀ (ਜਲੰਧਰ), ਇੰਦਰਜੀਤ ਭਗਤ ਆਜ਼ਾਦ ਨਗਰ, ਭਾਰਗਵ ਕੈਂਪ (ਜਲੰਧਰ), ਰਾਜੂ, ਅਵਤਾਰ ਨਗਰ (ਜਲੰਧਰ), ਅਭੀ ਵਾਸੀ ਭਾਰਗਵ ਕੈਂਪ ਸ਼ਾਮਲ ਹਨ, ਜਿਨ੍ਹਾਂ ਦਾ ਅੱਜ ਮਾਡਲ ਹਾਊਸ ਸਥਿਤ ਸ਼ਮਸ਼ਾਨਘਾਟ ਵਿੱਚ ਅੰਤਿਮ ਸੰਸਕਾਰ ਕਰ ਦਿੱਤਾ ਗਿਆ। ਜਿਵੇਂ ਹੀ ਇਹ ਖ਼ਬਰ ਅੱਗ ਵਾਂਗ ਫੈਲੀ ਤਾਂ ਸਾਰੇ ਪਾਸੇ ਸੋਗ ਦੀ ਲਹਿਰ ਦੌੜ ਪਈ। ਪਰਿਵਾਰ ਵਾਲਿਆਂ ਦਾ ਰੋ-ਰੋ ਕੇ ਬੁਰਾ ਹਾਲ ਹੋਇਆ ਪਿਆ ਹੈ। 

ਉਥੇ ਹੀ ਪੰਜ ਦੋਸਤਾਂ ਨਾਲ ਵਾਪਰੀ ਇਸ ਦਰਦਨਾਕ ਘਟਨਾ ਤੋਂ ਪਹਿਲਾਂ ਦੀ ਵੀਡੀਓ ਸਾਹਮਣੇ ਆਈ ਹੈ। ਵੀਡੀਓ ਵਿਚ ਤੁਸੀਂ ਵੇਖ ਵੇਖਦੇ ਹੋ ਕਿ ਕਿਵੇਂ ਖ਼ੁਸ਼ੀ-ਖ਼ੁਸ਼ੀ ਪੰਜ ਦੋਸਤ ਗੱਡੀ ਵਿਚ ਮਸਤੀ ਕਰਦੇ ਹੋਏ ਗਾਣੇ ਸੁਣਦਿਆਂ ਵਾਪਸ ਘਰਾਂ ਨੂੰ ਪਰਤ ਰਹੇ ਸਨ। ਵੇਖਦੇ ਹੀ ਵੇਖਦੇ ਹੱਸਦੇ-ਖੇਡਦੇ ਦੋਸਤਾਂ ਨੇ ਹਾਦਸੇ ਦੌਰਾਨ ਹਮੇਸ਼ਾ ਲਈ ਇਕੱਠਿਆਂ ਜ਼ਿੰਦਗੀ ਨੂੰ ਅਲਵਿਦਾ ਕਹਿ ਦਿੱਤਾ। ਗੱਡੀ 'ਤੇ ਨਜ਼ਰ ਮਾਰਨ 'ਤੇ ਇਹ ਪਤਾ ਲੱਗਦਾ ਹੈ ਿਕ ਗੱਡੀ ਰਫ਼ਤਾਰ 120 ਦੇ ਕਰੀਬ ਦਿੱਸ ਰਹੀ ਹੈ। ਕਿਤੇ ਨਾ ਕਿਤੇ ਤੇਜ਼ ਰਫ਼ਤਾਰੀ ਵੀ ਹਾਦਸੇ ਦਾ ਕਾਰਨ ਮੰਨਿਆ ਜਾ ਰਿਹਾ ਹੈ।

ਤੇਜ਼ ਰਫ਼ਤਾਰ ਕਿਵੇਂ ਕਿਸੇ 'ਤੇ ਭਾਰੀ ਪੈ ਸਕਦੀ ਹੈ, ਇਸ ਦਾ ਅੰਦਾਜ਼ਾ ਇਸ ਹਾਦਸੇ ਤੋਂ ਵੇਖ ਕੇ ਲਗਾਇਆ ਜਾ ਸਕਦਾ ਹੈ। ਹਾਦਸੇ ਤੋਂ ਪਹਿਲਾਂ ਦੀ ਸਾਹਮਣੇ ਆਈ ਇਸ ਵੀਡੀਓ ਨੂੰ ਵੇਖ ਕੇ ਹਰ ਕਿਸੇ ਦੀਆਂ ਅੱਖਾਂ ਨਮ ਹੋ ਜਾਣਗੀਆਂ। ਉਥੇ ਹੀ ਪਰਿਵਾਰ ਵਿਚ ਮਚਿਆ ਚੀਕ-ਚਿਹਾੜਾ ਵੀ ਹਰ ਕਿਸੇ ਤੋਂ ਵੇਖਿਆ ਨਹੀਂ ਜਾ ਰਿਹਾ। ਰੋਂਦੇ-ਕਰਲਾਉਂਦੇ ਪਰਿਵਾਰ ਵਾਲੇ ਆਪਣੇ ਪੁੱਤਾਂ ਨੂੰ ਆਵਾਜ਼ਾਂ ਮਾਰ ਰਹੇ ਹਨ। 

ਇਹ ਵੀ ਪੜ੍ਹੋ : ਜਲੰਧਰ ਤੋਂ ਵੱਡੀ ਖ਼ਬਰ: ਕਰਮਾ ਫੈਸ਼ਨ ਮਾਲਕ ਨੂੰ ਮਿਲੀ ਧਮਕੀ ਭਰੀ ਚਿੱਠੀ, ਲਾਰੈਂਸ ਗੈਂਗ 'ਤੇ ਸ਼ੱਕ

ਕਿਵੇਂ ਵਾਪਰਿਆ ਸੀ ਹਾਦਸਾ 
ਜ਼ਿਕਰਯੋਗ ਹੈ ਕਿ ਜਲੰਧਰ-ਪਠਾਨਕੋਟ ਨੈਸ਼ਨਲ ਹਾਈਵੇਅ ’ਤੇ ਸ਼ੁੱਕਰਵਾਰ ਰਾਤ ਨੂੰ ਉੱਚੀ ਬੱਸੀ ਨੇੜੇ ਇਕ ਇਨੋਵਾ ਕਾਰ ਵਿਚ ਪਿੱਛਿਓਂ ਆ ਰਹੇ ਟਰੱਕ ਨਾਲ ਟੱਕਰ ਹੋਣ ਦੇ ਬਾਅਦ ਇਨੋਵਾ ਗੱਡੀ ਵਿਚ ਧਮਾਕਾ ਹੋਣ ਕਾਰਨ ਇਨੋਵਾ ਕਾਰ ’ਚ ਸਵਾਰ ਪੰਜ ਲੋਕਾਂ ਦੀ ਮੌਤ ਹੋ ਗਈ ਸੀ। ਸਾਰੇ ਮ੍ਰਿਤਕ ਜਲੰਧਰ ਦੇ ਨਿਵਾਸੀ ਸਨ। ਜਦਕਿ ਟਰੱਕ ਮੌਕੇ ’ਤੇ ਪਲਟ ਗਿਆ ਅਤੇ ਟਰੱਕ ਚਾਲਕ ਵੀ ਗੰਭੀਰ ਜ਼ਖ਼ਮੀ ਹੋ ਗਿਆ। ਪ੍ਰਾਪਤ ਜਾਣਕਾਰੀ ਅਨੁਸਾਰ ਸਿੰਧੀ ਕੇਟ ਸੀਡਜ਼ ਕੰਪਨੀ ਦੇ ਮੁਲਾਜ਼ਮ ਮੁਕੇਰੀਆਂ ਦੀਆਂ ਬੀਜ ਦੁਕਾਨਾਂ ’ਤੇ ਬੀਜ ਸਪਲਾਈ ਕਰਕੇ ਮੁਕੇਰੀਆਂ ਤੋਂ ਜਲੰਧਰ ਜਾ ਰਹੇ ਸਨ। ਰਾਤ ਕਰੀਬ 9 ਵਜੇ ਇਕ ਟਰੱਕ ਨੇ ਉਨ੍ਹਾਂ ਨੂੰ ਟੱਕਰ ਮਾਰ ਦਿੱਤੀ ਅਤੇ ਇਨੋਵਾ ਗੱਡੀ ਪੀ. ਬੀ. 08 ਡੀ. ਵਾਈ. 1900 ’ਚ ਧਮਾਕਾ ਹੋ ਗਿਆ, ਜਿਸ ਕਾਰਨ ਭਿਆਨਕ ਅੱਗ ਲੱਗ ਗਈ।

 

 

ਇਹ ਗੱਡੀ ਸੀ. ਐੱਨ. ਜੀ.’ਤੇ ਚੱਲ ਰਹੀ ਸੀ। ਉਥੇ ਮੌਜੂਦ ਗੁਰਮੀਤ ਸਿੰਘ ਨੇ ਕਾਰ ਨੂੰ ਅੱਗ ਲੱਗੀ ਵੇਖ ਕੇ ਦੱਸਿਆ ਕਿ ਕੁਝ ਹੀ ਦੇਰ ਵਿਚ ਚਾਰ ਸਵਾਰੀਆਂ ਦੀ ਮੌਤ ਹੋ ਗਈ ਅਤੇ ਇਕ ਗੰਭੀਰ ਜ਼ਖਮੀ ਹੋ ਗਿਆ। ਥੋੜ੍ਹੀ ਦੇਰ ਬਾਅਦ ਪੰਜਵੇਂ ਕਾਰ ਸਵਾਰ ਦੀ ਵੀ ਮੌਤ ਹੋ ਗਈ। ਜਦਕਿ ਟਰੱਕ ਦੇ ਪਲਟਣ ਕਾਰਨ ਟਰੱਕ ਚਾਲਕ ਸੁਸ਼ੀਲ ਕੁਮਾਰ ਪੁੱਤਰ ਮਹਿੰਦਰ ਸਿੰਘ ਵਾਸੀ ਕਰਨਾਲ ਗੰਭੀਰ ਰੂਪ ’ਚ ਜ਼ਖਮੀ ਹੋ ਗਿਆ ਅਤੇ ਉਸ ਨੂੰ ਸਿਵਲ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ।

ਇਹ ਵੀ ਪੜ੍ਹੋ : ਅਮਰੀਕਾ 'ਚ ਮੁਕੇਰੀਆਂ ਦੇ ਨੌਜਵਾਨ ਦੀ ਦਰਦਨਾਕ ਮੌਤ, ਪਰਿਵਾਰ 'ਚ ਮਚਿਆ ਚੀਕ-ਚਿਹਾੜਾ

ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਡੀ. ਐੱਸ. ਪੀ. ਹਰਕ੍ਰਿਸ਼ਨ ਸਿੰਘ ਅਤੇ ਥਾਣਾ ਮੁਖੀ ਦਸੂਹਾ ਹਰਪ੍ਰੇਮ ਸਿੰਘ ਨੇ ਦੱਸਿਆ ਕਿ ਕਾਰ ਸਵਾਰਾਂ ਦੀ ਪਛਾਣ ਰਿਸ਼ਭ ਮਿਨਹਾਸ ਪੁੱਤਰ ਉਂਕਾਰ ਸਿੰਘ ਵਾਸੀ ਨੇੜੇ ਸਤਿਸੰਗ ਘਰ, ਚਿਕਚਿਕ ਹਾਊਸ ਜਲੰਧਰ, ਇੰਦਰਜੀਤ ਭਗਤ ਪੁੱਤਰ ਜਗਦੀਸ਼ ਕੁਮਾਰ ਵਾਸੀ ਆਜ਼ਾਦ ਨਗਰ ਨੇੜੇ ਭਾਰਗੋ ਕੈਂਪ ਜਲੰਧਰ, ਰਾਜੂ ਪੁੱਤਰ ਸਰੋਜ ਵਾਸੀ ਭਾਰਗੋ ਕੈਂਪ ਜਲੰਧਰ, ਅਬੀ ਪੁੱਤਰ ਸੁਰਜੀਤ ਕੁਮਾਰ ਵਾਸੀ ਭਾਰਗੋ ਕੈਂਪ ਜਲੰਧਰ, ਅੰਕਿਤ ਕੁਮਾਰ ਪੁੱਤਰ ਮੁਰਾਰੀ ਕੁਮਾਰ ਪਿੰਕ ਸਿਟੀ ਜਲੰਧਰ ਦੇ ਤੌਰ ’ਤੇ ਹੋਈ ਹੈ।

ਉਨ੍ਹਾਂ ਦੱਸਿਆ ਕਿ ਸਾਰੀਆਂ ਲਾਸ਼ਾਂ ਨੂੰ ਹਸਪਤਾਲ ਦੇ ਲਾਸ਼ ਘਰ ਵਿਚ ਰਖਵਾਇਆ ਗਿਆ ਹੈ। ਇਸ ਸਬੰਧੀ ਹੋਰ ਜਾਣਕਾਰੀ ਦਿੰਦੇ ਹੋਏ ਥਾਣਾ ਮੁਖੀ ਹਰਪ੍ਰੇਮ ਸਿੰਘ ਅਤੇ ਜਾਂਚ ਅਧਿਕਾਰੀ ਏ. ਐੱਸ. ਆਈ. ਸਰਬਜੀਤ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ ’ਤੇ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ। ਸਾਰੀਆਂ ਲਾਸ਼ਾਂ ਦਾ ਪੋਸਟਮਾਰਟਮ ਕਰਵਾ ਕੇ ਵਾਰਸਾਂ ਹਵਾਲੇ ਕਰ ਦਿੱਤੀਆਂ ਗਈਆਂ ਹਨ।

ਇਹ ਵੀ ਪੜ੍ਹੋ : CM ਮਾਨ ਵੱਲੋਂ ਪੰਜਾਬ 'ਚ SSF ਦੀ ਸ਼ੁਰੂਆਤ, 144 ਆਧੁਨਿਕ ਵਾਹਨ ਤੇ 5 ਹਜ਼ਾਰ ਮੁਲਾਜ਼ਮ ਰਹਿਣਗੇ ਤਾਇਨਾਤ
 

'ਜਗਬਾਣੀ' ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।

 

shivani attri

This news is Content Editor shivani attri