ਗੈਂਗਸਟਰ ਵਿੱਕੀ ਗੌਂਡਰ ਦੇ ਵਿਦੇਸ਼ ਜਾਣ ਸੰਬੰਧੀ ਇਕ ਹੋਰ ਪੋਸਟ ਆਈ ਸਾਹਮਣੇ, ਇਹ ਤਸਵੀਰਾਂ ਕੀਤੀਆਂ ਸਾਂਝੀਆਂ

07/11/2017 12:59:54 PM

ਚੰਡੀਗੜ੍ਹ/ਜਲੰਧਰ— ਪੰਜਾਬ 'ਚ ਕਤਲ ਵਰਗੀਆਂ ਕਈ ਵਾਰਦਾਤਾਂ ਨੂੰ ਅੰਜਾਮ ਦੇ ਚੁੱਕਿਆ ਗੈਂਗਸਟਰ ਵਿੱਕੀ ਗੌਂਡਰ ਇਨੀਂ ਦਿਨੀਂ ਫਿਰ ਤੋਂ ਸੋਸ਼ਲ ਮੀਡੀਆ 'ਤੇ ਛਾਇਆ ਹੋਇਆ ਹੈ। ਸ਼ਨੀਵਾਰ ਨੂੰ ਗੈਂਗਸਟਰ ਵਿੱਕੀ ਗੌਂਡਰ ਦੇ ਬਾਰੇ 'ਸ਼ੇਰਾ ਖੁੱਬਣ ਗਰੁੱਪ' ਦੇ ਗੈਂਗ ਨੇ ਫੇਸਬੁੱਕ ਜ਼ਰੀਏ ਪੋਸਟ ਪਾ ਕੇ ਦੱਸਿਆ ਸੀ ਕਿ ਵਿੱਕੀ ਗੌਂਡਰ ਨੇ ਵਿਦੇਸ਼ 'ਚ ਉਡਾਰੀ ਮਾਰ ਲਈ ਹੈ। ਦੱਸਣਯੋਗ ਹੈ ਕਿ ਸੋਸ਼ਲ ਮੀਡੀਆ ਜ਼ਰੀਏ ਆਪਣੀ ਦੁਕਾਨਦਾਰ ਚਲਾਉਣ ਵਾਲੇ ਗੈਂਗਸਟਰਾਂ ਨੂੰ ਰੋਕ ਪਾਉਣ 'ਚ ਨਾਕਾਮ ਰਹੀ ਪੁਲਸ ਦਾ ਸਾਈਬਰ ਸੈੱਲ ਨਾਭਾ ਜੇਲ ਕਾਂਡ ਦੇ ਮੁੱਖ ਦੋਸ਼ੀ ਵਿੱਕੀ ਗੌਂਡਰ ਦੇ ਵਿਦੇਸ਼ ਜਾਣ ਨੂੰ ਲੈ ਕੇ ਸ਼ੇਰਾ ਖੁੱਬਣ ਗਰੁੱਪ ਵੱਲੋਂ ਪਾਈ ਗਈ ਪੋਸਟ ਦੀ ਹਕੀਕਤ ਨਹੀਂ ਜਾਣ ਸਕੀ ਹੈ। ਸਾਈਬਰ ਸੈੱਲ ਵੱਲੋਂ ਹੁਣ ਤੱਕ ਦੀ ਜਾਂਚ 'ਚ ਪਤਾ ਲੱਗਾ ਹੈ ਕਿ ਉਕਤ ਪੋਸਟ ਭਾਰਤ ਤੋਂ ਨਹੀਂ ਪਾਈ ਗਈ ਹੈ। ਸ਼ਨੀਵਾਰ ਨੂੰ ਪਾਈ ਗਈ ਇਸ ਪੋਸਟ ਤੋਂ ਬਾਅਦ ਹੁਣ ਸ਼ੇਰਾ ਖੁੱਬਣ ਗਰੁੱਪ ਦੀ ਇਕ ਹੋਰ ਪੋਸਟ ਸਾਹਮਣੇ ਆਈ ਹੈ, ਜਿਸ 'ਚ ਦੱਸਿਆ ਗਿਆ ਹੈ ਕਿ ਵਿੱਕੀ ਗੌਂਡਰ ਆਪਣੀ ਸਹੀ ਡੈਸਟੀਨੇਸ਼ਨ 'ਤੇ ਪਹੁੰਚ ਗਿਆ ਹੈ। ਪੋਸਟ 'ਚ ਲਿਖਿਆ ਹੈ, ''ਸਾਰੇ ਮੇਰੇ ਵੀਰਾਂ ਅਤੇ ਭੈਣਾਂ ਨੂੰ ਆਪਣੇ ਵੀਰ ਵਿੱਕੀ ਗੌਂਡਰ ਵੱਲੋਂ ਭੇਜੀਆਂ ਗਈਆਂ ਕੁਝ ਤਸਵੀਰਾਂ। ਉਹ ਬਿਲਕੁਲ ਸਹੀ ਸਲਾਮਤ ਆਪਣੀ ਡੈਸਟੀਨੇਸ਼ਨ 'ਤੇ ਪਹੁੰਚ ਗਿਆ ਹੈ। ਤੁਹਾਡੇ ਸਾਰਿਆਂ ਦੀਆਂ ਦੁਆਵਾਂ ਨਾਲ ਹੁਣ ਆਪਣਾ ਵੀਰ ਸੈਫ ਹੈ। ਬਾਕੀ ਆਪਣੇ ਵੀਰ ਦੀ ਨਵੀਂ ਲੁਕ ਜਲਦੀ ਹੀ ਤੁਹਾਨੂੰ ਦਿਖਾਵਾਂਗੇ, ਲਵ ਯੂ ਆਲ।'' ਹਾਲਾਂਕਿ ਸਾਹਮਣੇ ਆਈਆਂ ਤਸਵੀਰਾਂ ਦਾ ਸੱਚ ਕੀ ਹੈ, ਇਸ ਬਾਰੇ ਅਜੇ ਕੁਝ ਵੀ ਪਤਾ ਨਹੀਂ ਲੱਗ ਸਕਿਆ ਹੈ। 

ਤੁਹਾਨੂੰ ਦੱਸ ਦਈਏ ਵਿੱਕੀ ਗੌਂਡਰ ਅਜੇ ਵੀ ਪੁਲਸ ਦੇ ਲਈ ਸਿਰਦਰਦ ਬਣਿਆ ਹੋਇਆ ਹੈ। ਵਿੱਕੀ ਮੌਬਾਈਲ ਦੀ ਵਰਤੋਂ ਨਹੀਂ ਕਰਦਾ। ਉਸ ਦਾ ਆਪਣਾ ਕੋਈ ਮੋਬਾਈਲ ਨੰਬਰ ਨਹੀਂ ਹੈ। ਇਸ ਲਈ ਪੁਲਸ ਉਸ ਦੀ ਲੋਕੇਸ਼ਨ ਟ੍ਰੇਸ ਨਹੀਂ ਕਰ ਪਾ ਰਹੀ ਹੈ। ਸੁੱਖਾ ਕਾਹਲਵਾਂ ਦੀ ਹੱਤਿਆ ਤੋਂ ਬਾਅਦ ਗੌਂਡਰ ਨੇ ਮੋਬਾਈਲ ਰੱਖਣਾ ਬੰਦ ਕਰ ਦਿੱਤਾ ਸੀ। ਉਹ ਸੰਦੇਸ਼ ਦੇਣ ਦੇ ਲਈ ਪੁਰਾਣੀ ਪਰੰਪਰਾ ਸੰਪਰਕ ਸੂਤਰਾਂ ਦੀ ਵਰਤੋਂ ਕਰ ਰਿਹਾ ਹੈ। 


ਮੋਬਾਈਲ ਤੋਂ ਅਪਲੋਡ ਕੀਤੀ ਗਈ ਫੇਸਬੁੱਕ ਪੋਸਟ
ਵਿੱਕੀ ਗੌਂਡਰ ਵਿਦੇਸ਼ ਭੱਜਣ ਨੂੰ ਲੈ ਕੇ ਫੇਸਬੁੱਕ ਪੋਸਟ ਸ਼ੇਰਾ ਖੁੱਬਣ ਗੈਂਗ ਨੇ ਸ਼ਨੀਵਾਰ ਨੂੰ ਮੋਬਾਈਲ ਤੋਂ ਪਾਈ ਸੀ। ਪੋਸਟ ਤੋਂ ਬਾਅਦ ਫੋਨ ਬੰਦ ਆਉਣ ਕਾਰਨ ਪੁਲਸ ਲੋਕੇਸ਼ਨ ਪਤਾ ਕਰਨ 'ਚ ਅਸਫਲ ਹੈ। ਉਥੇ ਹੀ ਡੀ. ਜੀ. ਪੀ. ਸੁਰੇਸ਼ ਅਰੋੜਾ ਨੇ ਕਿਹਾ ਹੈ ਕਿ ਅਜੇ ਤੱਕ ਇਸ ਮਾਮਲੇ 'ਚ ਕੁਝ ਵੀ ਨਹੀਂ ਕਿਹਾ ਸਕਦਾ। ਗੌਂਡਰ ਵਿਦੇਸ਼ ਭੱਜਿਆ ਹੈ ਜਾਂ ਨਹੀਂ ਇਸ ਦੀ ਜਾਂਚ ਕੀਤੀ ਜਾ ਰਹੀ ਹੈ।ਦਾ। ਗੌਂਡਰ ਵਿਦੇਸ਼ ਭੱਜਿਆ ਹੈ ਜਾਂ ਨਹੀਂ ਇਸ ਦੀ ਜਾਂਚ ਕੀਤੀ ਜਾ ਰਹੀ ਹੈ।