ਉਪ ਰਾਸ਼ਟਰਪਤੀ ਲਈ ਸਿੱਖ ਚੇਹਰੇ ਦਾ ਬਣ ਰਿਹ ਦਬਾਅ

Thursday, Jul 06, 2017 - 05:05 PM (IST)

ਲੁਧਿਆਣਾ (ਭਗਵੰਤ)- ਦੁਨੀਆਂ ਵਿਚ ਸਿੱਖਾਂ ਦੀ ਕੁਝ ਆਬਾਦੀ ਲਗਭਗ 2.70 ਕਰੋੜ ਤੋਂ ਵੱਧ ਹੈ। ਪੰਜਾਬ ਵਿਚ ਸਿੱਖਾਂ ਦੀ ਗਿਣਤੀ 1.60 ਕਰੋੜ ਹੈ। ਸਿੱਖ ਕੌਮ ਦੁਨੀਆਂ ਵਿਚ ਮਿਹਨਤੀ ਅਤੇ ਸ਼ਹੀਦਾਂ ਦੀ ਕੌਮ ਜਾਣੀ ਜਾਂਦੀ ਹੈ। ਬੁਧੀਜੀਵੀਆਂ ਦਾ ਕਹਿਣਾ ਹੈ ਕਿ ਸਿੱਖ ਕੌਮ ਵਲੋਂ ਆਜ਼ਾਦੀ ਪ੍ਰਾਪਤ ਕਰਨ ਵਿਚ ਪਾਏ ਵਡਮੁਲੇ ਯੋਗਦਾਨ ਨੂੰ ਕੌਣ ਨਹੀਂ ਜਾਣਦਾ। ਸੂਰਬੀਰਾਂ ਦੀ ਸਿੱਖ ਕੌਮ ਹਰ ਧਰਮ ਦੀ ਰਾਖੀ ਕਰਨ ਵਿਚ ਮੋਹਰੀ ਰਹੀ ਹੈ। ਬਾਹਰ ਵਿਦੇਸ਼ਾਂ ਵਿਚ ਵਸੇ ਸਿੱਖਾਂ ਨੇ ਭਾਰਤ ਦਾ ਹਰ ਖੇਤਰ ਵਿਚ ਨਾਮ ਉੱਚਾ ਕੀਤਾ। ਕੇਂਦਰ ਦੀ ਕਿਸੇ ਪਾਰਟੀ ਦੀ ਸਰਕਾਰ ਹੋਵੇ ਸਿੱਖਾਂ ਦੀ ਪ੍ਰਤੀਨਿਧਤਾ ਰਹੀ ਹੈ। ਸਿੱਖ ਗਲਿਆਰਾ ਵਿਚ ਚਰਚਾ ਛਿੜੀ ਹੋਈ ਹੈ। ਭਾਜਪਾ ਦੀ ਕੇਂਦਰ ਸਰਕਾਰ ਚਾਹੇ ਪੰਜਾਬ ਵਿਚ ਅਕਾਲੀ ਭਾਜਪਾ ਦੀ ਸਾਂਝ ਚਿਰਾਂ ਤੋਂ ਚਲਦੀ ਆ ਰਹੀ ਹੈ, ਪਰ ਕੇਂਦਰ ਵਿਚ ਭਾਜਪਾ ਦੀ ਸਰਕਾਰ ਵਿਚ ਸਿੱਖਾਂ ਦੀ ਨੁਮਾਇੰਦਗੀ ਦੀ ਘਾਟ ਮਹਿਸੂਸ ਕੀਤੀ ਜਾ ਰਹੀ ਹੈ। ਹੁਣ ਜਦੋਂ 5 ਅਗਸਤ ਨੂੰ ਉਪ ਰਾਸ਼ਟਰਪਤੀ ਦੀ ਚੋਣ ਹੋਣ ਜਾ ਰਹੀ ਹੈ। ਸਿੱਖ ਚਿਹਰਿਆਂ ਲਈ ਦਬਾਅ ਬਣ ਰਿਹਾ ਹੈ। ਰਾਜਸੀ ਪੰਡਤਾਂ ਦੀ ਉਪ ਰਾਸ਼ਟਰਪਤੀ ਲਈ ਸਿੱਖ ਚਿਹਰਾ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਜੋ ਨਰਮ ਖਿਆਲੀਏ ਅਤੇ ਹਿੰਦੂ ਸਿੱਖ ਅਤੇ ਹੋਰ ਧਰਮਾਂ ਦੀ ਸਾਂਝ ਦੇ ਹਾਮੀ ਹਨ ਉੱਤੇ ਹੀ ਨਜ਼ਰ ਟਿਕਦੀ ਲਗਦੀ ਹੈ, ਕਹੀ ਜਾ ਸਕਦੀ ਹੈ। ਹੁਣ ਦੇਖਣਾ ਇਹ ਹੈ ਕਿ ਭਾਜਪਾ ਜੋ ਕੇਂਦਰ ਸਰਕਾਰ ਦੀ ਅਗਵਾਈ ਕਰ ਰਹੀ ਹੈ। ਉਪ ਰਾਸ਼ਟਰਪਤੀ ਦੀ ਹੋ ਰਹੀ ਚੋਣ ਵਿਚ ਕਿਸਨੂੰ ਉਮੀਦਵਾਰ ਬਣਾਉਂਦੀ ਹੈ। ਇਹ ਸਮਾਂ ਹੀ ਦੱਸੇਗਾ। ਪਰ ਪੰਜਾਬ ਦੇ ਸਿੱਖ ਦਾ ਹੱਕ ਜ਼ਿਆਦਾ ਹੀ ਬਣਦਾ ਹੈ।  


Related News