ਪੰਜਾਬ ਦੀ ''ਵੇਰਕਾ ਲੱਸੀ'' ਦੀ ਸ਼ੌਕੀਨ Indian Army, ਸਰਹੱਦਾਂ ''ਤੇ ਤਾਇਨਾਤ ਫ਼ੌਜੀ ਲੈਣਗੇ ਸੁਆਦ (ਵੀਡੀਓ)

04/10/2021 10:40:07 AM

ਚੰਡੀਗੜ੍ਹ (ਜੱਸੋਵਾਲ) : ਪੰਜਾਬ ਦੀ ਵੇਰਕਾ ਲੱਸੀ ਹੁਣ ਹਿੰਦੋਸਤਾਨ ਦੀ ਫ਼ੌਜ ਨੂੰ ਵੱਡੀ ਮਾਤਰਾ 'ਚ ਸਪਲਾਈ ਹੋਇਆ ਕਰੇਗੀ। ਅਸਲ 'ਚ ਭਾਰਤੀ ਫ਼ੌਜ ਵੇਰਕਾ ਲੱਸੀ ਦੀ ਫੈਨ ਹੋ ਗਈ ਹੈ ਕਿਉਂਕਿ ਫ਼ੌਜ 'ਚ ਜ਼ਿਆਦਾਤਰ ਜਵਾਨ ਪੰਜਾਬ ਨਾਲ ਸਬੰਧਿਤ ਹਨ। ਇਸ ਦੇ ਚੱਲਦਿਆਂ ਹੀ ਚੰਡੀਗੜ੍ਹ ਸਥਿਤ ਵੇਰਕਾ ਮਿਲਕ ਪਲਾਂਟ ਨੂੰ ਭਾਰਤੀ ਫ਼ੌਜ ਲਈ ਲੱਸੀ ਤਿਆਰ ਕਰਨ ਦਾ ਵੱਡਾ ਆਰਡਰ ਮਿਲਿਆ ਹੈ।

ਇਹ ਵੀ ਪੜ੍ਹੋ : ਚੰਡੀਗੜ੍ਹ : PGI ਦੇ ਮਰੀਜ਼ਾਂ ਲਈ ਅਹਿਮ ਖ਼ਬਰ, ਇਸ ਤਾਰੀਖ਼ ਨੂੰ ਫਿਰ ਬੰਦ ਹੋ ਜਾਵੇਗੀ OPD

ਇਸ ਬਾਰੇ ਗੱਲ ਕਰਦਿਆਂ ਪਲਾਂਟ ਦੇ ਜਨਰਲ ਮੈਨੇਜਰ ਉੱਤਮ ਕੁਮਾਰ ਸਿਨਹਾ ਨੇ ਦੱਸਿਆ ਕਿ ਪਿਛਲੇ ਸਾਲ 7 ਲੱਖ ਲੀਟਰ ਲੱਸੀ ਭਾਰਤੀ ਫ਼ੌਜ ਨੂੰ ਦੇਸ਼ ਦੇ ਵੱਖ-ਵੱਖ ਕੋਨਿਆਂ 'ਚ ਸਪਲਾਈ ਕੀਤੀ ਗਈ ਸੀ ਪਰ ਇਸ ਸਾਲ ਇਹ ਸਪਲਾਈ 17 ਲੱਖ ਨੂੰ ਪਾਰ ਕਰ ਗਈ ਹੈ। ਉਨ੍ਹਾਂ ਕਿਹਾ ਕਿ ਭਾਰਤੀ ਫ਼ੌਜ ਵੱਲੋਂ ਮਿਲੇ ਇਸ ਵੱਡੇ ਆਰਡਰ ਨਾਲ ਪੰਜਾਬ ਦੇ ਕਿਸਾਨਾਂ ਨੂੰ ਬਹੁਤ ਫਾਇਦਾ ਹੋਵੇਗਾ ਕਿਉਂਕਿ ਵੇਰਕਾ ਅਜਿਹਾ ਯੂਨਿਟ ਹੈ ਕਿ ਇਹ ਜੋ ਵੀ ਕਮਾਉਂਦਾ ਹੈ, ਉਸ ਦਾ 85 ਫ਼ੀਸਦੀ ਕਿਸਾਨਾਂ ਨੂੰ ਜਾਂਦਾ ਹੈ।

ਇਹ ਵੀ ਪੜ੍ਹੋ : ਚੰਡੀਗੜ੍ਹ ਤੋਂ ਪੰਜਾਬ ਜਾਣ ਵਾਲੇ ਮੁਸਾਫ਼ਰਾਂ ਲਈ ਜ਼ਰੂਰੀ ਖ਼ਬਰ, ਬੰਦ ਹੋਈ ਰਾਤ ਦੀ 'ਬੱਸ ਸੇਵਾ'

ਉੱਤਮ ਸਿਨਹਾ ਨੇ ਦੱਸਿਆ ਕਿ ਪਿਛਲੇ ਸਾਲ ਕੋਰੋਨਾ ਮਹਾਮਾਰੀ ਦੌਰਾਨ ਇਹ ਪਲਾਂਟ ਲਗਾਤਾਰ ਫ਼ੌਜ ਲਈ ਕੰਮ ਕਰ ਰਿਹਾ ਸੀ ਅਤੇ ਸਹੀ ਗੁਣਵੱਤਾ ਨਾਲ ਫ਼ੌਜ ਨੂੰ ਵੱਖ-ਵੱਖ ਪ੍ਰੋਡਕਟ ਸਪਲਾਈ ਕੀਤੇ ਗਏ, ਜਿਨ੍ਹਾਂ ਦੀ ਕੁਆਲਿਟੀ 'ਤੇ ਭਾਰਤੀ ਫ਼ੌਜ ਨੇ ਆਪਣਾ ਭਰੋਸਾ ਜਤਾਇਆ। ਉਨ੍ਹਾਂ ਦੱਸਿਆ ਕਿ ਇਹ ਸਪਲਾਈ ਪਾਕਿਸਤਾਨ, ਬੰਗਲਾਦੇਸ਼ ਅਤੇ ਚੀਨ ਤੱਕ ਭਾਰਤੀ ਸਰਹੱਦਾਂ 'ਤੇ ਤਾਇਨਾਤ ਜਵਾਨਾਂ ਤੱਕ ਪਹੁੰਚਾਈ ਜਾਵੇਗੀ।

ਇਹ ਵੀ ਪੜ੍ਹੋ : ਹਾਈਪ੍ਰੋਫਾਈਲ ਕਤਲ ਕੇਸ 'ਚ ਲੋੜੀਂਦਾ ਅਪਰਾਧੀ ਅਸਲੇ ਸਣੇ ਗ੍ਰਿਫ਼ਤਾਰ, ਗੈਂਗਸਟਰਾਂ ਨਾਲ ਸਬੰਧ ਹੋਣ ਦੀ ਸ਼ੰਕਾ

ਪਲਾਂਟ ਦੇ ਪ੍ਰੋਡਕਸ਼ਨ ਮੈਨੇਜਰ ਸੰਜੇ ਚੋਪੜਾ ਨੇ ਦੱਸਿਆ ਕਿ ਲੱਸੀ ਤਿਆਰ ਕਰਨ ਤੋਂ ਪਹਿਲਾਂ ਪੰਜਾਬ ਦੇ ਵੱਖ-ਵੱਖ ਪਿੰਡਾਂ ਤੋਂ ਦੁੱਧ ਇਕੱਠਾ ਕਰਕੇ ਉਸ ਦੀ ਕੁਆਲਿਟੀ ਚੈੱਕ ਕੀਤੀ ਜਾਂਦੀ ਹੈ ਅਤੇ ਫਿਰ ਲੱਸੀ ਬਣਾਉਣ ਦੀ ਸਾਰੀ ਪ੍ਰਕਿਰਿਆ ਸ਼ੁਰੂ ਕੀਤੀ ਜਾਂਦੀ ਹੈ।
ਨੋਟ : ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਲਿਖੋ

Babita

This news is Content Editor Babita