ਦੂਜੇ ਦਿਨ ‘ਚ ਖਰੜ ''ਚ 52 ਵਿਕਰੇਤਾ ਤੇ 30 ਸਫਾਈ ਸੇਵਕਾਂ ਦੀ ਹੋਈ ਸਕਰੀਨਿੰਗ

04/24/2020 2:51:16 PM

ਮੋਹਾਲੀ (ਰਾਣਾ) : ਮੋਹਾਲੀ ਦੇ ਡਿਪਟੀ ਕਮਿਸ਼ਨਰ ਗਿਰੀਸ਼ ਦਿਆਲਨ ਦੀ ਅਗਵਾਈ 'ਚ ਜ਼ਿਲ੍ਹਾ ਪ੍ਰਸ਼ਾਸ਼ਨ ਵੱਲੋਂ 23 ਅਪ੍ਰੈਲ ਨੂੰ ਅਖਬਾਰ ਵਿਕਰੇਤਾਵਾਂ ਅਤੇ ਏਜੰਟਾਂ ਦੀ ਸਕਰੀਨਿੰਗ ਲਈ ਮੁਹਿੰਮ ਸ਼ੁਰੂ ਕੀਤੀ ਗਈ, ਜੋ ਅੱਜ ਦੂਜੇ ਦਿਨ ਦਾਖਲ ਹੋਈ। ਅੱਜ ਇਹ ਮੁਹਿੰਮ ਖਰੜ ਦੇ ਵਿਕਰੇਤਾਵਾਂ ਲਈ ਰਾਮ ਭਵਨ ਵਿਖੇ ਚਲਾਈ ਗਈ। ਅੱਜ 52 ਹਾਕਰਾਂ ਅਤੇ ਅਖਬਾਰਾਂ ਦੇ ਏਜੰਟਾਂ ਦੀ ਸਕਰੀਨਿੰਗ ਕੀਤੀ ਗਈ ਤਾਂ ਜੋ ਆਮ ਲੋਕਾਂ ਦੇ ਮਨਾਂ 'ਚ ਕੋਈ ਵੀ ਡਰ ਨਾ ਰਹੇ ਅਤੇ ਹਾਕਰਾਂ ਦੀ ਸੁਰੱਖਿਆ ਵੀ ਕੀਤੀ ਜਾ ਸਕੇ।  ਸਕਰੀਨਿੰਗ ਪ੍ਰਕਿਰਿਆ ਐਸ. ਐਮ. ਓ. ਖਰੜ ਵੱਲੋਂ ਭੇਜੇ ਗਏ ਇੱਕ ਡਾਕਟਰ ਅਤੇ ਮਲਟੀਪਰਪਜ਼ ਹੈਲਥ ਵਰਕਰਜ਼ (ਐਮਪੀਐਚਡਬਲਯੂ) ਦੀ ਟੀਮ ਵੱਲੋਂ ਕੀਤੀ ਗਈ ਸੀ। ਵਿਕਰੇਤਾਵਾਂ ਦੀ ਸਕਰੀਨਿੰਗ ਤੋਂ ਇਲਾਵਾ ਟੀਮ ਨੇ ਉਨ੍ਹਾਂ ਨੂੰ ਸਮਾਜਕ ਦੂਰੀਆਂ ਦੇ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ, ਮਾਸਕ ਅਤੇ ਸੈਨੀਟਾਈਜ਼ਰ ਦੀ ਵਰਤੋਂ ਬਾਰੇ ਜਾਗਰੂਕ ਕੀਤਾ।
 ਅਖਬਾਰ ਵਿਕਰੇਤਾਵਾਂ ਤੋਂ ਇਲਾਵਾ, 30 ਸਫਾਈ ਸੇਵੀਆਂ ਦੀ ਜਾਂਚ ਵੀ ਕੀਤੀ ਗਈ। ਕਿਸੇ ਵੀ ਵਿਕਰੇਤਾ ਅਤੇ ਸਫਾਈ ਸੇਵਕ 'ਚ ਲੱਛਣ ਨਹੀਂ ਪਾਏ ਗਏ।  ਇਸ ਮੌਕੇ 100 ਤੋਂ ਵੱਧ ਹੈਂਡ ਸੈਨੀਟਾਈਜ਼ਰ ਅਤੇ ਮਾਸਕ ਵੀ ਵੰਡੇ ਗਏ।  ਅਖਬਾਰਾਂ ਐਸੋਸੀਏਸ਼ਨ, ਖਰੜ ਤੋਂ ਗਗਨ ਸੂਰੀ ਅਤੇ ਸ਼ਸ਼ੀਪਾਲ ਜੈਨ ਨੇ ਕਿਹਾ, “ਵਿਕਰੇਤਾਵਾਂ ਦੀ ਸੁਰੱਖਿਆ ਲਈ ਇਸ ਮੁਹਿੰਮ ਦਾ ਆਯੋਜਨ ਕਰਨ ਤੋਂ ਇਲਾਵਾ ਲੋਕਾਂ ਦੇ ਮਨਾਂ ਵਿਚਲੇ ਸ਼ੰਕੇ ਦੂਰ ਕਰਨ ਲਈ ਅਸੀਂ ਜ਼ਿਲ੍ਹਾ ਪ੍ਰਸ਼ਾਸਨ ਦੇ ਤਹਿ ਦਿਲੋਂ ਧੰਨਵਾਦੀ ਹਾਂ।”

Babita

This news is Content Editor Babita