ਆਲੂਆਂ ਨਾਲ ਓਵਰਲੋਡ ਟਰੈਕਟਰ-ਟਰਾਲੀ ਨਾਲ ਟਕਰਾਈ ਗੱਡੀ, ਫੋਟੋਗ੍ਰਾਫ਼ਰ ਦੀ ਦਰਦਨਾਕ ਮੌਤ

03/12/2024 1:45:12 PM

ਜਲੰਧਰ (ਵਰੁਣ) : ਭਗਤ ਸਿੰਘ ਕਾਲੋਨੀ ਨੇੜੇ ਬੀਤੀ ਰਾਤ ਬਿਨਾਂ ਰਿਫਲੈਕਟਰ ਦੇ ਚੱਲ ਰਹੀ ਆਲੂਆਂ ਨਾਲ ਓਵਰਲੋਡ ਟਰੈਕਟਰ-ਟਰਾਲੀ ਨਾਲ ਗੱਡੀ ਦੀ ਟੱਕਰ ਹੋ ਗਈ। ਗੱਡੀ ਫੋਟੋਗ੍ਰਾਫਰ ਚਲਾ ਰਿਹਾ ਸੀ, ਜਿਸ ਦੀ ਇਸ ਹਾਦਸੇ ’ਚ ਦਰਦਨਾਕ ਮੌਤ ਹੋ ਗਈ। ਡਰਾਈਵਰ ਮੌਕੇ ਤੋਂ ਫ਼ਰਾਰ ਹੋ ਗਿਆ ਪਰ ਪੁਲਸ ਨੇ ਟਰੈਕਟਰ-ਟਰਾਲੀ ਨੂੰ ਕਬਜ਼ੇ ’ਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਮ੍ਰਿਤਕ ਦੀ ਪਛਾਣ ਵਿਸ਼ਾਲ ਸ਼ਰਮਾ ਪੁੱਤਰ ਆਤਮਾ ਰਾਮ ਨਿਵਾਸੀ ਭਗਤ ਸਿੰਘ ਕਾਲੋਨੀ ਦੇ ਰੂਪ ਵਿਚ ਹੋਈ ਹੈ। ਜਾਣਕਾਰੀ ਅਨੁਸਾਰ ਵਿਸ਼ਾਲ ਸ਼ਰਮਾ ਆਪਣੀ ਗੱਡੀ ’ਚ ਸਵਾਰ ਹੋ ਕੇ ਮਕਸੂਦਾਂ ਚੌਕ ਤੋਂ ਭਗਤ ਸਿੰਘ ਚੌਕ ਕਾਲੋਨੀ ਸਥਿਤ ਆਪਣੇ ਘਰ ਵੱਲ ਜਾ ਰਿਹਾ ਸੀ।

ਜਿਉਂ ਹੀ ਉਸ ਦੀ ਗੱਡੀ ਭਗਤ ਸਿੰਘ ਕਾਲੋਨੀ ਨਜ਼ਦੀਕ ਪਹੁੰਚੀ ਤਾਂ ਆਲੂਆਂ ਨਾਲ ਓਵਰਲੋਡ ਟਰੈਕਟਰ-ਟਰਾਲੀ ਨੂੰ ਉਹ ਦੇਖ ਨਹੀਂ ਸਕਿਆ। ਟਰਾਲੀ ਦੇ ਪਿੱਛੇ ਵੀ ਕੋਈ ਲਾਈਟ ਨਹੀਂ ਸੀ, ਜਿਸ ਕਾਰਨ ਵਿਸ਼ਾਲ ਦੀ ਗੱਡੀ ਟਰਾਲੀ ਨਾਲ ਟਕਰਾ ਗਈ।

ਇਹ ਵੀ ਪੜ੍ਹੋ : ਪੰਜਾਬ ਸਰਕਾਰ ਵਲੋਂ ਅਨੁਸੂਚਿਤ ਜਾਤੀ ਤੇ ਪੱਛੜੀਆਂ ਸ਼੍ਰੇਣੀਆਂ ਦੇ ਵਿਅਕਤੀਆਂ ਲਈ ਵੱਡਾ ਐਲਾਨ

ਹਾਦਸੇ ਤੋਂ ਬਾਅਦ ਗਭੀਰ ਰੂਪ ’ਚ ਜ਼ਖ਼ਮੀ ਹੋਏ ਵਿਸ਼ਾਲ ਨੂੰ ਰਾਹਗੀਰਾਂ ਨੇ ਨਿੱਜੀ ਹਸਪਤਾਲ ਪਹੁੰਚਾਇਆ ਪਰ ਇਲਾਜ ਦੌਰਾਨ ਉਸਦੀ ਮੌਤ ਹੋ ਗਈ। ਹਾਦਸੇ ਤੋਂ ਬਾਅਦ ਟਰੈਕਟਰ-ਟਰਾਲੀ ਦਾ ਡਰਾਈਵਰ ਮੌਕੇ ਤੋਂ ਫ਼ਰਾਰ ਹੋ ਗਿਆ। ਸੂਚਨਾ ਮਿਲਦੇ ਹੀ ਥਾਣਾ ਨੰਬਰ 1 ਦੀ ਪੁਲਸ ਮੌਕੇ ’ਤੇ ਪਹੁੰਚ ਗਈ ਸੀ। ਰਾਹਗੀਰਾਂ ਦਾ ਕਹਿਣਾ ਹੈ ਕਿ ਜਿਸ ਜਗ੍ਹਾ ’ਤੇ ਹਾਦਸਾ ਹੋਇਆ, ਉਥੇ ਸਟਰੀਟ ਲਾਈਟ ਵੀ ਨਹੀਂ ਜਗਦੀ। ਪੁਲਸ ਨੇ ਟਰੈਕਟਰ-ਟਰਾਲੀ ਨੂੰ ਕਬਜ਼ੇ ’ਚ ਲੈ ਲਿਆ ਹੈ ਅਤੇ ਵਿਸ਼ਾਲ ਦੀ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ’ਚ ਰਖਵਾ ਦਿੱਤਾ ਹੈ।

ਥਾਣਾ ਨੰਬਰ 1 ਦੇ ਇੰਚਾਰਜ ਅਮਨਦੀਪ ਸਿੰਘ ਦਾ ਕਹਿਣਾ ਹੈ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ : ਪਟਿਆਲਾ ’ਚ ਗਰਜੇ ਮੁੱਖ ਮੰਤਰੀ ਮਾਨ, ਦਲ ਬਦਲੂ ਤੇ ਮੌਕਾਪ੍ਰਸਤ ਸਿਆਸਤਦਾਨਾਂ ਨੂੰ ਲਿਆ ਆੜੇ ਹੱਥੀਂ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇*Join us on Whatsapp channel*👇

https://whatsapp.com/channel/0029Va94hsaHAdNVur4L170e
 

Anuradha

This news is Content Editor Anuradha