ਦੇਵੀ ਸਹਾਏ ਸਕੂਲ ਵਿਚ ਵਣ ਮਹਾਉਤਸਵ ਮਨਾਇਆ

08/17/2017 7:33:49 PM

ਜਲੰਧਰ (ਸੋਮ)— ਸਥਾਨਕ ਦੇਵੀ ਸਹਾਏ ਐਸ. ਡੀ. ਸੀਨੀਅਰ ਸੈਕੰਡਰੀ ਸਕੂਲ ਸੋਢਲ ਰੋਡ ਜਲੰਧਰ ਵਿਖੇ ਪਿੰ੍ਰਸੀਪਲ ਸ੍ਰੀ ਮੁਨੀਸ਼ ਬਾਹਰੀ ਅਤੇ ਐਨ. ਸੀ. ਸੀ. (ਏਅਰ ਵਿੰਗ) ਅਫਸਰ ਸ਼੍ਰੀ ਸੁਦਰਸ਼ਨ ਸ਼ਰਮਾ ਦੀ ਅਗਵਾਈ ਵਿਚ ਐਨ.ਸੀ. ਸੀ. ਏਅਰ ਵਿੰਗ ਦੇ ਕੈਡਿਟਸ ਨੇ ਵਣ ਮਹਾਉਤਸਵ ਮਨਾਇਆ ਗਿਆ। ਇਸ ਵਿਚ ਐਨ. ਸੀ. ਸੀ. ਕੈਡਿਟਸ ਨੇ ਸਕੂਲ ਵਿਚ ਪੌਦੇ ਲਗਾਏ। ਪ੍ਰਿੰਸੀਪਲ ਸ਼੍ਰੀ ਮੁਨੀਸ਼ ਬਾਹਰੀ ਨੇ ਕੈਡਿਟਸ ਨੂੰ ਵਣ ਮਹਾਉਤਸਵ ਦੇ ਮਹੱਤਵ ਬਾਰੇ ਦੱਸਿਆ। ਇਸ ਸਮੇਂ ਐਨ. ਸੀ. ਸੀ. ਸਟਾਫ ਮੈਂਬਰ ਵੀ ਹਾਜ਼ਰ ਸਨ। ਸਕੂਲ ਸਟਾਫ ਸ. ਗੁਰਵਿੰਦਰ ਸਿੰਘ ਸੈਣੀ ਜਸਪਾਲ ਸਿੰਘ ਸੈਣੀ, ਹਰਪ੍ਰੀਤ ਸਿੰਘ ਵੀ ਹਾਜ਼ਰ ਸਨ।