ਸਮਝੌਤਾ ਐਕਸਪ੍ਰੈੱਸ ਦੇ ਯਾਤਰੀ ਕੋਲੋਂ ਵੱਡਮੁੱਲੇ ਪੁਰਾਤਨ ਸਿੱਕੇ ਜ਼ਬਤ

Friday, Feb 16, 2018 - 02:31 AM (IST)

ਅੰਮ੍ਰਿਤਸਰ (ਨੀਰਜ) - ਇੰਟਰਨੈਸ਼ਨਲ ਅਟਾਰੀ ਰੇਲਵੇ ਸਟੇਸ਼ਨ 'ਤੇ ਕਸਟਮ ਵਿਭਾਗ ਦੀ ਟੀਮ ਨੇ ਪਾਕਿਸਤਾਨ ਤੋਂ ਆਈ ਸਮਝੌਤਾ ਐਕਸਪ੍ਰੈੱਸ ਦੇ ਯਾਤਰੀ ਕੋਲੋਂ ਸੌ ਤੋਂ ਵੱਧ ਵੱਡਮੁੱਲੇ ਪੁਰਾਤਨ ਸਿੱਕਿਆਂ ਨੂੰ ਜ਼ਬਤ ਕੀਤਾ ਹੈ। ਇਨ੍ਹਾਂ ਸਿੱਕਿਆਂ ਨੂੰ ਯਾਤਰੀ ਨੇ ਕਸਟਮ ਵਿਭਾਗ ਦੇ ਸਾਹਮਣੇ ਪੇਸ਼ ਨਹੀਂ ਕੀਤਾ ਸੀ, ਜਿਸ ਕਾਰਨ ਵਿਭਾਗ ਨੇ ਸਾਰੇ ਸਿੱਕਿਆਂ ਨੂੰ ਜ਼ਬਤ ਕਰ ਲਿਆ ਤੇ ਪੁਰਾਤਤਵ ਵਿਭਾਗ ਨੂੰ ਇਨ੍ਹਾਂ ਸਿੱਕਿਆਂ ਦੀ ਜਾਂਚ ਕਰਨ ਲਈ ਭੇਜ ਦਿੱਤਾ ਹੈ। ਕਸਟਮ ਕਮਿਸ਼ਨਰ ਦੀਪਕ ਕੁਮਾਰ ਗੁਪਤਾ ਨੇ ਦੱਸਿਆ ਕਿ ਇਨ੍ਹਾਂ ਸਿੱਕਿਆਂ ਦੀ ਕੀਮਤ ਕਾਫ਼ੀ ਹੋ ਸਕਦੀ ਹੈ ਅਤੇ ਜਾਂਚ ਤੋਂ ਬਾਅਦ ਹੀ ਦੱਸਿਆ ਜਾ ਸਕਦਾ ਹੈ ਕਿ ਇਹ ਸਿੱਕੇ ਕਿੰਨੀ ਕੀਮਤ ਦੇ ਹਨ। ਵਿਭਾਗ ਵੱਲੋਂ ਪਹਿਲਾਂ ਵੀ ਅਟਾਰੀ ਰੇਲਵੇ ਸਟੇਸ਼ਨ ਤੋਂ ਇਸ ਤਰ੍ਹਾਂ ਦੇ ਸਿੱਕਿਆਂ ਨੂੰ ਜ਼ਬਤ ਕੀਤਾ ਜਾ ਚੁੱਕਾ ਹੈ। ਇਨ੍ਹਾਂ ਸਿੱਕਿਆਂ ਨੂੰ ਭਾਰਤ ਲਿਆਉਣ ਦੇ ਪਿੱਛੇ ਪਾਕਿਸਤਾਨੀ ਯਾਤਰੀ ਦੀ ਕੀ ਇੱਛਾ ਹੈ, ਇਸ ਪਹਿਲੂ 'ਤੇ ਵੀ ਵਿਭਾਗ ਜਾਂਚ ਕਰ ਰਿਹਾ ਹੈ।


Related News