‘ਪੰਜਾਬ ਬੰਦ’ ਦੀ ਕਾਲ ਦਾ ਜਲੰਧਰ ’ਚ ਦਿਸਿਆ ਪੂਰਾ ਅਸਰ, ਦੁਕਾਨਾਂ ਬੰਦ, ਚੱਪੇ-ਚੱਪੇ ’ਤੇ ਪੁਲਸ ਤਾਇਨਾਤ

08/12/2022 3:39:41 PM

ਜਲੰਧਰ (ਸੋਨੂੰ,ਸੁਨੀਲ, ਰਮਨ, ਅਨਿਲ ਦੁੱਗਲ)- ਵਾਲਮੀਕਿ ਭਾਈਚਾਰੇ ਵੱਲੋਂ ਵੀਰਵਾਰ ਨੂੰ ਪੰਜਾਬ ਬੰਦ ਦੀ ਕਾਲ ਦਿੱਤੀ ਗਈ ਸੀ। ਪੰਜਾਬ ਬੰਦ ਦੀ ਦਿੱਤੀ ਗਈ ਕਾਲ ਦਾ ਅਸਰ ਪੂਰੇ ਪੰਜਾਬ ’ਚ ਵੇਖਣ ਨੂੰ ਮਿਲ ਰਿਹਾ ਹੈ। ਇਸੇ ਤਹਿਤ ਬੰਦ ਦਾ ਅਸਰ ਜਲੰਧਰ ’ਚ ਵੀ ਵੇਖਣ ਨੂੰ ਮਿਲਿਆ। ਦੱਸਣਯੋਗ ਹੈ ਕਿ ਪੰਜਾਬ ਸਰਕਾਰ ਦੇ ਏ. ਜੀ. ਐਡਵੋਕੇਟ ਜਨਰਲ ਅਨਮੋਲ ਰਤਨ ਨੇ ਸਰਕਾਰ ਵੱਲੋਂ ਕੱਢੀਆਂ ਗਈਆਂ ਨੌਕਰੀਆਂ ਨੂੰ ਲੈ ਕੇ ਕਿਹਾ ਸੀ ਕਿ ਜੋ ਇਸ ਦੇ ਲਾਇਕ ਹੋਵੇਗਾ, ਉਸ ਨੂੰ ਨੌਕਰੀ ਦਿੱਤੀ ਜਾਵੇਗੀ। ਐੱਸ. ਸੀ. ਸਮਾਜ ਨੇ ਨੌਕਰੀ ਲਈ ਰਿਜ਼ਰਵੇਸ਼ਨ ਦੀ ਮੰਗ ਕੀਤੀ ਸੀ, ਜਿਸ ਨੂੰ ਮਨ੍ਹਾ ਕਰ ਦਿੱਤਾ ਗਿਆ ਸੀ। ਇਸੇ ਨੂੰ ਲੈ ਕੇ ਐੱਸ. ਸੀ. ਸਮਾਜ ਦੇ ਲੋਕਾਂ ਵੱਲੋਂ ਅਨਮੋਲ ਰਤਨ ਦਾ ਵਿਰੋਧ ਕੀਤਾ ਗਿਆ ਅਤੇ ਉਸ ’ਤੇ ਮਾਮਲਾ ਦਰਜ ਕਰਕੇ ਸਰਕਾਰ ਨੂੰ ਆਪਣੀ ਮੰਗ ਰੱਖੀ ਗਈ। 

ਭਗਵਾਨ ਵਾਲੀਮਿਕ ਤੀਰਥ ਕਮੇਟੀ ਅੰਮ੍ਰਿਤਸਰ ਵੱਲੋਂ ਭਾਵੇਂ, ਪੰਜਾਬ ਬੰਦ ਦੀ ਕਾਲ ਵਾਪਸ ਲੈ ਲਈ ਗਈ ਹੋਵੇ ਪਰ ਜਲੰਧਰ ਦੇ ਕੁਝ ਵਾਲੀਮਿਕ ਭਾਈਚਾਰੇ ਅਤੇ ਰਵਿਦਾਸ ਭਾਈਚਾਰੇ ਦੇ ਲੋਕ ਬੰਦ ਦੀ ਕਾਲ ਵਾਪਸ ਨਾ ਲੈਣ ’ਤੇ ਅੜੇ ਹਨ। ਇਸੇ ਚਲਦਿਆਂ ਹੀ ਉਨ੍ਹਾਂ ਵੱਲੋਂ ਅੱਜ ਜਲੰਧਰ ਨੂੰ ਸ਼ਾਮ 5 ਵਜੇ ਤੱਕ ਬੰਦ ਕੀਤਾ ਜਾਵੇਗਾ। ਇਸ ਨੂੰ ਲੈ ਕੇ ਪੁਲਸ ਪ੍ਰਸ਼ਾਸਨ ਨੇ ਮੀਟਿੰਗ ਵੀ ਕੀਤੀ ਸੀ। 

ਇਹ ਵੀ ਪੜ੍ਹੋ: ਜਲੰਧਰ: ਯੂਕੋ ਬੈਂਕ ਲੁੱਟ ਕਾਂਡ ਦੇ ਮਾਮਲੇ 'ਚ ਵੱਡਾ ਖ਼ੁਲਾਸਾ, ਪਾਕਿ ’ਚ ਬੈਠੇ ਗੈਂਗਸਟਰ ਰਿੰਦਾ ਦੇ ਸਾਥੀ ਨੇ ਇੰਝ ਰਚੀ ਸੀ ਸਾਜ਼ਿਸ਼

ਉਥੇ ਹੀ ਟਾਈਗਰ ਫ਼ੋਰਸ ਆਲ ਇੰਡੀਆ ਪ੍ਰੈਸੀਡੈਂਟ ਅਜੇ ਖੋਸਲਾ ਅਤੇ ਗੁਰੂ ਰਵਿਦਾਸ ਟਾਈਗਰ ਫ਼ੋਰਸ ਪੰਜਾਬ ਦੇ ਪ੍ਰੈਜ਼ੀਡੈਂਟ ਜੱਸੀ ਤਲਨ ਨੇ ਕਿਹਾ ਸੀ ਕਿ ਪੰਜਾਬ ਬੰਦ ਹੋ ਕੇ ਹੀ ਰਹੇਗਾ। ਇਸੇ ਤਹਿਤ ਅੱਜ ਪੰਜਾਬ ਬੰਦ ਦਾ ਪੂਰਾ ਅਸਰ ਵੇਖਣ ਨੂੰ ਮਿਲ ਰਿਹਾ ਹੈ। ਜਲੰਧਰ ਸ਼ਹਿਰ ਦੇ ਸਾਰੇ ਬਾਜ਼ਾਰ ਮੁੰਕਮਲ ਤੌਰ 'ਤੇ ਬੰਦ ਹਨ। ਬੰਦ ਦੌਰਾਨ ਕੋਈ ਅਣਸੁਖਾਵੀਂ ਘਟਨਾ ਨਾ ਵਾਪਰ ਜਾਵੇ, ਇਸ ਨੂੰ ਧਿਆਨ ’ਚ ਰੱਖਦੇ ਹੋਏ ਜਲੰਧਰ ਸ਼ਹਿਰ ’ਚ ਵੱਡੀ ਗਿਣਤੀ ’ਚ ਪੁਲਸ ਫ਼ੋਰਸ ਦੀ ਤਾਇਨਾਤੀ ਕੀਤੀ ਗਈ ਹੈ।  

ਇਹ ਵੀ ਪੜ੍ਹੋ: ਜਲੰਧਰ: ਰੱਖੜੀ ਦੇ ਤਿਉਹਾਰ ਮੌਕੇ ਉਜੜਿਆ ਪਰਿਵਾਰ, ਭਿਆਨਕ ਸੜਕ ਹਾਦਸੇ 'ਚ 8 ਸਾਲਾ ਬੱਚੇ ਦੀ ਮੌਤ

ਇਹ ਵੀ ਪੜ੍ਹੋ: ਖ਼ੁਸ਼ੀ-ਖ਼ੁਸ਼ੀ ਭਰਾ ਨੂੰ ਰੱਖੜੀ ਬੰਨ੍ਹ ਕੇ ਘਰ ਪਰਤ ਰਹੀ ਭੈਣ ਨਾਲ ਵਾਪਰੀ ਅਣਹੋਣੀ, ਘਰ ’ਚ ਵਿਛੇ ਸੱਥਰ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ

shivani attri

This news is Content Editor shivani attri