ਭੋਗਪੁਰ 'ਚ ਵਾਲਮੀਕਿ ਭਾਈਚਾਰੇ ਦੀ ਦੁਕਾਨਦਾਰਾਂ ਨਾਲ ਬਹਿਸਬਾਜ਼ੀ, ਲਹਿਰਾਏ ਹਥਿਆਰ

09/07/2019 4:49:45 PM

ਭੋਗਪੁਰ (ਰਾਣਾ ਭੋਗਪੁਰੀਆ, ਸੂਰੀ)— ਭੋਗਪੁਰ ਨੇੜੇ ਕਾਲਾ ਬੱਕਰਾ 'ਚ ਸਥਿਤੀ ਉਸ ਸਮੇਂ ਤਣਾਅਪੂਰਨ ਹੋ ਗਈ ਜਦੋਂ ਵਾਲਮੀਕਿ ਭਾਈਚਾਰੇ ਦੇ ਲੋਕਾਂ ਦੀ ਦੁਕਾਨਦਾਰਾਂ ਦੇ ਨਾਲ ਬਹਿਸਬਾਜ਼ੀ ਹੋ ਗਈ। ਮਿਲੀ ਜਾਣਕਾਰੀ ਮੁਤਾਬਕ ਇਥੇ ਕੁਝ ਦੁਕਾਨਾਂ ਖੁੱਲ੍ਹੀਆਂ ਸਨ, ਜਿਸ ਨੂੰ ਵਾਲਮੀਕਿ ਭਾਈਚਾਰੇ ਦੇ ਲੋਕ ਬੰਦ ਕਰਵਾਉਣ ਲਈ ਪਹੁੰਚੇ ਤਾਂ ਦੁਕਾਨਦਾਰਾਂ ਦੇ ਨਾਲ ਬਹਿਸ ਹੋ ਗਈ। ਮੌਕੇ 'ਤੇ ਪਹੁੰਚੀ ਪੁਲਸ ਫੋਰਸ ਵੱਲੋਂ ਹਾਲਾਤ ਦਾ ਜਾਇਜ਼ਾ ਲਿਆ ਗਿਆ। ਇਸ ਮੌਕੇ ਸ਼ਰੇਆਮ ਭੋਗਪੁਰ ਅਤੇ ਆਸਪਾਸ ਦੇ ਇਲਾਕਿਆਂ 'ਚ ਹਥਿਆਰ ਲਹਿਰਾਏ ਗਏ ਪਰ ਮੌਕੇ 'ਤੇ ਮੌਜੂਦ ਪੁਲਸ ਮੂਕ ਦਰਸ਼ਕ ਬਣੀ ਰਹੀ।

20 ਤੋਂ ਵੀ ਵੱਧ ਮੋਟਰਸਾਈਕਲ ਅਤੇ ਜੀਪਾਂ 'ਚ ਸਵਾਰ ਬੰਦ ਸਮਰਥਕਾਂ ਨੇ ਸ਼ਰੇਆਮ ਦੁਕਾਨਦਾਰਾਂ ਨਾਲ ਧੱਕੇਸ਼ਾਹੀ ਅਤੇ ਗਾਲੀ ਗਲੋਚ ਕੀਤਾ। ਭੋਗਪੁਰ 'ਚ ਇਕ ਦੁਕਾਨਦਾਰ ਜੋ ਸਵੇਰ ਸਮੇਂ ਪਾਠ ਕਰ ਰਿਹਾ ਸੀ, ਨਾਲ ਦੁਕਾਨ ਬੰਦ ਕਰਨ ਨੂੰ ਲੈ ਕੇ ਹੱਥਾਪਾਈ ਵੀ ਕੀਤੀ ਗਈ। ਪੂਰਣ ਗੁਰਸਿੱਖ ਦੁਕਾਨਦਾਰ ਦਾ ਕਹਿਣਾ ਸੀ ਕਿ ਉਹ ਪਾਠ ਪੂਰਾ ਹੋਣ 'ਤੇ ਦੁਕਾਨ ਬੰਦ ਕਰ ਦੇਵੇਗਾ ਪਰ ਬੰਦ ਸਮੱਰਥਕਾਂ ਨੇ ਦੁਕਾਨਦਾਰ ਨੂੰ ਧਮਕੀਆਂ ਦਿੰਦੇ ਹੋਏ ਹੱਥੋਪਾਈਂ ਕੀਤੀ।
ਇਸ ਤੋਂ ਇਲਾਵਾ ਭੋਗਪੁਰ ਨੇੜਲੀ ਪੁਲਸ ਚੌਂਕੀ ਪਚਰੰਗਾ ਦੇ ਬਾਜ਼ਾਰ 'ਚ ਵੀ ਬੰਦ ਪਈ ਦੁਕਾਨਾਂ ਦੇ ਬਾਹਰ ਬੈਠੇ ਦੁਕਾਨਦਾਰਾਂ ਨਾਲ ਇਕ ਜੀਪ 'ਚ ਸਵਾਰ ਹਥਿਆਰਾਂ ਨਾਲ ਲੈਸ ਨੌਜਵਾਨਾਂ ਨੇ ਧਮਕੀ ਭਰੇ ਲਿਹਾਜੇ 'ਚ ਬਹਿਸਬਾਜ਼ੀ ਕੀਤੀ।

ਇਸ ਮਾਮਲੇ ਦੀ ਜਾਣਕਾਰੀ ਮਿਲ ਦੇ ਸਾਰ ਬਸਪਾ ਆਗੂ ਅਸ਼ੋਕ ਮੋਗਾ ਪਿੰਡ ਪਚਰੰਗਾ ਪੁੱਜੇ ਪਰ ਤੱਦ ਤੱਕ ਉੁਕਤ ਨੌਜ਼ਵਾਨ ਜਾ ਚੁੱਕੇ ਸਨ। ਉਨ੍ਹਾਂ ਦੁਕਾਨਦਾਰਾਂ ਨੂੰ ਸ਼ਾਂਤੀ ਦੀ ਅਪੀਲ ਕੀਤੀ। ਇਸ ਮਾਮਲੇ ਸਬੰਧੀ 'ਚ ਭੋਗਪੁਰ ਜੀ. ਟੀ. ਰੋਡ 'ਚ ਧਰਨਾ ਦੇ ਰਹੇ ਧਰਨਾਕਾਰੀਆਂ ਦੇ ਆਗੂ ਰਾਕੇਸ਼ ਬੱਗਾ ਨੇ ਇਨ੍ਹਾਂ ਨੌਜਵਾਨਾ ਵੱਲੋਂ ਪਿੰਡ ਪਚਰੰਗਾ 'ਚ ਕੀਤੀ ਬਦਤਮੀਜ਼ੀ ਦੀ ਨਿਖੇਦੀ ਕੀਤੀ ਅਤੇ ਅਜਿਹੇ ਸ਼ਰਾਰਤੀ ਅਨਸਰਾਂ ਨੂੰ ਤਾੜਨਾ ਕੀਤੀ ਕਿ ਉਹ ਅਜਿਹੀਆਂ ਹਰਕਤਾਂ ਤੋਂ ਬਾਜ਼ ਆਉਣ। ਉਨ੍ਹਾਂ ਦੁਕਾਨਦਾਰਾਂ ਦਾ ਸਹਿਯੋਗ ਲਈ ਧੰਨਵਾਦ ਕੀਤਾ। ਇਸ ਬੰਦ ਦੌਰਾਨ ਪੁਲਸ ਸਿਰਫ ਧਰਨਾਕਾਰੀਆਂ ਦੀ ਸੁਰੱਖਿਆ ਕਰਦੀ ਹੀ ਨਜ਼ਰ ਆਈ ਜਦਕਿ ਧਰਨਾਕਾਰੀਆਂ ਵੱਲੋਂ ਦੁਕਾਨਦਾਰਾਂ ਨਾਲ ਧੱਕੇਸ਼ਾਹ ਅਤੇ ਗਾਲੀ ਗਲੋਚ ਦੇ ਮਾਮਲੇ 'ਚ ਪੁਲਸ ਨੇ ਚੁੱਪ ਰਹਿਣਾ ਹੀ ਬਿਹਤਰ ਸਮਝਿਆ।

shivani attri

This news is Content Editor shivani attri