ਹੁਣ ਸੜਕਾਂ 'ਤੇ ਉਤਰਿਆ ਵਾਲਮੀਕਿ ਭਾਈਚਾਰਾ, ਜਲੰਧਰ-ਕਪੂਰਥਲਾ ਰੋਡ ਕੀਤਾ ਜਾਮ (ਵੀਡੀਓ)

09/07/2019 6:35:55 PM

ਜਲੰਧਰ (ਸੋਨੂੰ)— ਕਲਰਜ਼ ਚੈਨਲ 'ਤੇ ਦਿਖਾਏ ਜਾ ਰਹੇ ਪ੍ਰੋਗਰਾਮ 'ਰਾਮ ਸੀਆ ਕੇ ਲਵ ਕੁਸ਼' 'ਚ ਭਗਵਾਨ ਵਾਲਮੀਕਿ ਜੀ ਦਾ ਇਤਿਹਾਸ ਗਲਤ ਦਿਖਾਉਣ 'ਤੇ ਵਾਲਮੀਕਿ ਭਾਈਚਾਰੇ ਵੱਲੋਂ ਪੰਜਾਬ ਬੰਦ ਕਰਕੇ ਵੱਖ-ਵੱਖ ਥਾਵਾਂ 'ਤੇ ਰੋਡ ਜਾਮ ਕੀਤਾ ਗਿਆ। ਸੀਰੀਅਲ 'ਤੇ ਪਾਬੰਦੀ ਲਗਾਏ ਜਾਣ ਦੀ ਮੰਗ ਨੂੰ ਲੈ ਕੇ ਵਾਲਮੀਕਿ ਸਮਾਜ ਅਤੇ ਹੋਰ ਸੰਗਠਨਾਂ ਵੱਲੋਂ ਪੰਜਾਬ ਬੰਦ ਦਾ ਅਸਰ ਜਲੰਧਰ 'ਚ ਵੀ ਦੇਖਣ ਨੂੰ ਮਿਲਿਆ। ਵਾਲਮੀਕਿ ਭਾਈਚਾਰੇ ਨੇ ਜਲੰਧਰ-ਕਪੂਰਥਲਾ ਰੋਡ ਅਤੇ ਜਲੰਧਰ-ਨਕੋਦਰ ਰੋਡ ਨੂੰ ਬੰਦ ਕਰ ਦਿੱਤਾ। ਇਸ ਕਾਰਨ ਵਾਹਨ ਚਾਲਕਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ।

ਜਲੰਧਰ ਦੇ ਜੋਤੀ ਚੌਕ ਅਤੇ ਹੋਰ ਬਾਜ਼ਾਰਾਂ 'ਚ ਦੁਕਾਨਾਂ ਬੰਦ ਰਹੀਆਂ ਜਦਕਿ ਟਾਈਗਰਸ ਫੋਰਸ ਵੱਲੋਂ ਰੇਲਵੇ ਰੋਡ, ਦਾਣਾ ਮੰਡੀ ਰੋਡ ਵਿਖੇ ਜੋ ਦੁਕਾਨਾਂ ਖੁੱਲ੍ਹੀਆਂ ਸਨ, ਉਨ੍ਹਾਂ ਨੂੰ ਵੀ ਬੰਦ ਕਰਵਾਇਆ ਗਿਆ। ਤੁਹਾਨੂੰ ਦੱਸ ਦੇਈਏ ਇਸ ਤੋਂ ਪਹਿਲਾਂ ਸ਼ੁੱਕਰਵਾਰ ਦੁਪਹਿਰ ਨੂੰ ਡਿਪਟੀ ਕਮਿਸ਼ਨਰ ਅਤੇ ਪੁਲਸ ਕਮਿਸ਼ਨਰ ਦੇ ਨਾਲ ਮੀਟਿੰਗ ਤੋਂ ਬਾਅਦ ਬੰਦ ਦੀ ਕਾਲ ਵਾਪਸ ਲੈਣ ਦਾ ਐਲਾਨ ਕੀਤਾ ਗਿਆ ਸੀ ਜਦਕਿ ਸ਼ਾਮ ਨੂੰ ਦੋਬਾਰਾ ਵਾਲਮੀਕਿ ਸਮਾਜ ਦੀ ਮੀਟਿੰਗ ਤੋਂ ਬਾਅਦ ਪੰਜਾਬ ਬੰਦ ਦੀ ਕਾਲ ਨੂੰ ਜਾਰੀ ਰੱਖਣ ਦਾ ਫੈਸਲਾ ਕੀਤਾ ਗਿਆ।

ਹਾਲਾਂਕਿ ਦੇਰ ਸ਼ਾਮ ਸੂਬੇ ਨੂੰ ਸਾਰੇ ਜ਼ਿਲਾ ਮੈਜਿਸਟ੍ਰੇਟਾਂ ਵੱਲੋਂ ਪੱਤਰ ਜਾਰੀ ਕਰਕੇ ਸੂਬੇ 'ਚ ਇਸ ਸੀਰੀਅਲ ਦੇ ਪ੍ਰਸਾਰਣ 'ਤੇ ਪਾਬੰਦੀ ਲਗਾ ਦਿੱਤੀ ਗਈ ਹੈ। ਸਾਰੇ ਚੈਨਲਾਂ ਨੂੰ ਇਸ ਸਬੰਧ 'ਚ ਨਿਰਦੇਸ਼ ਵੀ ਜਾਰੀ ਕਰ ਦਿੱਤੇ ਗਏ ਹਨ।

 

 

shivani attri

This news is Content Editor shivani attri