''ਵੈਲੇਨਟਾਈਨ ਵੀਕ'': ਫਿਲਮ ਬ੍ਰੇਕ ''ਚ ਮਸਾਲਾ ਡੋਸਾ ਨੇ ਕੱਢੇ ਦਿਲ ਦੇ ਅਰਮਾਨ ਬਾਹਰ

02/13/2019 2:10:43 PM

ਜਲੰਧਰ (ਭਾਰਤੀ)— ਲੁਧਿਆਣਾ ਦੇ ਰਹਿਣ ਵਾਲੇ ਗੁਰਪਾਲ ਅਤੇ ਗਗਨ ਦੀ ਦੋ ਸਾਲ ਪਹਿਲਾਂ 'ਲਵ ਕਮ ਅਰੇਂਜ ਮੈਰਿਜ' ਹੋਈ ਹੈ। ਦਰਅਸਲ ਗਗਨ ਜਿਸ ਸਕੂਲ 'ਚ ਪੜ੍ਹਾਉਂਦੀ ਸੀ, ਗੁਰਪਾਲ ਅਕਸਰ ਉਥੇ ਆਉਂਦੇ ਰਹਿੰਦੇ ਸਨ। ਦੋਹਾਂ 'ਚ ਜਾਣ-ਪਛਾਣ ਹੋਈ ਪਰ ਦਿਲ ਵਾਲੀ ਗੱਡੀ ਪਟੜੀ 'ਤੇ ਨਹੀਂ ਆ ਰਹੀ ਸੀ। ਇਸ ਦੇ ਪਿੱਛੇ ਕਾਰਨ ਸੀ, ਗੁਰਪਾਲ ਵੱਲੋਂ ਪਹਿਲਾਂ ਪ੍ਰਪੋਜ਼ ਨਾ ਕਰਨਾ। ਗਗਨ ਦੱਸਦੀ ਹੈ ਕਿ ਇਹ ਤਾਂ ਮੈਨੂੰ ਪ੍ਰੋਪਜ਼ ਕਰਨ ਵਾਲੇ ਨਹੀਂ ਸਨ। ਉਸ ਨੇ ਦੱਸਿਆ ਕਿ ਇਨ੍ਹਾਂ ਦੇ ਦਿਲ ਦੇ ਅਰਮਾਨ ਵੀ ਬਾਹਰ ਕੱਢਣੇ ਸਨ, ਅਜਿਹੇ 'ਚ ਇਕ ਦਿਨ ਫਿਲਮ ਬ੍ਰੇਕ ਦੌਰਾਨ ਖਾਧੇ ਗਏ ਮਸਾਲੇ ਵਾਲੇ ਡੋਸੇ ਨੇ ਮੇਰੇ ਲਈ ਇਹ ਕੰਮ ਕਰ ਦਿੱਤਾ। 
ਇਸ ਤਰ੍ਹਾਂ ਮਿਲੇ ਦੋ ਦਿਲ
ਗਗਨ ਦੱਸਦੀ ਹੈ ਕਿ ਉਸ ਦੇ ਲਈ ਵਿਆਹ ਦੀ ਰਾਹ ਇੰਨੀ ਸਿੱਧੀ ਨਹੀਂ ਸੀ। ਦਰਅਸਲ ਗੁਰਪਾਲ ਦੇ ਪਿਤਾ ਨੇ ਗਗਨ ਨੂੰ ਆਪਣੇ ਬੇਟੇ ਲਈ ਲੜਕੀ ਦੀ ਭਾਲ ਕਰਨ ਲਈ ਕਿਹਾ ਸੀ। ਮੈਂ 2-3 ਲੜਕੀਆਂ ਬਾਰੇ ਉਨ੍ਹਾਂ ਨੂੰ ਦੱਸਿਆ ਵੀ ਪਰ ਗੱਲ ਅੱਗੇ ਕਿੱਥੋਂ ਤੱਕ ਵੱਧ ਸਕੀ ਇਸ ਦੇ ਬਾਰੇ ਮੈਨੂੰ ਕੁਝ ਨਹੀਂ ਦੱਸਿਆ ਗਿਆ। ਇਕ ਦਿਨ ਫਿਲਮ ਬ੍ਰੇਕ 'ਚ ਗੁਰਪਾਲ ਨੇ ਮੈਨੂੰ ਕਿਹਾ-ਮੈਂ ਤੇਰੇ ਨਾਲ ਗੱਲ ਕਰਨਾ ਚਾਹੁੰਦਾ ਹਾਂ। ਮੈਂ ਉਤਸ਼ਾਹਤ ਸੀ। ਸ਼ਾਇਦ ਅੱਜ ਤਾਂ ਕੁਝ ਨਾ ਕੁਝ ਬੋਲਣਗੇ ਪਰ ਉਹ ਬੋਲੇ ਕਿ ਮੇਰੇ ਪਿਤਾ ਨੂੰ ਮੇਰੇ ਲਈ ਲੜਕੀਆਂ ਲੱਭਣ ਤੋਂ ਰੋਕੋ। ਮੈਂ ਪੁੱਛਿਆ ਅਜਿਹਾ ਕਿਉਂ? ਤਾਂ ਉਹ ਬੋਲੇ ਕੌਣ ਮੇਰੇ ਨਾਲ ਵਿਆਹ ਕਰੇਗਾ। ਉਹ ਥੋੜ੍ਹਾ ਗੁੱਸਾ 'ਚ ਸਨ। 
ਮੈਂ ਕਿਹਾ ਜਿਸ ਦੀ ਕਿਸਮਤ 'ਚ ਜੋ ਲਿਖਿਆ ਹੈ, ਉਸ ਨੂੰ ਮਿਲਦਾ ਹੈ। ਇਸ 'ਤੇ ਗੁਰਪਾਲ ਦਾ ਜਵਾਬ ਸਵਾਲ ਦੇ ਨਾਲ ਸੀ। ਗੋਪਾਲ ਬੋਲੇ ਕੀ ਤੂੰ ਮੇਰੇ ਨਾਲ ਵਿਆਹ ਕਰੇਗੀ? ਗੁਰਪਾਲ ਦੀ ਗੱਲ ਸੁਣ ਕੇ ਮੈਂ ਹੈਰਾਨ ਰਹਿ ਗਈ। ਇਸ ਤੋਂ ਬਾਅਦ ਮੈਂ ਜਵਾਬ ਹਾਂ 'ਚ ਦਿੱਤਾ ਅਤੇ ਕਿਹਾ ਕਿ ਹਾਂ ਮੈਂ ਤੁਹਾਡੇ ਨਾਲ ਵਿਆਹ ਕਰਾਂਗੀ। ਗਗਨ ਦੱਸਦੀ ਹੈ ਕਿ ਉਸ ਦਿਨ ਸ਼ਾਇਦ ਭਗਵਾਨ ਨੇ ਹੀ ਸਾਨੂੰ ਗੱਲਬਾਤ ਕਰਨ ਦਾ ਮੌਕਾ ਦਿੱਤਾ ਸੀ। ਅਸੀਂ ਜੋ ਫਿਲਮ ਦੇਖਣ ਗਏ ਸੀ, ਉਸ ਦੀਆਂ ਦੋ ਸੀਟÎਾਂ ਵੱਖ-ਵੱਖ ਮਿਲੀਆਂ ਸਨ। ਅਜਿਹੇ 'ਚ ਮੈਂ ਗੁਰਪਾਲ ਦੇ ਨਾਲ ਵ੍ਹੀਲਚੇਅਰ 'ਤੇ ਬੈਠ ਕੇ ਫਿਲਮ ਦੇਖੀ। ਅਸੀਂ ਕੰਫਰਟ ਨਾ ਹੋਣ 'ਤੇ ਫਿਲਮ ਦੀ ਬ੍ਰੇਕ ਦੌਰਾਨ ਅਸੀਂ ਬਾਹਰ ਆ ਗਏ। ਇਥੋਂ ਹੀ ਸ਼ੁਰੂ ਹੋਈ ਸਾਡੀ ਗੱਲਬਾਤ ਜ਼ਿੰਦਗੀ ਦਾ ਟਰਨਿੰਗ ਪੁਆਇੰਟ ਰਿਹਾ। 


ਭਰਾ-ਭੈਣ ਦੇ ਕਾਰਨ ਬਣ ਗਈ ਜੋੜੀ 
ਗਗਨ ਅਤੇ ਗੁਰਪਾਲ ਦੀ ਜੋੜੀ ਕਦੇ ਬਣ ਨਹੀਂ ਪਾਂਦੀ ਪਰ ਜੇਕਰ ਇੱਧਰ ਗੁਰਪਾਲ ਦੀ ਭੈਣ ਤਾਂ ਉੱਧਰ ਗਗਨ ਦੇ ਭਰਾ ਨੇ ਵਿਚੌਲੇ ਦੀ ਭੂਮਿਕਾ ਨਾ ਨਿਭਾਈ ਹੁੰਦੀ। ਗਗਨ ਦੱਸਦੀ ਹੈ ਕਿ ਗੁਰਪਾਲ ਸਿਰਫ ਆਪਣੀ ਭੈਣ ਤੋਂ ਇਲਾਵਾ ਕਿਸੇ ਨਾਲ ਦਿਲ ਦੀ ਗੱਲ ਸ਼ੇਅਰ ਨਹੀਂ ਕਰਦੇ ਸਨ। ਉਨ੍ਹਾਂ ਦੀ ਭੈਣ ਨੇ ਭਰਾ ਦੀ ਹਾਲਤ ਸਮਝ ਕੇ ਉਨ੍ਹਾਂ ਨੂੰ ਫੋਨ ਕੀਤਾ ਅਤੇ ਗੁਰਪਾਲ ਦੇ ਉਨ੍ਹਾਂ ਦੇ ਪ੍ਰਤੀ ਜਜ਼ਬਾਤਾਂ ਨਾਲ ਰੂ-ਬ-ਰੂ ਕਰਵਾਇਆ। ਦੂਜੇ ਪਾਸੇ ਮੇਰੇ ਘਰ ਵਾਲੇ ਵਿਆਹ ਲਈ ਨਹੀਂ ਮੰਨ ਰਹੇ ਸਨ, ਅਜਿਹੇ 'ਚ ਮੇਰੇ ਭਰਾ ਨੇ ਸਰਗਰਮ ਭੂਮਿਕਾ ਨਿਭਾਉਂਦੇ ਹੋਏ ਘਰ ਵਾਲਿਆਂ ਨੂੰ ਮਨਾਇਆ। ਗਗਨ ਦੱਸਦੀ ਹੈ ਕਿ ਉਹ ਕਦੇ-ਕਦੇ ਸੋਚਦੀ ਹੈ ਕਿ ਜੇਕਰ ਸਾਡੀ ਜ਼ਿੰਦਗੀ 'ਚ ਭਰਾ-ਭੈਣ ਨਾ ਹੁੰਦੇ ਤਾਂ ਸਾਡਾ ਮਿਲਣਾ ਮੁਸ਼ਕਿਲ ਹੁੰਦਾ। 


ਜਦੋਂ ਗੁਰਪਾਲ ਨੂੰ ਤੋਹਫਾ 'ਚ ਦਿੱਤੀ ਮਾਂ ਦੀ ਤਸਵੀਰ 
ਗਗਨ ਨੇ ਦੱਸਿਆ ਕਿ ਵਿਆਹ ਤੋਂ ਬਾਅਦ ਜਦੋਂ ਉਹ ਸਹੁਰੇ ਘਰ ਆਈ ਤਾਂ ਆਪਣੀ ਸੱਸ ਦੀ ਇਕ ਵੀ ਤਸਵੀਰ ਨਾ ਦੇਖ ਕੇ ਹੈਰਾਨ ਰਹਿ ਗਈ। ਮੈਂ ਪੁੱਛਿਆ ਤਾਂ ਉਨ੍ਹਾਂ ਨੇ ਦੱਸਿਆ ਕਿ ਉਹ ਮਾਂ ਦੀ ਤਸਵੀਰ ਦੇਖ ਕੇ ਬਹੁਤ ਭਾਵੁਕ ਹੋ ਜਾਂਦੇ ਹਨ, ਇਸ ਲਈ ਘਰ 'ਚ ਉਨ੍ਹਾਂ ਦੀ ਤਸਵੀਰ ਨਹੀਂ ਲਗਾਈ ਗਈ ਹੈ। ਅਜਿਹੇ ਸਮੇਂ 'ਚ ਮੈਂ ਸਭ ਤੋਂ ਪਹਿਲਾਂ ਆਪਣੀ ਸੱਸ ਦੀ ਤਸਵੀਰ ਲੱਭੀ। ਵੱਡੀ ਕਰਵਾ ਕੇ ਫ੍ਰੇਮ ਕਰਵਾਇਆ ਅਤੇ ਇਨ੍ਹਾਂ ਦੇ ਜਨਮਦਿਨ 'ਤੇ ਇਨ੍ਹਾਂ ਨੂੰ ਤੋਹਫੇ 'ਚ ਦਿੱਤੀ। ਕਿਹਾ ਕੌਣ ਕਹਿੰਦਾ ਹੈ ਕਿ ਉਹ ਇਸ ਦੁਨੀਆ 'ਚ ਨਹੀਂ ਹੈ। ਉਹ ਇਥੇ ਹੀ ਹਨ-ਤੁਹਾਡੀ ਭੈਣ ਦੇ ਰੂਪ 'ਚ । 


ਗੁਰਪਾਲ ਕੇਅਰਿੰਗ ਹਨ, ਮੇਰਾ ਧਿਆਨ ਰੱਖਦੇ ਹਨ
ਗਗਨਬੀਰ ਦਾ ਕਹਿਣਾ ਹੈ ਕਿ ਗੁਰਪਾਲ ਕੇਅਰਿੰਗ ਹੈ। ਮੇਰਾ ਬਹੁਤ ਧਿਆਨ ਰੱਖਦੇ ਹਨ। ਖਾਣਾ ਵੀ ਇਕੱਲੇ ਨਹੀਂ ਖਾਂਦੇ। ਉਂਝ ਵੀ ਜੋ ਭਗਵਾਨ ਨੇ ਲਿਖਿਆ ਹੈ, ਉਹ ਵਧੀਆ ਹੀ ਹੋਵੇਗਾ। ਕਈ ਲੋਕਾਂ ਨੇ ਮੈਨੂੰ ਕਿਹਾ ਕਿ ਮੈਨੂੰ ਕਿਸੇ ਤੋਂ ਕੋਈ ਫਰਕ ਨਹੀਂ ਪੈਂਦਾ ਕਿ ਲੋਕ ਕੀ ਗੱਲ ਕਰਦੇ ਹਨ। 

shivani attri

This news is Content Editor shivani attri