ਪ੍ਰੋਮਿਸ ਡੇ : 'ਜੋ ਵਾਅਦਾ ਕੀਆ, ਵੋ ਨਿਭਾਨਾ ਪੜੇਗਾ'

02/11/2018 7:39:51 AM

ਬਰਨਾਲਾ(ਵਿਵੇਕ ਸਿੰਧਵਾਨੀ, ਰਵੀ)— ਵੈਲੇਨਟਾਈਨ ਵੀਕ ਦਾ 5ਵਾਂ ਦਿਨ ਪ੍ਰੋਮਿਸ ਡੇ ਵਜੋਂ ਮਨਾਇਆ ਜਾਂਦਾ ਹੈ। ਪ੍ਰੋਮਿਸ ਡੇ ਭਾਵ ਵਾਅਦਾ ਕਰਨ ਦਾ ਦਿਨ। ਅੱਜ ਪਿਆਰ ਕਰਨ ਵਾਲੇ ਇਕ-ਦੂਜੇ ਨਾਲ ਕੋਈ ਖਾਸ ਵਾਅਦਾ ਜ਼ਰੂਰ ਕਰਦੇ ਹਨ ਪਰ ਵਾਅਦਾ ਕਰਨਾ ਜਿੰਨਾ ਆਸਾਨ ਹੈ ਓਨਾ ਹੀ ਮੁਸ਼ਕਲ ਹੈ, ਉਸ ਨੂੰ ਨਿਭਾਉਣਾ। ਇਸ ਮੌਕੇ ਨੌਜਵਾਨ ਜੋੜੇ ਹਮੇਸ਼ਾ ਦੁੱਖ-ਸੁੱਖ 'ਚ ਨਾਲ ਰਹਿਣ ਦਾ ਵਾਅਦਾ ਕਰਦੇ ਹਨ ਤਾਂ ਜੋ ਉਨ੍ਹਾਂ ਦਾ ਪਿਆਰ ਹਮੇਸ਼ਾ ਬਰਕਰਾਰ ਰਹੇ। ਮੰਨਣਾ ਹੈ ਕਿ ਪਿਆਰ 'ਚ ਕੋਈ ਸ਼ਰਤ ਨਹੀਂ ਹੁੰਦੀ। ਪ੍ਰੋਮਿਸ ਡੇ 'ਤੇ ਕਈ ਪ੍ਰੇਮੀ ਜੋੜੇ ਅਤੇ ਨਵ ਵਿਆਹੁਤਾ ਜੋੜੇ ਆਪਣੀਆਂ ਬੁਰਾਈਆਂ ਨੂੰ ਤਿਆਗ ਕੇ ਕਸਮਾਂ ਖਾਂਦੇ ਹਨ ਤਾਂ ਜੋ ਉਨ੍ਹਾਂ ਦਾ ਆਉਣ ਵਾਲਾ ਭਵਿੱਖ ਰੌਸ਼ਨ ਹੋ ਸਕੇ। ਉਨ੍ਹਾਂ ਨੂੰ ਭਵਿੱਖ 'ਚ ਕਿਸੇ ਵੀ ਤਰ੍ਹਾਂ ਦੀ ਕੋਈ ਮੁਸ਼ਕਲ ਨਾ ਆਵੇ। ਇਸ ਭੱਜ-ਦੌੜ ਵਾਲੀ ਜ਼ਿੰਦਗੀ 'ਚ ਵਿਅਕਤੀ ਕੋਲ ਪਿਆਰ ਲਈ ਸਮਾਂ ਨਹੀਂ ਬਚਦਾ। ਇਸ ਕਰ ਕੇ ਕਈ ਰਿਸ਼ਤੇ ਨਾਤਿਆਂ 'ਚ ਦੂਰੀਆਂ ਬਣਨੀਆਂ ਸ਼ੁਰੂ ਹੋ ਜਾਂਦੀਆਂ ਹਨ। ਵੈਲੇਨਟਾਈਨ ਵੀਕ ਮਨਾਉਣ ਨਾਲ ਪਤੀ-ਪਤਨੀ ਅਤੇ ਪ੍ਰੇਮੀ ਜੋੜਿਆਂ ਦੇ ਸਬੰਧਾਂ 'ਚ ਮਿਠਾਸ ਆਉਂਦੀ ਹੈ।