ਵੈਲੇਨਟਾਈਨ ਵੀਕ ਦਾ ਅੱਜ ਦੂਜਾ ਦਿਨ : ਪ੍ਰਪੋਜ਼ ਡੇ

02/08/2018 12:12:30 AM

ਜਲਾਲਾਬਾਦ(ਗੋਇਲ)—ਵੈਲੇਨਟਾਈਨ ਹਫਤਾ ਸ਼ੁਰੂ ਹੋ ਚੁੱਕਾ ਹੈ। 8 ਫਰਵਰੀ ਨੂੰ ਪ੍ਰਪੋਜ਼ ਡੇ ਵੈਲੇਨਟਾਈਨ ਵੀਕ ਦਾ ਦੂਜਾ ਦਿਨ ਹੁੰਦਾ ਹੈ। ਇਸ ਦਿਨ ਲੋਕ ਆਪਣੇ ਦਿਲ ਦੀ ਗੱਲ ਜਿਨ੍ਹਾਂ ਨੂੰ ਪਸੰਦ ਕਰਦੇ ਹਨ, ਨੂੰ ਦੱਸਦੇ ਹਾਂ, ਜੋ ਲੋਕ ਪਹਿਲਾਂ ਹੀ ਨਾਲ ਹੁੰਦੇ ਹਨ, ਨਾਲ ਆਪਣੀਆਂ ਯਾਦਾਂ ਪ੍ਰਪੋਜ਼ ਕਰ ਕੇ ਤਾਜ਼ਾ ਕਰਦੇ ਹਨ।
'ਪ੍ਰਪੋਜ਼ ਡੇ ਦਾ ਆਪਣਾ ਮਹੱਤਵ'
ਕਹਿੰਦੇ ਹਨ ਕਿ ਪਿਆਰ ਨੂੰ ਸ਼ਬਦਾਂ ਦੀ ਲੋੜ ਨਹੀਂ ਹੁੰਦੀ ਪਰ ਕਦੇ-ਕਦੇ ਆਪਣੇ ਜਜ਼ਬਾਤਾਂ ਨੂੰ ਬਿਆਨ ਕਰਨ ਦੀ ਲੋੜ ਹੁੰਦੀ ਹੈ। ਅੱਜ ਦਾ ਦਿਨ ਆਪਣੀਆਂ ਭਾਵਨਾਵਾਂ ਨੂੰ ਬਿਆਨ ਕਰਨ ਦਾ ਦਿਨ ਹੈ ਕਿਉਂਕਿ ਅੱਜ ਪ੍ਰਪੋਜ਼ ਡੇ ਹੈ। ਸਮੇਂ ਦੇ ਨਾਲ ਪਿਆਰ ਦੀ ਪਰਿਭਾਸ਼ਾ ਬਦਲੀ ਹੈ। ਪਹਿਲਾਂ ਲੋਕ ਪੱਤਰ ਲਿਖ ਕੇ ਆਪਣੇ ਪਿਆਰ ਦਾ ਇਜ਼ਹਾਰ ਕਰਦੇ ਸਨ ਪਰ ਅੱਜ ਫੇਸਬੁੱਕ, ਵਟਸਅੱਪ ਅਤੇ ਸੋਸ਼ਲ ਮੀਡੀਆ ਨੇ ਜ਼ਿੰਦਗੀ ਨੂੰ ਤੇਜ਼ ਕਰਦੇ ਹੋਏ ਪਿਆਰ ਅਤੇ ਆਪਣੀਆਂ ਭਾਵਨਾਵਾਂ ਉਜਾਗਰ ਕਰਨ ਦੇ ਤਰੀਕਿਆਂ ਵਿਚ ਨਵਾਂਪਣ ਅਤੇ ਤੇਜ਼ੀ ਲਿਆਂਦੀ ਹੈ।
ਅੱਜ ਮੌਕਾ ਨਾ ਗਵਾਓ
ਅੱਜ ਦੇ ਦਿਨ ਆਪਣੀ ਪ੍ਰੇਮੀ ਜਾਂ ਪ੍ਰੇਮਿਕਾ ਨੂੰ ਆਪਣੇ ਦਿਲ ਦੀ ਗੱਲ ਦੱਸਣ ਤੋਂ ਪਿੱਛੇ ਨਾ ਹਟੋ ਕਿਉਂਕਿ ਅਜਿਹਾ ਚੰਗਾ ਦਿਨ ਫਿਰ ਜਲਦੀ ਨਹੀਂ ਮਿਲੇਗਾ। ਜੇਕਰ ਅੱਜ ਰਹਿ ਗਏ ਤਾਂ ਫਿਰ ਤੁਹਾਨੂੰ ਪਛਤਾਉਣਾ ਪਵੇਗਾ।
ਹਰ ਕਿਸੇ ਦੀ ਆਪਣੀ ਯੋਜਨਾ
ਅੱਜ ਦੇ ਦਿਨ ਟੈਸ਼ਨ ਵੀ ਹੁੰਦੀ ਹੈ ਕਿ ਆਪਣੇ ਦਿਲ ਦੀ ਗੱਲ ਕਿਵੇਂ ਦੱਸੀ ਜਾਵੇ। ਆਪਣੇ ਦਿਲ ਦੀ ਗੱਲ ਦੱਸਣ ਲਈ ਕੀ ਤਰੀਕਾ ਵਰਤਿਆ ਜਾਵੇ। ਇਸ ਲਈ ਨੌਜਵਾਨ ਪੀੜ੍ਹੀ ਇੰਟਰਨੈੱਟ ਦੀ ਮਦਦ ਲੈਂਦੇ ਹੋਏ ਆਪਣੇ ਹਿਸਾਬ ਨਾਲ ਤਰੀਕਾ ਅਪਣਾਉਂਦੀ ਹੈ। ਕੋਈ ਵੀ ਆਪਣੇ ਸਾਥੀ ਨੂੰ ਡੇਟ 'ਤੇ ਲਿਜਾ ਕੇ ਦਿਲ ਦੀ ਗੱਲ ਦੱਸਦਾ ਹੈ। ਕੋਈ ਪਾਰਟਨਰ ਲਈ ਸਰਪ੍ਰਾਈਜ਼ ਦਾ ਪਲਾਨ ਕਰਦਾ ਹੈ।
ਕਹਿ ਦਿਓ ਆਪਣੇ ਦਿਲ ਦੀ ਗੱਲ
ਇਸ ਦਿਨ ਪਿਆਰ ਕਰਨ ਵਾਲੇ ਇਕ-ਦੂਜੇ ਨੂੰ ਪ੍ਰਪੋਜ਼ ਕਰ ਕੇ ਆਪਣੇ ਪਿਆਰ ਦਾ ਇਜ਼ਹਾਰ ਕਰਦੇ ਹਨ। 
ਜੇਕਰ ਤੁਸੀਂ ਵੀ ਦਿਲ ਵਿਚ ਕਿਸੇ ਨੂੰ ਚਾਹੁੰਦੇ ਹੋ ਅਤੇ ਉਸ ਨੂੰ ਕਹਿਣ ਤੋਂ ਘਬਰਾ ਰਹੇ ਹੋ ਤਾਂ ਪ੍ਰਪੋਜ਼ ਡੇ 'ਤੇ ਆਪਣੇ ਪਿਆਰ ਦਾ ਇਜ਼ਹਾਰ ਕਰ ਸਕਦੇ ਹੋ। ਇਸ ਦੇ ਨਾਲ ਹੀ ਆਪਣੇ ਸਾਥੀ ਨੂੰ ਦੱਸ ਸਕਦੇ ਹੋ ਕਿ ਉਹ ਤੁਹਾਡੀ ਜ਼ਿੰਦਗੀ ਵਿਚ ਕੀ ਮਹੱਤਵ ਰੱਖਦਾ ਹੈ।
ਸੱਭਿਅਤਾ ਨੂੰ ਨਾ ਭੁੱਲੋ
ਇਸ ਪ੍ਰਪੋਜ਼ ਡੇ ਦੇ ਦੌਰਾਨ 'ਜਗ ਬਾਣੀ' ਨੌਜਵਾਨ ਵਰਗ ਨੂੰ ਸਾਵਧਾਨ ਅਤੇ ਅਪੀਲ ਕਰਦਾ ਹੈ ਕਿ ਆਪਣੀ ਸੱਭਿਅਤਾ ਅਤੇ ਹੱਦ ਨੂੰ ਨਾ ਭੁੱਲੋ। ਜੇਕਰ ਤੁਸੀਂ ਆਪਣੇ ਸਾਥੀ ਨੂੰ ਆਪਣੇ ਦਿਲ ਦੀ ਗੱਲ ਕਹਿਣੇ ਚਾਹੁੰਦੇ ਹੋ ਤਾਂ ਉਸ ਲਈ ਚੰਗਾ ਅਤੇ ਵਧੀਆ ਤਰੀਕਾ ਲੱਭੋ ਤਾਂ ਕਿ ਤੁਹਾਨੂੰ ਬਾਅਦ ਵਿਚ ਸ਼ਰਮਸ਼ਾਰ ਨਾ ਹੋਣਾ ਪਵੇ।