ਵੈਕਸੀਨੇਸ਼ਨ ਨਾ ਕਰਵਾਉਣ ਵਾਲੇ 15313 ਕਰਮਚਾਰੀਆਂ ਦਾ ਡਾਟਾ ਤਿਆਰ ਕਰੇਗਾ ਸਿਹਤ ਵਿਭਾਗ

02/14/2021 10:04:51 AM

ਅੰਮ੍ਰਿਤਸਰ (ਦਲਜੀਤ) - ਕੋਰੋਨਾ ਵਾਇਰਸ ਦੀ ਵੈਕਸੀਨ ਨਾ ਲਵਾਉਣ ਵਾਲੇ 15313 ਸਿਹਤ ਕਰਮਚਾਰੀਆਂ ਦਾ ਸਿਹਤ ਵਿਭਾਗ ਡਾਟਾ ਤਿਆਰ ਕਰੇਗਾ। ਵਿਭਾਗ ਵੱਲੋਂ ਡਾਟਾ ’ਚ ਸਪੱਸ਼ਟ ਲਿਖਿਆ ਜਾਵੇਗਾ ਕਿ ਆਖ਼ਿਰਕਾਰ ਕਰਮਚਾਰੀ ਨੇ ਕਿਉਂ ਨਹੀਂ ਵੈਕਸੀਨ ਲਵਾਈ ਹੈ। ਡਾਟਾ ਤਿਆਰ ਕਰਕੇ ਸਰਕਾਰ ਨੂੰ ਭੇਜਿਆ ਜਾਵੇਗਾ। ਇਸ ਤੋਂ ਇਲਾਵਾ ਸਿਹਤ ਵਿਭਾਗ ਦੇ ਉੱਚ ਅਧਿਕਾਰੀ ਟੀਕਾਕਰਨ ਪ੍ਰਕਿਰਿਆ ਵਧਾਉਣ ਲਈ ਸਿਰ-ਖਪਾਈ ਕਰ ਰਹੇ ਹਨ। ਸ਼ਨੀਵਾਰ ਜ਼ਿਲ੍ਹੇ ’ਚ 39 ਫੀਸਦੀ ਟੀਕਾਕਰਨ ਹੋਇਆ। ਜ਼ਿਲ੍ਹੇ ਦੇ 17 ਸਿਹਤ ਕੇਂਦਰਾਂ ’ਚ 678 ਨੂੰ ਟੀਕਾ ਲਾਇਆ ਗਿਆ। ਇਨ੍ਹਾਂ ’ਚ 335 ਸਿਹਤ ਕਰਮਚਾਰੀ ਤੇ 343 ਫਰੰਟ ਲਾਈਨ ਵਾਰੀਅਰਸ ਸ਼ਾਮਲ ਸਨ। 

ਪੜ੍ਹੋ ਇਹ ਵੀ ਖ਼ਬਰ- ਪੱਟੀ ਦੇ ਵਾਰਡ ਨੰ-7 'ਚ 'ਆਪ' ਤੇ ਕਾਂਗਰਸ ਦੇ ਸਮਰਥਕਾਂ ’ਚ ਚਲੀਆਂ ਗੋਲੀਆਂ (ਤਸਵੀਰਾਂ)

ਜਾਣਕਾਰੀ ਅਨੁਸਾਰ ਕੋਰੋਨਾ ਵੈਕਸੀਨ ਸਬੰਧੀ ਸਿਹਤ ਵਿਭਾਗ ਵੱਲੋਂ ਸਿਹਤ ਕਰਮਚਾਰੀਆਂ ਨੂੰ ਟੀਕਾਕਰਨ ਲਈ ਵਾਰ-ਵਾਰ ਅੱਗੇ ਆ ਕੇ ‘ਸੁਰੱਖਿਆ ਕਵਚ’ ਪਾਉਣ ਦੀ ਅਪੀਲ ਕੀਤੀ ਜਾ ਰਹੀ ਹੈ ਪਰ ਵਿਭਾਗ ਦੀ ਅਪੀਲ ਦੇ ਬਾਵਜੂਦ ਕਰਮਚਾਰੀ ਅੱਗੇ ਨਹੀਂ ਆ ਰਹੇ। ਇਨ੍ਹਾਂ ’ਚ ਵੱਡੀ ਗਿਣਤੀ ਵਿਭਾਗ ਦੇ ਡਾਕਟਰਾਂ ਦੀ ਵੀ ਹੈ। ਸਿਵਲ ਸਰਜਨ ਡਾ. ਚਰਨਜੀਤ ਸਿੰਘ ਨੇ ਦੱਸਿਆ ਕਿ ਵੈਕਸੀਨ ਲਵਾਉਣ ਲਈ ਕਿਸੇ ਨੂੰ ਜ਼ਬਰਦਸਤੀ ਨਹੀਂ ਕਿਹਾ ਜਾ ਸਕਦਾ ਪਰ ਅੱਜ ਜ਼ਿਲ੍ਹੇ ਦੇ ਸੀਨੀਅਰ ਮੈਡੀਕਲ ਅਧਿਕਾਰੀਆਂ ਨਾਲ ਮੀਟਿੰਗ ਹੋਈ ਹੈ। ਉਨ੍ਹਾਂ ਨੂੰ ਇਹੀ ਹੁਕਮ ਦਿੱਤੇ ਗਏ ਹਨ ਕਿ ਵਿਭਾਗ ਨੂੰ ਆਖ਼ਿਰਕਾਰ ਪਤਾ ਚੱਲ ਸਕੇ ਕਿ ਕਿਹੜੇ ਕਾਰਨਾਂ ਕਰਕੇ ਕਰਮਚਾਰੀ ਟੀਕਾ ਨਹੀਂ ਲਵਾ ਰਹੇ। ਇਸ ਸਬੰਧੀ ਡਾਟਾ ਬਣਾਇਆ ਜਾਵੇਗਾ। 

ਪੜ੍ਹੋ ਇਹ ਵੀ ਖ਼ਬਰ - ਚੋਣਾਂ ਦੌਰਾਨ ਪੁਲਸ ਹੱਥ ਲੱਗੀ ਸਫ਼ਲਤਾ : ਹੱਥਿਆਰਾਂ ਨਾਲ ਲੈਂਸ 4 ਗੱਡੀਆਂ ਬਰਾਮਦ 

ਉੱਧਰ ਦੂਜੇ ਪਾਸੇ ਸਿਵਲ ਹਸਪਤਾਲ ਅਤੇ ਰਣਜੀਤ ਐਵੀਨਿਊ ਸਥਿਤ ਸੈਟੇਲਾਈਟ ਹਸਪਤਾਲ ’ਚ ਸ਼ਨੀਵਾਰ ਆਈ. ਆਰ. ਬੀ. ਦੇ ਜਵਾਨਾਂ ਨੇ ਟੀਕਾ ਲਵਾਇਆ। ਉੱਥੇ ਹੀ ਜ਼ਿਲ੍ਹਾ ਟੀਕਾਕਰਨ ਅਧਿਕਾਰੀ ਡਾ. ਸੁਖਪਾਲ ਸਿੰਘ ਨੇ ਵੀ ਕੋਵਿਸ਼ੀਲਡ ਦੀ ਪਹਿਲੀ ਡੋਜ਼ ਲਵਾਈ। ਡਾ. ਸੁਖਪਾਲ ਅਨੁਸਾਰ ਕੋਵਿਸ਼ੀਲਡ ਦੀ ਦੂਜੀ ਡੋਜ਼ ਸੋਮਵਾਰ ਤੋਂ ਲੱਗਣੀ ਸ਼ੁਰੂ ਹੋ ਜਾਵੇਗੀ । 16 ਜਨਵਰੀ ਨੂੰ 78 ਸਿਹਤ ਕਰਮਚਾਰੀਆਂ ਨੇ ਪਹਿਲੀ ਡੋਜ਼ ਲਵਾਈ ਸੀ। ਇਨ੍ਹਾਂ ਨੂੰ ਪੋਰਟਲ ਜ਼ਰੀਏ ਦੂਜੀ ਡੋਜ਼ ਲਵਾਉਣ ਦਾ ਮੈਸੇਜ ਮਿਲ ਜਾਵੇਗਾ।

ਪੜ੍ਹੋ ਇਹ ਵੀ ਖ਼ਬਰ- Health Tips : ਮਾਈਗ੍ਰੇਨ ਦੇ ਦਰਦ ਤੋਂ ਜੇਕਰ ਤੁਸੀਂ ਵੀ ਹੋ ਪਰੇਸ਼ਾਨ ਤਾਂ ਜ਼ਰੂਰ ਅਪਣਾਓ ਇਹ ਘਰੇਲੂ ਨੁਸਖ਼ੇ

ਟਾਲਣ ਦੇ ਬਾਵਜੂਦ ਡਾਕਟਰ ਨੇ ਲਵਾਈ ਕੋਰੋਨਾ ਦੀ ਦੂਜੀ ਡੋਜ਼
ਗੁਰੂ ਨਾਨਕ ਦੇਵ ਹਸਪਤਾਲ ’ਚ ਤਾਇਨਾਤ ਮੈਡੀਸਨ ਵਿਭਾਗ ਦੇ ਇਕ ਸੀਨੀਅਰ ਡਾਕਟਰ ਕੋਰੋਨਾ ਦੀ ਦੂਜੀ ਡੋਜ਼ ਲਵਾਉਣ ਲਈ ਟੀਕਾਕਰਨ ਕੇਂਦਰ ਪੁੱਜੇ। ਉਨ੍ਹਾਂ ਨੇ ਸਟਾਫ ਨੂੰ ਕਿਹਾ ਕਿ 16 ਜਨਵਰੀ ਨੂੰ ਉਨ੍ਹਾਂ ਨੇ ਪਹਿਲੀ ਡੋਜ਼ ਲਵਾਈ ਸੀ । ਹੁਣ 28 ਦਿਨ ਪੂਰੇ ਹੋ ਚੁੱਕੇ ਹਨ, ਇਸ ਲਈ ਦੂਜੀ ਡੋਜ਼ ਲਾਓ। ਹਾਲਾਂਕਿ ਸਟਾਫ ਨੇ ਕਿਹਾ ਕਿ ਅਜੇ ਦੂਜੀ ਡੋਜ਼ ਲਾਉਣ ਸਬੰਧੀ ਸਾਨੂੰ ਕੋਈ ਸੂਚਨਾ ਨਹੀਂ ਮਿਲੀ ਹੈ ਅਤੇ ਡਾਕਟਰ ਨੇ ਉਨ੍ਹਾਂ ਨੂੰ ਨਿਯਮਾਂ ਦਾ ਹਵਾਲਾ ਦਿੰਦੇ ਹੋਏ ਦੂਜੀ ਡੋਜ਼ ਲਾਉਣ ਲਈ ਕਿਹਾ। ਕੁਝ ਦੇਰ ਟਾਲਣ ਤੋਂ ਬਾਅਦ ਸਟਾਫ ਨੇ ਟੀਕੇ ਦੀ ਦੂਜੀ ਡੋਜ਼ ਲਾ ਦਿੱਤੀ। 16 ਜਨਵਰੀ ਨੂੰ ਪਹਿਲੀ ਡੋਜ਼ ਲਵਾਉਣ ਵਾਲੇ ਸਿਵਲ ਹਸਪਤਾਲ ਦੇ ਸੀਨੀਅਰ ਲੈਬ ਟੈਕਨੀਸ਼ੀਅਨ ਰਾਜੇਸ਼ ਸ਼ਰਮਾ ਵੀ ਸ਼ਨੀਵਾਰ ਵੈਕਸੀਨ ਰੂਮ ’ਚ ਪੁੱਜੇ ਪਰ ਸਟਾਫ ਨੇ ਉਨ੍ਹਾਂ ਨੂੰ ਸੋਮਵਾਰ ਟੀਕਾ ਲਾਉਣ ਦੀ ਗੱਲ ਕਹੀ ।

ਪੜ੍ਹੋ ਇਹ ਵੀ ਖ਼ਬਰ - ਭੁੱਲ ਕੇ ਵੀ ਸ਼ੁੱਕਰਵਾਰ ਨੂੰ ਕਦੇ ਨਾ ਕਰੋ ਇਹ ਕੰਮ, ਲਕਸ਼ਮੀ ਮਾਤਾ ਜੀ ਹੋ ਸਕਦੇ ਨੇ ਨਾਰਾਜ਼

17 ਪਾਜ਼ੇਟਿਵ, 13 ਤੰਦਰੁਸਤ ਹੋਏ
ਜ਼ਿਲ੍ਹੇ ’ਚ ਸ਼ਨੀਵਾਰ 17 ਨਵੇਂ ਕੋਰੋਨਾ ਪਾਜ਼ੇਟਿਵ ਰਿਪੋਰਟ ਹੋਏ ਹਨ। ਇਨ੍ਹਾਂ ’ਚ 12 ਕਮਿਊਨਿਟੀ ਤੋਂ ਹਨ, ਜਦੋਂਕਿ 5 ਸੰਪਰਕ ਵਾਲੇ। ਇਕ ਦਿਨ ’ਚ 13 ਮਰੀਜ਼ ਤੰਦਰੁਸਤ ਵੀ ਹੋਏ ਹਨ। ਹੁਣ ਐਕਟਿਵ ਕੇਸ 176 ਹਨ ।

ਪੜ੍ਹੋ ਇਹ ਵੀ ਖ਼ਬਰ - ਜੋੜਾਂ ਅਤੇ ਮਾਸਪੇਸ਼ੀਆਂ ਦੇ ਦਰਦ ਤੋਂ ਨਿਜ਼ਾਤ ਪਾਉਣ ਲਈ ਜ਼ਰੂਰ ਕਰੋ ਇਨ੍ਹਾਂ ਚੀਜ਼ਾਂ ਦੀ ਵਰਤੋਂ

ਕਿੱਥੇ ਕਿੰਨਾ ਟੀਕਾਕਰਨ

ਸਰਕਾਰੀ ਹਸਪਤਾਲ
ਅੰਮ੍ਰਿਤਸਰ ਚਿਲਡਰਨ ਓ. ਪੀ. ਡੀ.-19
ਬਾਬਾ ਬਕਾਲਾ-25
ਸਿਵਲ ਹਸਪਤਾਲ-137
ਲੋਪੋਕੇ-97
ਮਾਨਾਂਵਾਲਾ-38
ਰਣਜੀਤ ਐਵੀਨਿਊ-15
ਤਰਸਿੱਕਾ-10
ਵੇਰਕਾ-19
ਰਮਦਾਸ-0
ਡੈਂਟਲ ਕਾਲਜ-54
ਘਨੂੰਪੁਰ ਕਾਲੇ-83
ਸਕੱਤਰੀ ਬਾਗ-0
ਅਜਨਾਲਾ-20
ਮਜੀਠਾ-16

ਨਿੱਜੀ ਹਸਪਤਾਲ

ਐੱਸ. ਜੀ. ਆਰ. ਡੀ. ਵੱਲ੍ਹਾ-44
ਡੇਰਾ ਬਿਆਸ ਹਸਪਤਾਲ -79
ਅਮਨਦੀਪ ਹਸਪਤਾਲ ਮਾਡਲ ਟਾਊਨ-25


 

rajwinder kaur

This news is Content Editor rajwinder kaur