ਨਾਜਾਇਜ਼ ਤੌਰ ''ਤੇ ਮਲਬਾ ਸੁੱਟ ਕੇ ਰਸਤਾ ਕੀਤਾ ਬੰਦ, ਲੋਕ ਪ੍ਰੇਸ਼ਾਨ

02/05/2018 6:58:48 AM

ਸੁਲਤਾਨਪੁਰ ਲੋਧੀ, (ਸੋਢੀ)- ਪੁਰਾਣੀ ਦਾਣਾ ਮੰਡੀ ਤੇ ਗੋਪਾਲ ਗੋਧਾਮ ਗਊਸ਼ਾਲਾ ਸੁਲਤਾਨਪੁਰ ਲੋਧੀ ਦੋਹਾਂ ਵਿਚਕਾਰ ਦੀ ਲੰਘਦੀ ਇਕ ਛੋਟੀ ਜਿਹੀ ਗਲੀ ਕੁਝ ਲੋਕਾਂ ਵੱਲੋਂ ਨਾਜਾਇਜ਼ ਤੌਰ 'ਤੇ ਮਲਬਾ ਸੁੱਟ ਕੇ ਬੰਦ ਕੀਤੀ ਹੋਈ ਹੈ, ਜਿਸ ਨਾਲ ਗਊਸ਼ਾਲਾਂ ਦੀਆਂ ਨਾਲੀਆਂ ਦਾ ਪਾਣੀ ਵੀ ਬੰਦ ਹੋਇਆ ਪਿਆ ਹੈ ਤੇ ਇਥੋਂ ਲੰਘਣ ਵਾਲੇ ਲੋਕਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਸਬੰਧੀ ਗੋਪਾਲ ਗੋਧਾਮ ਸੁਲਤਾਨਪੁਰ ਲੋਧੀ ਦੇ ਸਮੂਹ ਪ੍ਰਬੰਧਕ ਮੈਂਬਰਾਂ ਤੇ ਅਹੁਦੇਦਾਰਾਂ ਨਗਰ ਕੌਂਸਲ ਸੁਲਤਾਨਪੁਰ ਲੋਧੀ ਤੇ ਐੱਸ. ਡੀ. ਐੱਮ. ਡਾ. ਚਾਰੂਮਿਤਾ ਤੋਂ ਮੰਗ ਕੀਤੀ ਹੈ ਕਿ ਗਲੀ 'ਚੋਂ ਨਾਜਾਇਜ਼ ਤੌਰ 'ਤੇ ਪਿਛਲੇ ਇਕ ਸਾਲ ਤੋਂ ਸੁੱਟਿਆ ਮਲਬਾ ਚੁੱਕਵਾਇਆ ਜਾਵੇ ਤੇ ਗਲੀ ਚਾਲੂ ਕਰਵਾਈ ਜਾਵੇ ਤੇ ਗਲੀ 'ਚ ਖੜ੍ਹਦੇ ਗੰਦੇ ਪਾਣੀ ਦਾ ਵੀ ਪ੍ਰਬੰਧ ਕੀਤਾ ਜਾਵੇ।
ਕੀ ਕਹਿਣੈ ਨਗਰ ਕੌਂਸਲ ਪ੍ਰਧਾਨ ਦਾ
ਇਸ ਸਬੰਧੀ ਨਗਰ ਕੌਂਸਲ ਪ੍ਰਧਾਨ ਵਿਨੋਦ ਗੁਪਤਾ ਨੇ ਕਿਹਾ ਕਿ ਉਹ ਜਲਦੀ ਹੀ ਨਗਰ ਕੌਂਸਲ ਅਮਲੇ ਰਾਹੀਂ ਇਸ ਮਾਮਲੇ ਦੀ ਪੜਤਾਲ ਕਰ ਕੇ ਗਲੀ ਚਾਲੂ ਕਰਵਾ ਦਿੱਤੀ ਜਾਵੇਗੀ।