ਪੰਜਾਬ ਪੁਲਸ ਨੇ ਫਤਿਹਗੜ੍ਹ ਸਾਹਿਬ ਵਿਚ ਲਗਾਇਆ ਲੰਗਰ, ਕੀਤੀ ਸੇਵਾ (ਵੀਡੀਓ)

07/12/2017 10:39:50 AM


ਫਤਿਹਗੜ੍ਹ ਸਾਹਿਬ—ਫਤਿਹਗੜ੍ਹ ਸਾਹਿਬ ਵਿਚ ਪੰਜਾਬ ਪੁਲਸ ਵੱਲੋਂ ਠੰਡੇ ਮਿੱਠੇ ਜਲ ਦੀ ਛਬੀਲ ਤੇ ਲੰਗਰ ਲਗਾਇਆ ਗਿਆ ।ਜ਼ਿਲ੍ਹਾ ਪ੍ਰਬੰਧਕੀ ਕਪਲੈਕਸ ਵੱਲੋਂ ਲਗਾਏ ਗਏ ਇਸ ਲੰਗਰ ਵਿਚ ਛੋਲੇ, ਦੇਸੀ ਘਿਓ ਦਾ ਹਲਵਾ ਅਤੇ ਠੰਡੇ ਮਿੱਠੇ ਜਲ ਦੀ ਛਬੀਲ ਲਾਈ ਗਈ । ਲੰਗਰ ਦੌਰਾਨ ਪੁਲਸ ਅਧਿਕਾਰੀਆਂ, ਕਰਮਚਾਰੀਆਂ ਅਤੇ ਆਮ ਲੋਕਾਂ ਨੇ ਸੱਚੇ ਮਨ ਨਾਲ ਸੇਵਾ ਕੀਤੀ। ਪੁਲਸ ਅਧਿਕਾਰੀਆਂ ਨੇ ਕਿਹਾ ਕਿ ਲੋਕਾਂ ਦੇ ਲਈ ਇਹ ਲੰਗਰ ਹਰੇਕ ਸਾਲ ਪੁਲਸ ਵੱਲੋਂ ਫਤਿਹਗੜ੍ਹ ਸਾਹਿਬ ਵਿਚ ਜੁਲਾਈ ਦੇ ਮਹੀਨੇ ਲਗਾਇਆ ਜਾਂਦਾ ਹੈ।