ਵੱਡੀ ਖ਼ਬਰ : ਯੂਨੀਵਰਸਿਟੀ MMS ਮਾਮਲਾ ਪੁੱਜਾ ਹਾਈਕੋਰਟ, ਪਟੀਸ਼ਨ 'ਚ ਕਹੀ ਗਈ ਵੱਡੀ ਗੱਲ

09/21/2022 3:52:32 PM

ਚੰਡੀਗੜ੍ਹ : ਮੋਹਾਲੀ ਦੀ ਨਿੱਜੀ ਯੂਨੀਵਰਸਿਟੀ 'ਚ ਐੱਮ. ਐੱਮ. ਐੱਸ. ਕਾਂਡ ਦਾ ਮਾਮਲਾ ਪੰਜਾਬ ਅਤੇ ਹਰਿਆਣਾ ਹਾਈਕੋਰਟ ਪਹੁੰਚ ਗਿਆ ਹੈ। ਜਾਣਕਾਰੀ ਮੁਤਾਬਕ ਐਡਵੋਕੇਟ ਜਗਮੋਹਨ ਸਿੰਘ ਭੱਟੀ ਨੇ ਇਕ ਜਨਹਿਤ ਪਟੀਸ਼ਨ ਅਦਾਲਤ 'ਚ ਦਾਖ਼ਲ ਕਰਦਿਆਂ ਇਸ ਮਾਮਲੇ ਨੂੰ ਗੰਭੀਰ ਦੱਸਿਆ ਹੈ। ਉਨ੍ਹਾਂ ਨੇ ਇਸ ਮਾਮਲੇ ਦੀ ਸੀ. ਬੀ. ਆਈ. ਜਾਂਚ ਕਰਾਉਣ ਦੀ ਮੰਗ ਕੀਤੀ ਹੈ।

ਇਹ ਵੀ ਪੜ੍ਹੋ : ਯੂਨੀਵਰਸਿਟੀ MMS ਕਾਂਡ : ਦੋਸ਼ੀ ਕੁੜੀ ਦੇ ਮੋਬਾਇਲ 'ਚੋਂ ਹੋਰ ਇਤਰਾਜ਼ਯੋਗ ਵੀਡੀਓਜ਼ ਮਿਲਣ ਬਾਰੇ ਹੋਇਆ ਅਹਿਮ ਖ਼ੁਲਾਸਾ

ਪਟੀਸ਼ਨ ਕਰਤਾ ਨੇ ਵੱਡੀ ਗੱਲ ਕਹੀ ਹੈ ਕਿ 'ਬੇਟੀ ਪੜ੍ਹਾਓ, ਬੇਟੀ ਬਚਾਓ' ਦੇ ਸਲੋਗਨ ਦਾ ਇਸ ਮਾਮਲੇ ਨੇ ਅਰਥ ਹੀ ਬਦਲ ਦਿੱਤਾ ਹੈ। ਪਟੀਸ਼ਨ 'ਚ ਕਿਹਾ ਗਿਆ ਹੈ ਕਿ ਨਿੱਜੀ ਯੂਨੀਵਰਸਿਟੀ ਇਕ ਚੈਰੀਟੇਬਲ ਟਰੱਸਟ ਹੈ, ਜੋ ਕਿ ਚੈਰਿਟੀ ਦੀ ਜਗ੍ਹਾ ਬਿਜ਼ਨੈੱਸ ਕਰ ਰਿਹਾ ਹੈ ਅਤੇ ਇੰਨਾ ਵੱਡਾ ਅਦਾਰਾ ਬਣ ਗਿਆ ਹੈ, ਇਸ ਦੀ ਵੀ ਜਾਂਚ ਹੋਣੀ ਚਾਹੀਦੀ ਹੈ। ਹਾਈਕੋਰਟ ਵੱਲੋਂ ਇਹ ਪਟੀਸ਼ਨ ਮਨਜ਼ੂਰ ਕਰ ਲਈ ਗਈ ਹੈ, ਜਿਸ 'ਤੇ ਆਉਣ ਵਾਲੇ ਦਿਨਾਂ 'ਚ ਸੁਣਵਾਈ ਹੋਵੇਗੀ।
ਇਹ ਵੀ ਪੜ੍ਹੋ : ਬੁੜੈਲ ਜੇਲ੍ਹ ਦੇ HIV ਪਾਜ਼ੇਟਿਵ ਕੈਦੀਆਂ ਨੂੰ ਦਵਾਈ ਲਈ ਨਹੀਂ ਜਾਣਾ ਪਵੇਗਾ ਬਾਹਰ, ਇਹ ਸਹੂਲਤ ਹੋਵੇਗੀ ਸ਼ੁਰੂ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ

 

Babita

This news is Content Editor Babita