ਪੰਜਾਬੀਆਂ ਦੇ ਸ਼ੌਕ ਵੱਖਰੇ, ਫੁੱਲਾਂ ਵਾਲੀ ਬਾਈਕ ''ਤੇ ਲਾੜੀ ਨੂੰ ਲੈ ਕੇ ਮੰਡਪ ਪੁੱਜਿਆ ਲਾੜਾ

12/23/2019 5:55:30 PM

ਫਗਵਾੜਾ (ਜਲੋਟਾ)— ਉਂਝ ਤਾਂ ਪੰਜਾਬੀ ਪੂਰੀ ਦੁਨੀਆ 'ਚ ਵੱਖਰੀ ਪਛਾਣ ਬਣਾਉਣ 'ਚ ਮਸ਼ਹੂਰ ਹਨ ਪਰ ਜਦੋਂ ਗੱਲ ਪੰਜਾਬ 'ਚ ਹੋ ਰਹੇ ਵਿਆਹ ਦੀ ਹੋਵੇ ਤਾਂ ਫਿਰ ਪੰਜਾਬੀਆਂ ਦਾ ਕੀ ਕਹਿਣਾ। ਕੁਝ ਇਸੇ ਤਰ੍ਹਾਂ ਦਾ ਨਜ਼ਾਰਾ ਫਗਵਾੜਾ ਦੇ ਇਕ ਰਿਜ਼ੋਰਟ 'ਚ ਬੀਤੀ ਰਾਤ ਹੋਏ ਵਿਆਹ ਸਮਾਰੋਹ 'ਚ ਉਸ ਸਮੇਂ ਦੇਖਣ ਨੂੰ ਮਿਲਿਆ ਜਦੋਂ ਲਾੜੇ ਦੇ ਭੇਸ 'ਚ ਸ਼ੇਰਵਾਨੀ ਪਹਿਨ ਕੇ ਕਸ਼ਿਸ ਚਮ ਅਤੇ ਲਹਿੰਗੇ 'ਚ ਤਾਨਿਆ ਇਕੱਠੇ ਫੁੱਲਾਂ ਨਾਲ ਸਜੇ ਮੋਟਰਸਾਈਕਲ 'ਤੇ ਸਿੱਧਾ ਮੰਡਪ ਵਾਲੇ ਸਥਾਨ 'ਤੇ ਪਹੁੰਚੇ।

ਬਚਪਨ ਤੋਂ ਸੀ ਮੋਟਰਸਾਈਕਲ ਰੱਖਣ ਦਾ ਸ਼ੌਕ

ਫੁੱਲਾਂ ਨਾਲ ਸਜੀ ਮੋਟਰਸਾਈਕਲ ਅਤੇ ਉਸ 'ਤੇ ਬੈਠੇ ਲਾੜਾ-ਲਾੜੀ ਨੂੰ ਦੇਖ ਕੇ ਹਰ ਕੋਈ ਦੰਗ ਰਹਿ ਗਿਆ। ਦੇਖਦੇ ਹੀ ਦੇਖਦੇ ਮੌਕੇ 'ਤੇ ਮੌਜੂਦ ਬਰਾਤੀਆਂ ਨੇ ਲਾੜਾ-ਲਾੜੀ ਦੀਆਂ ਤਸਵੀਰਾਂ ਅਤੇ ਵੀਡੀਓਜ਼ ਆਪਣੇ ਮੋਬਾਇਲ ਫੋਨ 'ਚ ਰਿਕਾਰਡਿੰਗ ਕਰਨੀਆਂ ਸ਼ੁਰੂ ਕਰ ਦਿੱਤੀਆਂ। ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਸੁਨੀਲ ਚਮ ਦੇ ਪੁੱਤਰ ਕਸ਼ਿਸ਼ ਚਮ ਨੇ ਦੱਸਿਆ ਕਿ ਬਚਪਨ ਤੋਂ ਹੀ ਮੋਟਰਸਾਈਕਲ ਦਾ ਬੇਹੱਦ ਸ਼ੌਕ ਰਿਹਾ ਹੈ। ਉਸ ਦੀ ਇੱਛਾ ਸੀ ਕਿ ਉਹ ਆਪਣੇ ਇਸ ਪੈਸ਼ਨ ਨੂੰ ਹਰ ਉਸ ਖਾਸ ਮੌਕੇ 'ਤੇ ਆਪਣੇ ਨਾਲ ਰੱਖੇ ਅਤੇ ਉਸ ਦਾ ਵਿਆਹ ਸੀ ਇਸ ਲਈ ਇਸ ਤੋਂ ਵਧੀਆ ਮੌਕਾ ਹੋਰ ਕੀ ਹੋ ਸਕਦਾ ਹੈ।

ਕਸ਼ਿਸ਼ ਚਮ ਨੇ ਕਿਹਾ ਕਿ ਜਦੋਂ ਉਸ ਨੇ ਇਹ ਆਈਡੀਆ ਆਪਣੀ ਹੋਣ ਵਾਲੀ ਲਾੜੀ ਨੂੰ ਦੱਸਿਆ ਤਾਂ ਉਸ ਨੇ ਅਜਿਹਾ ਕਰਨ ਦੀ ਸਹਿਮਤੀ ਜਤਾਈ। ਇਸ ਤੋਂ ਬਾਅਦ ਉਹ ਦੋਵੇਂ ਬਤੌਰ ਲਾੜਾ-ਲਾੜੀ ਦੇ ਭੇਸ 'ਚ ਵਿਸ਼ੇਸ਼ ਤੌਰ 'ਤੇ ਫੁੱਲਾਂ ਵਾਲ ਸਜਾਈ ਰਾਇਲ ਅਨਫੀਲਡ ਮੋਟਰਸਾਈਕਲ 'ਤੇ ਸਵਾਰ ਹੋ ਗਏ ਅਤੇ ਰਿਜ਼ੋਰਟ ਦੇ ਬਾਹਰ ਸੜਕ ਤੋਂ ਮੋਟਰਸਾਈਕਲ 'ਤੇ ਸਵਾਰ ਹੋ ਕੇ ਸਿੱਧੇ ਵਿਆਹ ਵਾਲੇ ਮੰਡਪ ਤੱਕ ਪਹੁੰਚੇ, ਜਿੱਥੇ ਸਾਰੇ ਬਰਾਤੀ ਮੌਜੂਦ ਸਨ। ਇਥੇ ਉਨ੍ਹਾਂ ਦੋਹਾਂ ਦਾ ਫੁੱਲਾਂ ਨਾਲ ਸੁਆਗਤ ਕੀਤਾ ਗਿਆ।

shivani attri

This news is Content Editor shivani attri