ਸਿਟੀ ਸਰਕਲ ''ਚ ਮੰਗਾਂ ਸਬੰਧੀ ਯੂਨੀਅਨਾਂ ਨੇ ਮਾਰਿਆ ਵਿਸ਼ਾਲ ਧਰਨਾ

11/18/2017 3:43:58 AM

ਅੰਮ੍ਰਿਤਸਰ,   (ਰਮਨ)-  ਪੀ. ਐੱਸ. ਈ. ਬੀ. ਜੁਆਇੰਟ ਫੋਰਮ ਦੇ ਹੁਕਮਾਂ ਅਨੁਸਾਰ ਯੂਨੀਅਨਾਂ ਵੱਲੋਂ ਵੀਰਵਾਰ ਨੂੰ ਸਿਟੀ ਸਰਕਲ ਹਾਲ ਗੇਟ ਬਿਜਲੀ ਘਰ ਵਿਖੇ ਕਰਮਚਾਰੀਆਂ ਵੱਲੋਂ ਵਿਸ਼ਾਲ ਧਰਨਾ ਦਿੱਤਾ ਗਿਆ, ਜਿਸ ਵਿਚ ਯੂਨੀਅਨ ਨੇਤਾਵਾਂ ਨੇ ਦੱਸਿਆ ਕਿ ਜੁਆਇੰਟ ਫੋਰਮ ਨਾਲ ਮੈਨੇਜਮੈਂਟ ਵੱਲੋਂ ਮੰਗੀਆਂ ਮੰਗਾਂ ਲਾਗੂ ਕਰਨ ਸਬੰਧੀ ਟਾਲਮਟੋਲ ਵਾਲਾ ਰਵੱਈਆ ਅਪਣਾਇਆ ਗਿਆ ਹੈ, ਜਦੋਂ ਕਿ ਪੰਜਾਬ ਦੇ ਸਰਕਾਰੀ ਮੁਲਾਜ਼ਮਾਂ ਨੂੰ ਪੇ-ਬੈਂਡ 2011 ਤੋਂ ਦੇ ਦਿੱਤਾ ਗਿਆ ਹੈ ਅਤੇ ਪੀ. ਐੱਸ. ਪੀ. ਐੱਲ. ਕੇ. ਕੇ. ਕਰਮਚਾਰੀਆਂ ਨੂੰ ਅਜੇ ਤੱਕ ਪੇ-ਬੈਂਡ ਨਹੀਂ ਦਿੱਤਾ ਗਿਆ। ਵਰਕ ਲੋਡ ਵੱਧ ਗਿਆ ਹੈ ਤੇ ਮੁਲਾਜ਼ਮਾਂ ਦੀ ਗਿਣਤੀ ਘੱਟ ਹੋ ਗਈ ਹੈ।
ਉਨ੍ਹਾਂ ਦੱਸਿਆ ਕਿ ਵਰਕ ਲੋਡ ਕਾਰਨ 4 ਹਜ਼ਾਰ ਲਾਈਨਮੈਨਾਂ ਦੀ ਸਿੱਧੀ ਭਰਤੀ ਕੀਤੀ ਜਾਵੇ, ਆਈ. ਟੀ. ਆਈ. ਲਾਈਨਮੈਨਾਂ ਨੂੰ ਤਰੱਕੀ ਦੇ ਕੇ ਜੇ. ਈ. ਬਣਾਇਆ ਜਾਵੇ, ਪ੍ਰਾਈਵੇਟ ਠੇਕੇਦਾਰੀ ਬੰਦ ਕਰ ਕੇ ਰੈਗੂਲਰ ਕਰਮਚਾਰੀਆਂ ਤੋਂ ਕੰਮ ਕਰਵਾਇਆ ਜਾਵੇ।
ਰੋਸ ਰੈਲੀ 'ਚ ਮਦਨ ਲਾਲ ਸ਼ਰਮਾ, ਕੁਲਵਿੰਦਰ ਸਿੰਘ, ਰਾਮ ਕੁਮਾਰ, ਮਨੋਜ ਕੁਮਾਰ, ਸਕੱਤਰ ਸਿੰਘ ਮਾਹਲ, ਹਰਦੇਵ ਸਿੰਘ, ਮਹਿੰਦਰ ਸਿੰਘ, ਪਵਨ ਕੁਮਾਰ, ਅਜੀਤ ਸਿੰਘ, ਸੁਰਜੀਤ ਕੁਮਾਰ, ਰਾਜੇਸ਼ ਕੁਮਾਰ, ਨਰਿੰਦਰ ਕੁਮਾਰ, ਉਂਕਾਰ ਸਿੰਘ, ਲਸ਼ਮਣ ਦਾਸ ਤੇ ਪਰਵਿੰਦਰ
ਸਿੰਘ ਜੇ. ਈ. ਨੇ ਸੰਬੋਧਨ ਕੀਤਾ ਕਿ ਜੇਕਰ ਉਨ੍ਹਾਂ ਦੀਆਂ ਮੰਗਾਂ ਨਾ ਮੰਨੀਆਂ ਗਈਆਂ ਤਾਂ 21 ਨਵੰਬਰ ਨੂੰ ਹੈੱਡ
ਦਫਤਰ ਪਟਿਆਲਾ ਵਿਚ ਸਾਰੀ ਯੂਨੀਅਨ ਧਰਨਾ ਦੇਵੇਗੀ।