ਚੰਡੀਗੜ੍ਹ ਵਿਖੇ ਸੰਬੋਧਨ ਦੌਰਾਨ ਬੋਲੇ ਅਮਿਤ ਸ਼ਾਹ-ਨਸ਼ਿਆ ਖ਼ਿਲਾਫ਼ ਹੋਵੇਗੀ ਜ਼ੀਰੋ ਟਾਲਰੈਂਸ ਨੀਤੀ

07/30/2022 3:01:02 PM

ਚੰਡੀਗੜ੍ਹ - ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਚੰਡੀਗੜ੍ਹ ਵਿਖੇ 'ਨਸ਼ੀਲੀਆਂ ਦਵਾਈਆਂ ਦੀ ਤਸਕਰੀ ਅਤੇ ਰਾਸ਼ਟਰੀ ਸੁਰੱਖਿਆ' ਵਿਸ਼ੇ 'ਤੇ ਹੋਣ ਵਾਲੇ ਰਾਸ਼ਟਰੀ ਸੰਮੇਲਨ ਨੂੰ ਸੰਬੋਧਨ ਕੀਤਾ। ਇਸ ਮੌਕੇ ਅਮਿਤ ਸ਼ਾਹ ਨੇ ਕਿਹਾ ਕਿ ਨਸ਼ੇ ਨੂੰ ਲੈ ਕੇ ਜ਼ੀਰੋ ਟਾਲਰੈਂਸ ਦੀ ਨੀਤੀ ਚੱਲ ਰਹੀ ਹੈ। ਨਸ਼ੇ ਨੂੰ ਖ਼ਤਮ ਕਰਨ ਲਈ ਇਸ ਦੇ ਖ਼ਿਲਾਫ ਮਿਲ ਕੇ ਲੜਨਾ ਹੋਵੇਗਾ। ਨਸ਼ਿਆਂ ਦੀ ਤਸਕਰੀ ਸਮਾਜ ਲਈ ਖ਼ਤਰਾ ਹੈ।

ਪੜ੍ਹੋ ਇਹ ਵੀ ਖ਼ਬਰ: ਸਕਿਓਰਿਟੀ ਵਾਪਸ ਲੈਣ ਸਬੰਧੀ ਸੂਚਨਾ ਲੀਕ ਹੋਣ ਦਾ ਮਾਮਲਾ, ਸਰਕਾਰ ਨੇ ਸੀਲਬੰਦ ਰਿਪੋਰਟ ਲਈ ਮੰਗਿਆ ਸਮਾਂ

ਅਮਿਤ ਸ਼ਾਹ ਨੇ ਕਿਹਾ ਕਿ ਸਰਹੱਦੋਂ ਪਾਰ ਨਸ਼ਾ ਆਉਂਦਾ ਹੈ। ਨਸ਼ਾ ਸਰੀਰ ਅਤੇ ਸਮਾਜ ਨੂੰ ਖੋਖਲਾ ਕਰ ਰਿਹਾ ਹੈ, ਜਿਸ ’ਤੇ ਰੋਕ ਲਗਾਉਣੀ ਜ਼ਰੂਰੀ ਹੈ। ਨਸ਼ੇ ਖ਼ਿਲਾਫ਼ ਜੰਗ ਜਿੱਤਣੀ ਹੈ। ਅਮਿਤ ਸ਼ਾਹ ਨੇ ਕਿਹਾ ਕਿ ਜੇਕਰ ਸਾਰੇ ਨਸ਼ੇ ਖ਼ਿਲਾਫ਼ ਲੜਨਗੇ ਤਾਂ ਕੁਝ ਸਾਲਾਂ ’ਚ ਭਾਰਤ ਨਸ਼ਾ ਮੁਕਤ ਹੋਵੇਗਾ। ਨਸ਼ੇ ਦੇ ਖ਼ਾਤਮੇ ਲਈ ਸਪਲਾਈ ਦੀ ਜੜ੍ਹ ਤੱਕ ਜਾਣਾ ਹੋਵੇਗਾ। ਨਸ਼ੇ ਨੂੰ ਜੜ੍ਹ ਤੋਂ ਖ਼ਤਮ ਕਰਨ ਲਈ ਸਾਨੂੰ ਸਾਰਿਆਂ ਨੂੰ ਮੰਤਰਾਲਿਆਂ ਨਾਲ ਮਿਲ ਕੇ ਨਸ਼ੇ ਖ਼ਿਲਾਫ਼ ਲੜਾਈ ਲੜਨਾ ਚਾਹੀਦੀ ਹੈ। ਇਸ ਲਈ ਆਧੁਨਿਕ ਫੋਰੈਂਸਿਸ ਸਾਈਂਸ ਦੇ ਦਫ਼ਤਰ ਖੋਲ੍ਹੇ ਗਏ ਹਨ।

ਪੜ੍ਹੋ ਇਹ ਵੀ ਖ਼ਬਰ: ਲੁਧਿਆਣਾ: ਬੈਂਕ ਦੇ ਸੁਰੱਖਿਆ ਗਾਰਡ ਨੇ ਖੁਦ ਨੂੰ ਗੋਲੀ ਮਾਰ ਕੀਤੀ ਖ਼ੁਦਕੁਸ਼ੀ, ਬਾਥਰੂਮ ‘ਚੋਂ ਮਿਲੀ ਲਾਸ਼

ਅਮਿਤ ਸ਼ਾਹ ਨੇ ਕਿਹਾ ਕਿ ਜੇਕਰ ਗੱਲ ਪੰਜਾਬ ਦੀ ਕੀਤੀ ਜਾਵੇ ਤਾਂ ਪੰਜਾਬ ’ਚ ਨਸ਼ੇ ਦੀ ਸਮੱਸਿਆ ਬਹੁਤ ਜ਼ਿਆਦਾ ਹੈ। ਪੰਜਾਬ ’ਚੋਂ ਨਸ਼ਾ ਖ਼ਤਮ ਕਰਨ ਲਈ ਫੌਰੈਂਸਿਸ ਲੈੱਬ ਬਣਾਈ ਜਾਵੇਗੀ। ਪੰਜਾਬ ਲਈ ਐੱਨ.ਸੀ.ਬੀ. ਸੈਂਟਰ ਬਣਾਏ ਜਾਣਗੇ। ਸਾਡੀ ਆਉਣ ਵਾਲੀ ਨਵੀਂ ਨੌਜਵਾਨ ਪੀੜ੍ਹੀ ਨੂੰ ਨਸ਼ੇ ਤੋਂ ਬਚਾਉਣਾ ਹੈ। ਅਮਿਤ ਸ਼ਾਹ ਨੇ ਕਿਹਾ ਕਿ ਡਰੱਗ ਨਾਲ ਕਮਾਇਆ ਪੈਸਾ ਦੇਸ਼ ਖਿਲਾਫ਼ ਇਸਤੇਮਾਲ ਹੁੰਦਾ ਹੈ।

ਪੜ੍ਹੋ ਇਹ ਵੀ ਖ਼ਬਰ: ਕੈਨੇਡਾ ’ਚ ਟਰੱਕ ਨੂੰ ਅੱਗ ਲੱਗਣ ਕਾਰਨ ਜ਼ਿੰਦਾ ਸੜਿਆ ਤਰਨਤਾਰਨ ਦਾ ਨੌਜਵਾਨ, ਜਨਵਰੀ ’ਚ ਸੀ ਵਿਆਹ


rajwinder kaur

Content Editor

Related News