ਹੈੱਡ ਕਾਂਸਟੇਬਲ ਦੀ ਵਰਦੀ ਪਾੜੀ, ਮੌਕੇ ''ਤੇ ਬੁਲਾ ਲਏ ਕਈ ਸਾਥੀ

09/30/2017 6:13:20 AM

ਫਗਵਾੜਾ, (ਜਲੋਟਾ)— ਫਗਵਾੜਾ ਪੁਲਸ ਵਿਚ ਤਾਇਨਾਤ ਇਕ ਸਹਾਇਕ ਇੰਸਪੈਕਟਰ, ਹੈੱਡ ਕਾਂਸਟੇਬਲ ਨਾਕੇ 'ਤੇ ਪੁਲਸ ਟੀਮ ਦੇ ਨਾਲ ਕਥਿਤ ਤੌਰ 'ਤੇ ਸ਼ਰਾਬ ਦੇ ਨਸ਼ੇ ਵਿਚ ਦੋਸ਼ੀ ਨੌਜਵਾਨਾਂ ਵਲੋਂ ਕੀਤੇ ਗਏ ਭੈੜੇ ਵਤੀਰੇ ਤੇ ਹਮਲੇ ਦੇ ਦੋਸ਼ ਵਿਚ ਪੁਲਸ ਨੇ 3 ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਹੈ। ਦੋਸ਼ੀਆਂ ਦੀ ਪਛਾਣ ਇੰਦਰਪ੍ਰੀਤ ਸਿੰਘ ਪੁੱਤਰ ਬਲਬੀਰ ਸਿੰਘ ਵਾਸੀ ਪਿੰਡ ਵਿਰਕ, ਸੰਦੀਪ ਸਿੰਘ ਪੁੱਤਰ ਤਰਸੇਮ ਸਿੰਘ ਵਾਸੀ ਪਿੰਡ ਮੀਰਾਪੁਰ, ਹਰਪ੍ਰੀਤ ਸਿੰਘ ਪੁੱਤਰ ਭੁਪਿੰਦਰ ਸਿੰਘ ਵਾਸੀ ਵਿਰਕ ਤੇ ਇਨ੍ਹਾਂ ਦੇ ਹੋਰ ਸਾਥੀਆਂ ਵਿਰੁੱਧ ਪੁਲਸ ਥਾਣਾ ਸਦਰ ਨੇ ਕੇਸ ਦਰਜ ਕਰ ਲਿਆ ਹੈ। ਦੱਸਿਆ ਜਾ ਰਿਹਾ ਹੈ ਕਿ ਵਿਵਾਦ ਉਦੋਂ ਹੋਇਆ ਜਦੋਂ ਸਥਾਨਕ ਦੁਸਾਂਝ ਰੋਡ 'ਤੇ ਦੋਸ਼ੀ ਨੌਜਵਾਨ ਜੋ ਇਕ ਵਾਹਨ ਵਿਚ ਸਵਾਰ ਸਨ, ਨੂੰ ਪੁਲਸ ਟੀਮ ਨੇ ਮੌਕੇ 'ਤੇ ਨਾਕਾਬੰਦੀ ਦੌਰਾਨ ਚੈਕਿੰਗ ਲਈ ਰੋਕਿਆ। ਇਸ ਤੋਂ ਪਹਿਲਾਂ ਪੁਲਸ ਟੀਮ ਚੈਕਿੰਗ ਪੂਰੀ ਕਰ ਪਾਉਂਦੀ। ਉਕਤ ਨੌਜਵਾਨਾਂ ਜਿਨ੍ਹਾਂ ਨੇ ਸ਼ਰਾਬ ਪੀਤੀ ਹੋਈ ਹੈ, ਨੇ ਆਪਣੇ 20-25 ਸਾਥੀਆਂ ਨੂੰ ਮੌਕੇ 'ਤੇ ਬੁਲਾ ਲਿਆ। ਉਸਦੇ ਬਾਅਦ ਉਨ੍ਹਾਂ ਦੀ ਸਹਾਇਕ ਇੰਸ. ਜਸਵੀਰ ਸਿੰਘ ਤੇ ਹੈੱਡ ਕਾਂਸਟੇਬਲ ਸੁਖਚੈਨ ਸਿੰਘ ਤੇ ਹੋਰ ਪੁਲਸ ਟੀਮ ਦੇ ਨਾਲ ਬਹਿਸ ਹੋ ਗਈ। ਦਰਜ ਕੀਤੇ ਗਏ ਪੁਲਸ ਕੇਸ ਵਿਚ ਹੈੱਡ ਕਾਂਸਟੇਬਲ ਸੁਖਚੈਨ ਸਿੰਘ ਨੇ ਦੱਸਿਆ ਕਿ ਦੋਸ਼ੀ ਨੌਜਵਾਨਾਂ ਨੇ ਸਹਾਇਕ ਇੰਸ. ਜਸਵੀਰ ਸਿੰਘ ਦੀ ਪੱਗੜੀ ਉਤਾਰ ਦਿੱਤੀ ਤੇ ਉਸਦੀ ਵਰਦੀ ਪਾੜੀ ।  ਪੁਲਸ ਨੇ ਤਿੰਨ ਦੋਸ਼ੀ ਨੌਜਵਾਨਾਂ ਨੂੰ ਸਥਾਨਕ ਅਦਾਲਤ ਵਿਚ ਪੇਸ਼ ਕੀਤਾ।  ਅਦਾਲਤ ਨੇ ਦੋਸ਼ੀਆਂ ਨੂੰ ਨਿਆਇਕ ਹਿਰਾਸਤ ਵਿਚ ਜੇਲ ਭੇਜਣ ਦੇ ਹੁਕਮ ਜਾਰੀ ਕਰ ਦਿੱਤੇ ਹਨ।