ਬੇਕਾਬੂ ਜੀਪ ਪਲਟੀ, ਚਾਲਕ ਦੀ ਮੌਤ

03/19/2018 1:29:27 AM

ਪਠਾਨਕੋਟ,   (ਸ਼ਾਰਦਾ, ਮਨਿੰਦਰ)-  ਬੀਤੀ ਅੱਧੀ ਰਾਤ ਨੂੰ ਡਮਟਾਲ ਵਾਸੀ ਵਿਸ਼ਾਲ ਮਹਿਰਾ ਉਰਫ਼ ਸ਼ਾਲੂ ਪੁੱਤਰ ਰਾਜ ਕੁਮਾਰ ਵਾਰਡ ਨੰ-4 ਡਮਟਾਲ ਤਹਿਸੀਲ ਇੰਦੌਰਾ ਜ਼ਿਲਾ ਕਾਂਗੜਾ ਹਿਮਾਚਲ ਪ੍ਰਦੇਸ਼ ਦੀ ਨੰਗਲਭੂਰ ਵਿਚ ਜੀਪ ਦਾ ਸੰਤੁਲਨ ਵਿਗੜਨ ਨਾਲ ਜੀਪ ਪਲਟ ਗਈ, ਜਿਸ 'ਚ ਚਾਲਕ ਦੀ ਮੌਤ ਹੋ ਗਈ।ਨੰਗਲਭੂਰ ਚੌਕੀ ਦੇ ਤਫ਼ਤੀਸ਼ੀ ਅਫ਼ਸਰ ਕੁਲਦੀਪ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਵਿਸ਼ਾਲ ਮਹਿਰਾ ਜੋ ਹੁਸ਼ਿਆਰਪੁਰ ਤੋਂ ਡਮਟਾਲ ਵੱਲ ਲੱਕੜੀ ਲੱਦ ਕੇ ਜਾ ਰਿਹਾ ਸੀ ਕਿ ਨੈਸ਼ਨਲ ਹਾਈਵੇ ਦੇ ਨਜ਼ਦੀਕ ਉਸ ਦੀ ਜੀਪ ਦਾ ਸੰਤੁਲਨ ਵਿਗੜਨ ਕਾਰਨ ਹਾਦਸਾ ਵਾਪਰ ਗਿਆ। ਉਨ੍ਹਾਂ ਨੇ ਦੱਸਿਆ ਕਿ ਜੀਪ ਵਿਚ ਇਕ ਹੋਰ ਸਾਥੀ ਬਲਬੀਰ ਸਿੰਘ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ। ਪੁਲਸ ਨੇ ਲਾਸ਼ ਨੂੰ ਪੋਸਟਮਾਰਟਮ ਉਪਰੰਤ ਵਾਰਸਾਂ ਨੂੰ ਸੌਂਪ ਦਿੱਤਾ ਹੈ।