ਮਾਮਾ-ਭਾਣਜੀ ਦੇ ਰਿਸ਼ਤੇ ਹੋਏ ਤਾਰ-ਤਾਰ, ਪ੍ਰੇਮ ਵਿਆਹ ਕਰਾਉਣ ਮਗਰੋਂ ਕੀਤੀ ਖ਼ੁਦਕੁਸ਼ੀ (ਵੀਡੀਓ)

09/09/2021 6:32:23 PM

ਅੰਮ੍ਰਿਤਸਰ (ਅਨਿਲ, ਸੁਮਿਤ) - ਥਾਣਾ ਰਾਮਬਾਗ ਖੇਤਰ ਅਧੀਨ ਪੁਲਸ ਚੌਕੀ ਬਸ ਸਟੈਂਡ ਦੇ ਖੇਤਰ ਗਲੀ ਨੰਬਰ 5 ਸ਼ਰੀਫ ਪੁਰਾ ਵਿੱਚ ਬਾਅਦ ਦੁਪਹਿਰ ਉਸ ਸਮੇਂ ਸਨਸਨੀ ਫੈਲ ਗਈ, ਜਦੋਂ ਵਿਆਹੇ ਹੋਏ ਇਕ ਨਵੇਂ ਜੋੜੇ ਵਲੋਂ ਖ਼ੁਦਕੁਸ਼ੀ ਕਰ ਲੈਣ ਦਾ ਮਾਮਲਾ ਸਾਹਮਣੇ ਆਇਆ। ਮ੍ਰਿਤਕ ਜੋੜਾ ਕਿਰਾਏ ਦੇ ਮਕਾਨ ’ਚ ਰਹਿ ਰਿਹਾ ਸੀ। ਘਟਨਾ ਦੀ ਸੂਚਨਾ ਮਿਲਣ ’ਤੇ ਉਕਤ ਸਥਾਨ ’ਤੇ ਪੁੱਜੀ ਪੁਲਸ ਵਲੋਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

ਪੜ੍ਹੋ ਇਹ ਵੀ ਖ਼ਬਰ - ਭੈਣ ਦੀ ਕੁੱਟਮਾਰ ਕਰਦੇ ਹੋਏ ਭਰਾ ਨੇ ਕੀਤੀਆਂ ਸ਼ਰਮਨਾਕ ਹਰਕਤਾਂ, ਵੀਡੀਓ ’ਚ ਦੇਖੋ ਪੂਰਾ ਮਾਮਲਾ

ਇਸ ਮਾਮਲੇ ਦੀ ਜਾਂਚ ਕਰਨ ’ਤੇ ਪਤਾ ਲੱਗਾ ਕਿ ਮ੍ਰਿਤਕ ਦੀ ਪਛਾਣ ਧਰਮਿੰਦਰ ਸਿੰਘ ਨਿਵਾਸੀ ਦਸੂਹਾ ਵਜੋਂ ਹੋਈ ਹੈ। ਮ੍ਰਿਤਕ ਪਿਛਲੇ 3 ਮਹੀਨੇ ਪਹਿਲਾਂ ਦੁਬਈ ਤੋਂ ਭਾਰਤ ਵਾਪਸ ਆਇਆ ਸੀ। ਭਾਰਤ ਆਉਣ ’ਤੇ ਉਹ ਆਪਣੀ ਭੈਣ ਦੀ ਬੇਟੀ ਭਾਵ ਆਪਣੀ ਭਾਣਜੀ ਨੂੰ ਵਰਗਲਾ ਕੇ ਆਪਣੇ ਨਾਲ ਲੈ ਆਇਆ ਸੀ, ਜਿਸ ਨਾਲ ਉਸ ਨੇ ਵਿਆਹ ਕਰਵਾ ਲਿਆ। ਵਿਆਹ ਤੋਂ ਬਾਅਦ ਦੋਵੇਂ ਜਾਣੇ ਕਿਰਾਏ ’ਤੇ ਇਕ ਮਕਾਨ ਲੈ ਕੇ ਰਹਿਣ ਲੱਗ ਪਏ। ਬੀਤੇ ਦਿਨ ਦੋਵਾਂ ਨੇ ਖ਼ੁਦਕੁਸ਼ੀ ਕਰ ਲਈ। ਪੁਲਸ ਨੇ ਦੱਸਿਆ ਕਿ ਕੁੜੀ ਨੇ ਜ਼ਹਿਰ ਨਿਗਲ ਕੇ ਖ਼ੁਦਕੁਸ਼ੀ ਕੀਤੀ, ਜਦਕਿ ਮੁੰਡੇ ਨੇ ਫਾਹਾ ਲੈ ਕੇ ਆਪਣੀ ਜੀਵਨ ਲੀਲਾ ਖ਼ਤਮ ਕਰ ਲਈ।

ਪੜ੍ਹੋ ਇਹ ਵੀ ਖ਼ਬਰ  -ਦੱਖਣੀ ਅਫਰੀਕਾ ਦੇ ਸਮੁੰਦਰੀ ਜਹਾਜ਼ ’ਚੋਂ ਲਾਪਤਾ ਹੋਇਆ ਪੰਜਾਬੀ ਨੌਜਵਾਨ, ਸਦਮੇ 'ਚ ਪਰਿਵਾਰ

ਪਤਾ ਲੱਗਾ ਹੈ ਕਿ ਮਕਾਨ ਮਾਲਕ ਨੇ ਇਨ੍ਹਾਂ ਦੋਵਾਂ ਨੂੰ ਕਿਰਾਏ ’ਤੇ ਰੱਖਣ ਤੋਂ ਪਹਿਲਾਂ ਕਿਸੇ ਤਰ੍ਹਾਂ ਦਾ ਪਛਾਣ ਪੱਤਰ ਜਾਂ ਸਬੂਤ ਨਹੀਂ ਲਿਆ, ਜਿਸ ਤੋਂ ਇਨ੍ਹਾਂ ਦੀ ਕੋਈ ਜਾਣਕਾਰੀ ਮਿਲ ਸਕੇ। ਪੁਲਸ ਵਲੋਂ ਇਸ ਮਾਮਲੇ ਦੀ ਜਾਂਚ ਕਰਨ ’ਤੇ ਮ੍ਰਿਤਕ ਕੁੜੀ ਦੀ ਪਛਾਣ ਨਿਵਾਸੀ ਟਾਂਡਾ ਵਜੋਂ ਹੈ। ਦੋਵੇਂ ਮ੍ਰਿਤਕ ਰਿਸ਼ਤੇ ’ਚ ਮਾਮਾ ਭਾਣਜੀ ਸਨ, ਜਿਨ੍ਹਾਂ ਨੇ ਅਜਿਹਾ ਕਰਕੇ ਰਿਸ਼ਤੇ ਨੂੰ ਤਾਰ-ਤਾਰ ਕਰ ਦਿੱਤਾ। ਇਹ ਵੀ ਪਤਾ ਲੱਗਾ ਹੈ ਕਿ ਮ੍ਰਿਤਕ ਮੁੰਡੇ ਦਾ ਇਹ ਦੂਜਾ ਵਿਆਹ ਸੀ। 

ਪੜ੍ਹੋ ਇਹ ਵੀ ਖ਼ਬਰ - ਸਤੰਬਰ ਮਹੀਨੇ ’ਚ ਆਉਣ ਵਾਲੇ ਵਰਤ-ਤਿਉਹਾਰ ਜਾਣਨ ਲਈ ਜ਼ਰੂਰ ਪੜ੍ਹੋ ਇਹ ਖ਼ਬਰ

rajwinder kaur

This news is Content Editor rajwinder kaur