ਮਾਮੂਲੀ ਤਕਰਾਰਬਾਜ਼ੀ ਨੇ ਧਾਰਿਆ ਖ਼ੂਨੀ ਰੂਪ, ਚਾਚੇ ਨੇ ਕੀਤਾ ਭਤੀਜੇ ਦਾ ਕਤਲ

02/05/2023 8:01:02 PM

ਬਰਨਾਲਾ (ਵਿਵੇਕ ਸਿੰਧਵਾਨੀ, ਰਵੀ, ਸਿੰਗਲਾ) : ਮਾਮੂਲੀ ਤਕਰਾਰਬਾਜ਼ੀ ਕਾਰਨ ਪਿਓ ਨੇ ਆਪਣੇ ਪੁੱਤ ਨਾਲ ਰਲ਼ ਕੇ ਆਪਣੇ ਭਤੀਜੇ ਦੇ ਕਤਲ ਕਰ ਦਿੱਤਾ। ਮ੍ਰਿਤਕ ਨੌਜਵਾਨ ਆਪਣੇ ਮਾਪਿਆਂ ਦਾ ਇਕਲੌਤਾ ਪੁੱਤਰ ਸੀ। ਘਟਨਾ ਸਬੰਧੀ ਜਾਣਕਾਰੀ ਦਿੰਦਿਆਂ ਸਿਵਲ ਹਸਪਤਾਲ ਵਿੱਚ ਜ਼ੇਰੇ ਇਲਾਜ ਰਮਨਦੀਪ ਸਿੰਘ ਵਾਸੀ ਸੰਘੇੜਾ ਨੇ ਦੱਸਿਆ ਕਿ ਰਾਤ 8 ਵਜੇ ਦੇ ਕਰੀਬ ਉਸ ਦੇ ਤਾਏ ਜਗਸੀਰ ਸਿੰਘ ਸ਼ੀਰਾ ਨੇ ਇਸ ਗੱਲ ਨੂੰ ਲੈ ਕੇ ਸਾਡੇ ਨਾਲ ਤਕਰਾਰ ਕੀਤੀ ਕਿ ਤੁਸੀਂ ਔਖਾ ਝਾਕਦੇ ਹੋ ਤੇ ਇਸ ਗੱਲ ਨੂੰ ਲੈ ਕੇ ਤਾਏ ਜਗਸੀਰ ਸਿੰਘ ਸੀਰਾ ਅਤੇ ਉਸਦੇ ਪਿਤਾ ਗੁਰਚੇਤ ਸਿੰਘ ਨੇ ਮੇਰੇ ਚਚੇਰੇ ਭਰਾ ਜਗਦੀਪ ਸਿੰਘ ’ਤੇ ਕਿਰਚਾਂ ਨਾਲ ਹਮਲਾ ਕਰ ਦਿੱਤਾ।

ਇਹ ਵੀ ਪੜ੍ਹੋ : UP ਤੋਂ ਪੰਜਾਬ ਮਜ਼ਦੂਰੀ ਕਰਨ ਆਇਆ ਵਿਅਕਤੀ ਬਣ ਗਿਆ ਵੱਡਾ ਨਸ਼ਾ ਤਸਕਰ, ਚੜ੍ਹਿਆ ਪੁਲਸ ਅੜਿੱਕੇ

ਉਸ ਨੇ ਦੱਸਿਆ ਕਿ ਜਗਸੀਰ ਸਿੰਘ ਸੀਰਾ ਨੇ ਜਗਦੀਪ ਸਿੰਘ ਦੇ ਟਿੱਢ ਵਿੱਚ ਤਿੰਨ ਵਾਰ ਕਿਰਚ ਨਾਲ ਵਾਰ ਕੀਤਾ ਅਤੇ ਉਸਦੇ ਪਿਤਾ ਗੁਰਚੇਤ ਸਿੰਘ ਨੇ ਉਸ ਦੀਆਂ ਬਾਹਾਂ ਫੜ ਲਈਆਂ ਜਦੋਂ ਮੈਂ ਅਤੇ ਮੇਰੀ ਮਾਤਾ ਕਰਮਜੀਤ ਕੌਰ ਉਸਨੂੰ ਛਡਾਉਣ ਲਈ ਗਏ ਤਾਂ ਉਨ੍ਹਾਂ ਨੇ ਸਾਡੇ ’ਤੇ ਵੀ ਕਿਰਚਾਂ ਨਾਲ ਹਮਲਾ ਕਰ ਦਿੱਤਾ। ਕਿਰਚਾਂ ਦੇ ਵਾਰ ਨਾਲ ਜਗਦੀਪ ਸਿੰਘ ਦੀ ਮੌਤ ਹੋ ਗਈ ਜਦਕਿ ਮੇਰੀ ਮਾਤਾ ਗੰਭੀਰ ਰੂਪ ਵਿਚ ਜ਼ਖ਼ਮੀ ਹੈ।

ਉਸਦੀ ਗੰਭੀਰ ਹਾਲਤ ਨੂੰ ਦੇਖਦਿਆਂ ਡਾਕਟਰਾਂ ਨੇ ਉਸਨੂੰ ਚੰਡੀਗੜ੍ਹ ਰੈਫਰ ਕਰ ਦਿੱਤਾ ਹੈ ਜਦਕਿ ਮੈਂ ਸਿਵਲ ਹਸਪਤਾਲ ਵਿੱਚ ਜ਼ੇਰੇ ਇਲਾਜ ਹਾਂ। ਜਗਸੀਰ ਸਿੰਘ ਸੀਰਾ ਅਤੇ ਉਸਦੇ ਪਿਤਾ ਦੀ ਸ਼ਰਾਬ ਪੀਤੀ ਹੋਈ ਸੀ। ਜਦੋਂ ਇਸ ਸਬੰਧੀ ਵਿਚ ਮਹਿਲ ਕਲਾਂ ਦੇ ਐੱਸ. ਐੱਚ. ਓ. ਸੁਖਵਿੰਦਰ ਸਿੰਘ ਸੰਘਾ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਨੇ ਦੱਸਿਆ ਕਿ ਪੁਲਸ ਨੇ ਮੁਦਈ ਨਗਿੰਦਰ ਕੌਰ ਦੇ ਬਿਆਨਾਂ ਦੇ ਆਧਾਰ ’ਤੇ ਜਗਸੀਰ ਸਿੰਘ ਸੀਰਾ ਅਤੇ ਉਸਦੇ ਪਿਤਾ ਗੁਰਚੇਤ ਸਿੰਘ ਖਿਲਾਫ਼ ਧਾਰਾ 302 ਸਮੇਤ ਹੋਰ ਵੱਖ ਵੱਖ ਧਾਰਾਵਾਂ ਤਹਿਤ ਕੇਸ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਇਹ ਵੀ ਪੜ੍ਹੋ : ਪੁਲਸ ਵੱਲੋਂ ਲੁੱਟਖੋਹ ਕਰਨ ਵਾਲੇ ਅੰਤਰਰਾਜੀ ਗਿਰੋਹ ਦਾ ਪਰਦਾਫਾਸ਼, 2 ਮੈਂਬਰ ਕੀਤੇ ਕਾਬੂ

Mandeep Singh

This news is Content Editor Mandeep Singh