ਵਿਹੜੇ ''ਚ ਬੰਨ੍ਹੀ ਬੱਕਰੀ ਦਾ ਸਿਰ ਕੱਟ ਕੇ ਲੈ ਗਏ ਅਣਪਛਾਤੇ

04/15/2018 11:33:29 PM

ਔੜ, (ਛਿੰਜੀ)- ਪਿੰਡ ਲੜੋਆ ਵਿਖੇ ਇਕ ਅਜੀਬ ਘਟਨਾ ਸਾਹਮਣੇ ਆਉਣ ਨਾਲ ਪਿੰਡ 'ਚ ਦਹਿਸ਼ਤ ਦਾ ਮੌਹਾਲ ਹੈ, ਜਿਥੇ ਇਕ ਘਰ ਦੇ ਵਿਹੜੇ 'ਚ ਬੰਨ੍ਹੀ ਬੱਕਰੀ ਦਾ ਅਣਪਛਾਤੇ ਸਿਰ ਕੱਟ ਕੇ ਲੈ ਗਏ।
ਜਾਣਕਾਰੀ ਦਿੰਦਿਆਂ ਮਾਲਕ ਬਲਵੀਰ ਸਿੰਘ ਪੁੱਤਰ ਮਹਿੰਗਾ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ ਰੋਜ਼ਾਨਾ ਦੀ ਤਰ੍ਹਾਂ ਹੋਰ ਪਸ਼ੂਆਂ ਦੇ ਨਾਲ 5 ਮਹੀਨੇ ਦੀ ਕਾਲੇ ਰੰਗ ਦੀ ਬੱਕਰੀ ਵਿਹੜੇ 'ਚ ਬੰਨ੍ਹੀ ਹੋਈ ਸੀ। ਜਦੋਂ ਉਸਨੇ ਸਵੇਰੇ 5 ਵਜੇ ਉੱਠ ਕੇ ਪਸ਼ੂਆਂ ਨੂੰ ਦੇਖਿਆ ਤਾਂ ਬੱਕਰੀ ਗਾਇਬ ਸੀ। ਉਸਦੀ ਭਾਲ ਕੀਤੀ ਤਾਂ ਮਕਾਨ ਦੇ ਪਿਛਲੇ ਪਾਸੇ ਬੱਕਰੀ ਦਾ ਧੜ ਪਿਆ ਸੀ, ਜਿਸਦੀ ਖਬਰ ਸੁਣਦਿਆਂ ਹੀ ਪਿੰਡ ਵਾਸੀ ਇਕੱਠੇ ਹੋਣੇ ਸ਼ੁਰੂ ਹੋ ਗਏ ਤੇ ਬਹੁਤ ਸਾਰੇ ਲੋਕ ਇਸ ਘਟਨਾ ਨੂੰ ਜੇਠੇ ਐਤਵਾਰ ਨਾਲ ਜੋੜ ਕੇ ਦੇਖ ਰਹੇ ਸਨ। ਇਸ ਘਟਨਾ ਦੀ ਜਾਣਕਾਰੀ ਪੁਲਸ ਚੌਕੀ ਔੜ ਵਿਖੇ ਦੇ ਦਿੱਤੀ ਗਈ ਹੈ ਤੇ ਲੋਕਾਂ ਦੀ ਮੰਗ ਹੈ ਕਿ ਇਸ ਘਟਨਾ ਦੇ ਦੋਸ਼ੀਆਂ ਨੂੰ ਲੱਭ ਕੇ ਉਨ੍ਹਾਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ।