ਤੁਹਾਡੀ ਸੋਚ ਬਦਲ ਦੇਵੇਗਾ ਇਹ ਰਿਕਸ਼ਾ ਚਾਲਕ ਦਾ ਇੰਟਰਵਿਊ

11/05/2019 6:42:09 PM

ਜਲੰਧਰ : 'ਜਗ ਬਾਣੀ' ਵਲੋਂ ਸ਼ੁਰੂ ਕੀਤੇ ਗਏ ਪ੍ਰੋਗਰਾਮ 'ਉਮੀਦ ਦੇ ਬੰਦੇ' ਵਿਚ ਅੱਜ ਅਸੀਂ ਤੁਹਾਨੂੰ ਅਜਿਹੇ ਸ਼ਖਸ ਨਾਲ ਮਿਲਾਉਣ ਜਾ ਰਹੇ ਹਾਂ ਜਿਹੜਾ ਬਾਬੇ ਨਾਨਕ ਦੇ ਫਸਲਫੇ 'ਕਿਰਤ ਕਰੋ, ਨਾਮ ਜੱਪੋ ਤੇ ਵੰਡ ਛਕੋ' 'ਤੇ ਚੱਲਦਾ ਹੋਇਆ ਲੋਕਾਂ ਦੀ ਸੇਵਾ ਕਰ ਰਿਹਾ ਹੈ। ਇਹ ਸ਼ਖਸ ਹੈ ਰਾਜਵੀਰ ਸਿੰਘ ਰਿਕਸ਼ੇਵਾਲਾ। ਗੁਰਬਤ 'ਚੋਂ ਉੱਠ ਗੁਰਬਤ ਦੀ ਜ਼ਿੰਦਗੀ ਜਿਉਂ ਰਿਹਾ ਰਾਜਵੀਰ ਸਿੰਘ ਨਾ ਸਿਰਫ ਲੋੜਵੰਦਾਂ ਦੀ ਮਦਦ ਕਰਦਾ ਹੈ ਸਗੋਂ ਜੇਕਰ ਦੇਰ-ਸਵੇਰ ਕਿਸੇ ਨੂੰ ਉਸ ਦੀ ਜ਼ਰੂਰਤ ਪੈ ਜਾਵੇ ਤਾਂ ਉਹ ਉਸ ਲੋੜਵੰਦ ਨੂੰ ਉਸ ਦੀ ਮੰਜ਼ਿਲ 'ਤੇ ਪਹੁੰਚਾਉਣ ਤੋਂ ਵੀ ਪਿੱਛੇ ਨਹੀਂ ਹਟਦਾ। 

ਉਮੀਦ ਇਹ ਬੰਦਾ ਰਿਕਸ਼ਾ ਚਾਲਕ ਜਾਂ ਸਮਾਜ ਸੇਵੀ ਹੀ ਨਹੀਂ ਸਗੋਂ ਇਕ ਬਹੁਤ ਵਧੀਆ ਲਿਖਾਰੀ ਵੀ ਹੈ ਅਤੇ ਇਸ ਨੇ ਇਕ ਕਿਤਾਬ 'ਰਿਕਸ਼ੇ ਤੇ ਚੱਲਦੀ ਜ਼ਿੰਦਗੀ' ਵੀ ਲਿਖੀ ਹੈ। 'ਰੱਬ ਦੇ ਬੰਦੇ' ਰਾਜਵੀਰ ਸਿੰਘ ਨਾਲ ਗੱਲਬਾਤ ਦਾ ਪੂਰਾ ਇੰਟਰਵਿਊ ਤੁਸੀਂ ਵੀਡੀਓ 'ਤੇ ਕਲਿੱਕ ਕਰਕੇ ਦੇਖ ਸਕਦੇ ਹੋ।


Gurminder Singh

Content Editor

Related News