ਹਿਊਮਨ ਸਮਗਲਿੰਗ ਐਕਟ ਤਹਿਤ ਤਿੰਨ ਆਈਲੈਸਟ ਸੈਂਟਰਾਂ ''ਤੇ ਮਾਮਲਾ ਦਰਜ

Thursday, Feb 15, 2018 - 03:26 PM (IST)

ਨਿਹਾਲ ਸਿੰਘ ਵਾਲਾ/ਬਿਲਾਸਪੁਰ (ਬਾਵਾ/ਜਗਸੀਰ) - ਥਾਣਾ ਨਿਹਾਲ ਸਿੰਘ ਵਾਲਾ ਦੀ ਪੁਲਸ ਨੇ ਡਿਪਟੀ ਕਮਿਸ਼ਨਰ ਮੋਗਾ ਦੀਆਂ ਹਦਾਇਤਾਂ 'ਤੇ ਨਿਹਾਲ ਸਿੰਘ ਵਾਲਾ ਦੇ ਤਿੰਨ ਆਈਲੈਟਸ ਸੈਂਟਰਾਂ ਤੇ ਟ੍ਰੈਵਲ ਏਜੰਸੀ 'ਤੇ ਹਿਊਮਨ ਸਮਗਲਿੰਗ ਐਕਟ 2012 ਤਹਿਤ ਮਾਮਲਾ ਦਰਜ ਕੀਤਾ ਹੈ। ਨਿਹਾਲ ਸਿੰਘ ਵਾਲਾ ਦੇ ਤਿੰਨ ਸੈਂਟਰਾਂ ਅਮਰਿੰਦਰ ਸਿੰਘ ਪੁੱਤਰ ਕਰਨੈਲ ਸਿੰਘ ਵਾਸੀ ਮੇਹਰ ਪੱਤੀ ਮਧੇਕੇ ਦਫਤਰ ਮੈਸ ਕੁਈਨ ਫੋਰਡ ਇੰਸਟੀਚਿਊਟ ਆਫ ਆਈਲੈਟਸ ਤੇ ਇੰਗਲਿਸ਼ ਸਪੀਕਿੰਗ ਬਰਨਾਲਾ ਰੋਡ ਨਿਹਾਲ ਸਿੰਘ ਵਾਲਾ, ਸ਼ਮਸ਼ੇਰ ਸਿੰਘ ਸਿੱਧੂ ਵਾਸੀ ਮੈਸ ਬ੍ਰਿਟਿਸ਼ ਇੰਗਲਿਸ਼ ਸੈਂਟਰ ਬਰਨਾਲਾ ਰੋਡ ਨਿਹਾਲ ਸਿੰਘ ਵਾਲਾ, ਜਗਦੀਪ ਸਿੰਘ ਪੁੱਤਰ ਸਵਰਨ ਸਿੰਘ ਵਾਸੀ ਮੈਸ ਇੰਗਲਿਸ਼ ਜ਼ੋਨ ਇੰਸਟੀਚਿਊਟ ਆਫ ਆਈਲੈਟਸ ਬਰਨਾਲਾ ਰੋਡ ਨਿਹਾਲ ਸਿੰਘ ਵਾਲਾ ਖਿਲਾਫ ਮਾਮਲਾ ਦਰਜ ਕੀਤਾ ਹੈ।
ਦੂਸਰੇ ਪਾਸੇ ਇੰਗਲਿਸ਼ ਜ਼ੋਨ ਇੰਸਟੀਚਿਊਟ ਆਫ ਆਈਲੈਟਸ ਬਰਨਾਲਾ ਰੋਡ ਨਿਹਾਲ ਸਿੰਘ ਵਾਲਾ ਦੇ ਜਗਦੀਪ ਸਿੰਘ ਨੇ ਆਪਣਾ ਪੱਖ ਰੱਖਦਿਆਂ ਕਿਹਾ ਕਿ ਸੈਂਟਰ ਨੇ ਸਰਕਾਰ ਵੱਲੋਂ ਨਿਰਧਾਰਿਤ ਸਾਰੀਆਂ ਸ਼ਰਤਾਂ ਪੂਰੀਆਂ ਕਰ ਕੇ ਰਜਿਸਟ੍ਰੇਸ਼ਨ ਲਈ ਐਪਲੀਕੇਸ਼ਨ ਦਿੱਤੀ ਸੀ ਪਰ ਸਬੰਧਿਤ ਵਿਭਾਗ ਵੱਲੋਂ 25 ਹਜ਼ਾਰ ਸਰਕਾਰੀ ਫੀਸ ਭਰਵਾਉਣ ਦੀ ਬਜਾਏ 25 ਹਜ਼ਾਰ ਰੁਪਏ ਵੱਖਰੇ ਤੌਰ 'ਤੇ ਬਤੌਰ ਰਿਸ਼ਵਤ ਮੰਗੇ ਜਾ ਰਹੇ ਸਨ ਪਰ ਉਨ੍ਹਾਂ ਵੱਲੋਂ ਰਿਸ਼ਵਤ ਨਾ ਦੇਣ ਕਾਰਨ ਉਨ੍ਹਾਂ ਖਿਲਾਫ ਨਾਜਾਇਜ਼ ਪਰਚਾ ਦਰਜ ਕੀਤਾ ਗਿਆ ਹੈ। ਉਨ੍ਹਾਂ ਇਸ ਮਾਮਲੇ ਦੀ ਉੱਚ ਪੱਧਰੀ ਜਾਂਚ ਦੀ ਮੰਗ ਕੀਤੀ। ਇਸ ਸਬੰਧੀ ਪੱਖ ਲੈਣ ਲਈ ਡਿਪਟੀ ਕਮਿਸ਼ਨਰ ਮੋਗਾ ਨਾਲ ਫੋਨ 'ਤੇ ਗੱਲ ਕਰਨ ਦੀ ਕੋਸ਼ਿਸ਼ ਕੀਤੀ ਪਰ ਉਨ੍ਹਾਂ ਫੋਨ ਨਹੀਂ ਚੁੱਕਿਆ।


Related News