ਯੂ.ਕੇ. ਦੇ ਇਸ ਗੁਰਦੁਆਰੇ ਵਿਚ ਔਰਤਾਂ ਨੂੰ ਮਿਲਣਗੇ ਫ੍ਰੀ ਸੈਨੇਟਰੀ ਪੈਡਸ

08/20/2018 5:39:09 PM

ਜਲੰਧਰ/ਲੰਡਨ (ਏਜੰਸੀ)- ਯੂਰਪ ਦੇ ਸਭ ਤੋਂ ਪੁਰਾਣੇ ਗੁਰਦੁਆਰਾ ਸਾਹਿਬ ਵਿਖੇ ਸਿੱਖ ਪ੍ਰਵਾਸੀਆਂ ਵਲੋਂ ਇਕ ਨਵੀਂ ਤਰ੍ਹਾਂ ਦੀ ਮੁਹਿੰਮ ਸ਼ੁਰੂ ਕੀਤੀ ਗਈ ਹੈ, ਜਿਸ ਵਿਚ ਔਰਤਾਂ ਨੂੰ ਮੁਫਤ ਵਿਚ ਸੈਨੇਟਰੀ ਪੈਡਸ ਦਿੱਤੇ ਜਾਣਗੇ। ਇਹ ਗੁਰਦੁਆਰਾ ਉਸਾਰੀ ਅਧੀਨ ਹੈ ਅਤੇ ਇਥੇ ਔਰਤਾਂ ਦੇ ਪਖਾਨੇ ਵਿਚ ਪੈਡ ਡਿਸਪੈਂਸਿੰਗ ਦੀ ਮਸ਼ੀਨ ਲਗਾਈ ਜਾਵੇਗੀ। ਇਸ ਗੁਰਦੁਆਰੇ ਦਾ ਟੀਚਾ ਹੈ ਕਿ ਇਸ ਮਸ਼ੀਨ ਨੂੰ ਊਰਜਾ ਕੁਸ਼ਲ ਬਣਾਇਆ ਜਾਵੇ। ਵਿਰਦੀ ਫਾਉਂਡੇਸ਼ਨ ਦੇ ਚੇਅਰਮਨ ਪੀਟਰ ਵਿਰਦੀ ਨੇ ਕਿਹਾ ਕਿ ਮਸ਼ੀਨ ਨੂੰ ਕੁਝ ਇਸ ਤਰ੍ਹਾਂ ਦਾ ਬਣਾਇਆ ਬਣਾਇਆ ਅਤੇ ਫਿਟ ਕਰਨ ਦਾ ਟੀਚਾ ਹੈ, ਜਿਸ ਤੋਂ ਉਸ ਵਿਚ ਵਰਤੀ ਜਾਣ ਵਾਲੀ 95 ਫੀਸਦੀ ਊਰਜਾ ਬਚਾਇਆ ਜਾ ਸਕੇ।

ਚੇਅਰਮੈਨ ਨੇ ਕਿਹਾ ਕਿ ਡਿਸਪੈਂਸਿੰਗ ਮਸ਼ੀਨ ਸਬੰਧੀ ਕੁਟੇਸ਼ਨਾਂ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਇਹ ਕੰਮ ਲਗਭਗ ਨੇਪਰੇ ਚੜਣ ਨੇੜੇ ਹਨ। ਇਨ੍ਹਾਂ ਡਿਸਪੈਂਸਿੰਗ ਮਸ਼ੀਨਾਂ ਨੂੰ ਮਹਿਲਾ ਪਖਾਨਿਆਂ ਵਿਚ ਹੀ ਇੰਸਟਾਲ ਕੀਤਾ ਜਾਵੇਗਾ। ਇਸ ਦੇ ਨਾਲ ਹੀ ਉਨ੍ਹਾਂ ਨੇ ਇਹ ਵੀ ਕਿਹਾ ਕਿ ਉਹ ਇਸ ਸਬੰਧੀ ਯੂ.ਕੇ. ਦੇ ਹੋਰ ਗੁਰਦੁਆਰਿਆਂ ਨਾਲ ਵੀ ਰਾਬਤਾ ਬਣਾ ਰਹੇ ਹਨ ਤਾਂ ਜੋ ਹੋਰਾਂ ਗੁਰਦੁਆਰਿਆਂ ਵਿਚ ਔਰਤਾਂ ਨੂੰ ਅਜਿਹੀਆਂ ਸਹੂਲਤਾਂ ਮੁਹੱਈਆ ਕਰਵਾਈਆਂ ਜਾ ਸਕਣ।

ਮਨਜੀਤ ਕੌਰ ਗਿੱਲ, ਜੋ ਕਿ ਯੂ.ਕੇ. ਬੇਸਡ ਚੈਰਿਟੀ 'ਬਿਨਤੀ ਇੰਟਰਨੈਸ਼ਨਲ' ਦੀ ਫਾਉਂਡਰ ਹੈ, ਨੇ ਇਹ ਸਾਰਾ ਬ੍ਰਿਟੇਨ ਦੇ ਗੁਰਦੁਆਰਾ ਪ੍ਰਬੰਧਕਾਂ ਦੇ ਧਿਆਨ ਵਿਚ ਲਿਆਂਦਾ ਸੀ। ਮਨਜੀਤ ਕੌਰ ਗਿੱਲ ਦਾ ਕਹਿਣਾ ਹੈ ਕਿ ਅਕਸਰ ਔਰਤਾਂ ਇਸ ਸਮੱਸਿਆ ਬਾਰੇ ਖੁਲ ਕੇ ਗੱਲ ਨਹੀਂ ਕਰਦੀਆਂ ਤੇ ਇਸ ਬਾਰੇ ਸ਼ਰਮ ਮਹਿਸੂਸ ਕਰਦੀਆਂ ਹਨ।ਖਾਲਸਾ ਜਥਾ ਅਤੇ ਪਟਿਆਲਾ ਦੇ ਮਹਾਰਾਜ ਭੁਪਿੰਦਰ ਸਿੰਘ (ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਦਾਦਾ) ਨੇ 1911 ਵਿਚ ਇਸ ਬਿਲਡਿੰਗ ਦੀ ਉਸਾਰੀ ਵਿਚ ਬਹੁਤ ਮਹੱਤਵਪੂਰਨ ਯੋਗਦਾਨ ਦਿੱਤਾ ਸੀ। ਬਹੁਤ ਸਾਰੇ ਸਿੱਖਾਂ ਦੀ ਇਸ ਗੁਰਦੁਆਰੇ ਦਾ ਇਤਿਹਾਸ ਜੁੜਿਆ ਹੈ। ਸ਼ਹੀਦ ਊਧਮ ਸਿੰਘ ਵੀ ਇਸ ਗੁਰਦੁਆਰਾ ਸਾਹਿਬ ਵਿਚ ਸੀਸ ਨਿਵਾ ਚੁੱਕੇ ਹਨ ਅਤੇ ਗੁਰਦੁਆਰਾ ਸਾਹਿਬ ਦੀ ਸੇਵਾ (ਵਾਲੰਟੀਅਰ ਸਰਵਿਸ) ਨਿਭਾਅ ਚੁੱਕੇ ਹਨ।