NRI ਰਣਜੀਤ ਪਵਾਰ ਦੇ ਕਤਲ ਕੇਸ ''ਚ ਪਰਿਵਾਰ ਨੇ ਕੀਤੇ ਨਵੇਂ ਦਾਅਵੇ, ਪੁਲਸ ਪਈ ਚੱਕਰਾਂ ''ਚ !

10/24/2015 12:23:17 PM

 ਜਲੰਧਰ (ਸੋਨੂੰ, ਪ੍ਰੀਤ)— ਇੰਗਲੈਂਡ ਦੇ ਹੋਟਲ ਵਪਾਰੀ ਐੱਨ. ਆਰ. ਆਈ. ਰਣਜੀਤ ਸਿੰਘ ਦਾ ਕਤਲ ਕੇਸ ਉਲਝਦਾ ਹੀ ਜਾ ਰਿਹਾ ਹੈ। ਰਣਜੀਤ ਪਵਾਰ ਦੀ ਲਾਸ਼ ''ਤੇ ਬਣੇ ਰਹੱਸ ਨੂੰ ਸੁਲਝਾਉਣ ਲਈ ਅੱਜ ਉਸ ਦੇ ਮਾਤਾ ਗੁਰਮੀਤ ਕੌਰ ਅਤੇ ਭਰਾ ਅਮਰੀਕ ਸਿੰਘ ਜਲੰਧਰ ਦੇ ਸਿਵਲ ਹਸਪਤਾਲ ਵਿਚ ਪਹੁੰਚ ਗਏ ਹਨ। ਇੱਥੇ ਉਹ ਲਾਸ਼ ਦੇ ਡੀ. ਐੱਨ. ਏ. ਟੈਸਟ ਲਈ ਆਪਣੇ ਬਲੱਡ ਸੈਂਪਲ ਦੇਣਗੇ ਤਾਂ ਜੋ ਖੁਲਾਸਾ ਹੋ ਸਕੇ ਕਿ ਨਹਿਰ ''ਚੋਂ ਜੋ ਲਾਸ਼ ਮਿਲੀ ਸੀ ਉਹ ਰਣਜੀਤ ਪਵਾਰ ਦੀ ਹੈ ਜਾਂ ਨਹੀਂ।  ਇਕ ਪਾਸੇ ਜਿੱਥੇ ਪੰਜਾਬ ਦੀ ਪੁਲਸ ਦਾ ਦਾਅਵਾ ਹੈ ਕਿ ਆਨੰਦਪੁਰ ਨੇੜੇ ਨਹਿਰ ''ਚੋਂ ਮਿਲੀ ਲਾਸ਼ ਰਣਜੀਤ ਪਵਾਰ ਦੀ ਹੈ, ਉੱਥੇ ਇੰਗਲੈਂਡ ਵਿਚ ਹੋਏ ਟੈਸਟਾਂ ਵਿਚ ਇਹ ਗੱਲ ਸਾਹਮਣੇ ਆਈ ਹੈ ਕਿ ਇਹ ਲਾਸ਼ ਰਣਜੀਤ ਪਵਾਰ ਦੀ ਨਹੀਂ ਹੈ। 

ਜਲੰਧਰ ਪਹੁੰਚੇ ਰਣਜੀਤ ਪਵਾਰ ਦੇ ਭਰਾ ਨੇ ਕਿਹਾ ਕਿ ਰਣਜੀਤ ਦੇ ਮਰਡਰ ਦੀ ਸਾਜ਼ਿਸ਼ ਇੰਗਲੈਂਡ ਵਿਚ ਬਣਾਈ ਗਈ ਅਤੇ ਭਾਰਤ ਆ ਕੇ ਇਸ ਨੂੰ ਅੰਜ਼ਾਮ ਦਿੱਤਾ ਗਿਆ। ਉਨ੍ਹਾਂ ਨੇ ਕਿਹਾ ਕਿ ਰਣਜੀਤ ਦੀ ਬਿਜ਼ਨੈੱਸ ਪਾਰਟਨਰ ਏਂਜੇਲਾ ਬੀਰ ਨੇ ਉਸ ਦੀ ਪੂਰੀ ਜਾਇਦਾਦ ਦੇ ਆਪਣਾ ਹੱਕ ਜਮਾਉਣਾ ਸ਼ੁਰੂ ਕਰ ਦਿੱਤਾ ਹੈ।  ਉਨ੍ਹਾਂ ਮੁਤਾਬਕ ਬਲਦੇਵ ਸਿੰਘ ਦਿਓਲ ਦੇ ਗ੍ਰਿਫਤਾਰ ਹੋਣ ਤੋਂ ਬਾਅਦ ਹੀ ਇਸ ਮਾਮਲੇ ਵਿਚ ਕਈ ਹੋਰ ਲੋਕਾਂ ਦੇ ਚਿਹਰੇ ਬੇਨਕਾਬ ਹੋਣਗੇ। ਅਮਰੀਕ ਨੇ ਕਿਹਾ ਕਿ ਉਸ ਦੇ ਭਰਾ ਦੀ ਜਾਇਦਾਦ ਕਿੱਥੇ-ਕਿੱਥੇ ਹੈ, ਉਸ ਨੂੰ ਇਸ ਬਾਰੇ ਕੋਈ ਜਾਣਕਾਰੀ ਨਹੀਂ ਹੈ ਪਰ ਉਸ ਨੂੰ ਪਤਾ ਦਾ ਕਿ ਜ਼ਿਆਦਾਤਰ ਜਾਇਦਾਦ ਭਾਰਤ ਅਤੇ ਇੰਗਲੈਂਡ ਵਿਚ ਹੋਵੇਗੀ। 
ਐੱਨ. ਆਰ. ਆਈ. ਰਣਜੀਤ ਪਵਾਰ 8 ਮਈ ਨੂੰ ਭਾਰਤ ਆਇਆ ਸੀ ਤੇ ਏਅਰਪੋਰਟ ਤੋਂ ਗਾਇਬ ਹੋ ਗਿਆ ਸੀ। ਆਖਰੀ ਵਾਰ ਉਸ ਨੂੰ ਉਸ ਦੇ ਦੋਸਤ ਬਲਦੇਵ ਸਿੰਘ ਦੇ ਨਾਲ ਦੇਖਿਆ ਗਿਆ ਸੀ। ਪੁਲਸ ਜਾਂਚ ਵਿਚ ਸਾਹਮਣੇ ਆਇਆ ਕਿ ਬਲਦੇਵ ਨੇ ਆਪਣੇ ਡਰਾਈਵਰ ਸੁਖਦੇਵ ਸਿੰਘ, ਜੋ ਕਿ ਉਸ ਦਾ ਭਾਣਜਾ ਸੀ, ਦੇ ਨਾਲ ਮਿਲ ਕੇ ਇਸ ਰਣਜੀਤ ਦਾ ਕਤਲ ਕਰ ਦਿੱਤਾ। ਉਨ੍ਹਾਂ ਵੱਲੋਂ ਦੱਸੀ ਥਾਂ ਤੋਂ ਲਾਸ਼ ਬਰਾਮਦ ਵੀ ਕੀਤੀ ਗਈ ਪਰ ਅਜੇ ਤੱਕ ਇਹ ਸਾਬਤ ਨਹੀਂ ਹੋ ਸਕਿਆ ਕਿ ਇਹ ਲਾਸ਼ ਰਣਜੀਤ ਦੀ ਹੈ ਜਾਂ ਨਹੀਂ।

Kulvinder Mahi

This news is News Editor Kulvinder Mahi