ਜੀਪ ਤੇ ਸਕੂਟਰ ਦੀ ਟੱਕਰ ''ਚ 2 ਨੌਜਵਾਨਾਂ ਦੀ ਮੌਤ

12/10/2017 6:21:17 AM

ਫਗਵਾੜਾ, (ਹਰਜੋਤ, ਜਲੋਟਾ, ਰੁਪਿੰਦਰ ਕੌਰ)- ਅੱਜ ਸ਼ਾਮ ਪਲਾਹੀ ਰੋਡ 'ਤੇ ਸਥਿਤ ਪਿੰਡ ਬਰਨਾ ਲਾਗੇ ਹੋਏ ਇਕ ਜੀਪ ਅਤੇ ਸਕੂਟਰ ਹਾਦਸੇ 'ਚ ਦੋ ਨੌਜਵਾਨਾਂ ਦੀ ਮੌਤ ਹੋ ਗਈ। ਪੁਲਸ ਨੇ ਗੱਡੀ ਨੂੰ ਕਾਬੂ ਕਰਕੇ ਡਰਾਈਵਰ ਬਹਾਦਰ ਸਿੰਘ ਪੁੱਤਰ ਪਿਆਰਾ ਸਿੰਘ ਵਾਸੀ ਪਿੰਡ ਭੁੱਲਾਰਾਈ ਖਿਲਾਫ਼ ਕੇਸ ਦਰਜ ਕੀਤਾ ਹੈ।


ਸਦਰ ਪੁਲਸ ਦੇ ਜਾਂਚ ਅਧਿਕਾਰੀ ਜਸਬੀਰ ਸਿੰਘ ਨੇ ਦੱਸਿਆ ਕਿ ਅੱਜ ਸ਼ਾਮ ਟਾਟਾ 207 'ਚ ਸਵਾਰ ਹੋ ਕੇ ਉਕਤ ਵਿਅਕਤੀ ਸਮਰਸੀਬਲ ਬੋਰ ਦਾ ਸਾਮਾਨ ਲੈ ਕੇ ਜਾ ਰਿਹਾ ਸੀ ਤਾਂ ਬਰਨਾ ਅੱਗੇ ਰਾਣੀਪੁਰ ਤੋਂ ਆ ਰਹੇ ਦੋ ਨੌਜਵਾਨ ਨੂੰ ਤੇਜ਼ ਰਫ਼ਤਾਰ ਗੱਡੀ ਨੇ ਹਾਦਸੇ ਦਾ ਸ਼ਿਕਾਰ ਬਣਾ ਲਿਆ। ਉਕਤ ਚਾਲਕ ਸਕੂਟਰ ਚਾਲਕ ਨੂੰ ਕਾਫ਼ੀ ਦੂਰ ਤਕ ਘੜੀਸਦਾ ਲੈ ਗਿਆ। ਜਿਸ ਕਾਰਨ ਉਨ੍ਹਾਂ ਦੇ ਸਿਰ 'ਚ ਸੱਟਾਂ ਵਜਣ ਕਾਰਨ ਇਨ੍ਹਾਂ ਦੀ ਮੌਤ ਹੋ ਗਈ ਅਤੇ ਚਾਲਕ ਗੱਡੀ ਛੱਡ ਕੇ ਮੌਕੇ ਤੋਂ ਫ਼ਰਾਰ ਹੋ ਗਿਆ। 
ਮ੍ਰਿਤਕ ਦੀ ਪਛਾਣ ਹਰਜੀਤ ਸਿੰਘ (18 ਸਾਲਾ) ਪੁੱਤਰ ਸੰਤ ਰਾਮ ਵਾਸੀ ਰਾਣੀਪੁਰ ਅਤੇ ਦੂਸਰੇ ਦੀ ਸੰਜੀਵ ਕੁਮਾਰ (21 ਸਾਲਾ) ਪੁੱਤਰ ਦਰਸ਼ਨ ਲਾਲ ਵਾਸੀ ਰਾਣੀਪੁਰ ਵਜੋਂ ਹੋਈ ਹੈ। ਲਾਸ਼ਾਂ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਲਿਆਂਦਾ ਗਿਆ ਹੈ।