ਪੁਰਾਣੀ ਰੰਜਿਸ਼ ਕਾਰਨ ਹੋਏ ਝਗੜੇ ''ਚ ਦੋ ਜ਼ਖਮੀ

04/19/2018 4:56:08 AM

ਕਪੂਰਥਲਾ, (ਮਲਹੋਤਰਾ)- ਪੁਰਾਣੀ ਰੰਜਿਸ਼ ਕਾਰਨ ਹੋਏ ਝਗੜੇ 'ਚ ਮਾਂ ਬੇਟੇ ਦੇ ਜ਼ਖਮੀ ਹੋਣ ਦਾ ਸਮਾਚਾਰ ਮਿਲਿਆ ਹੈ। ਜ਼ਖਮੀਆਂ ਨੂੰ ਇਲਾਜ ਲਈ ਸਿਵਲ ਹਸਪਤਾਲ ਕਪੂਰਥਲਾ ਭਰਤੀ ਕਰਵਾਇਆ ਗਿਆ। ਜਾਣਕਾਰੀ ਦਿੰਦਿਆਂ ਜ਼ੇਰੇ ਇਲਾਜ ਗੁਰਜੰਟ ਸਿੰਘ ਪੁੱਤਰ ਦਵਿੰਦਰ ਸਿੰਘ ਨਿਵਾਸੀ ਪਿੰਡ ਖਾਨਗਾਹ ਕਪੂਰਥਲਾ ਨੇ ਦੱਸਿਆ ਕਿ ਉਹ ਆਪਣੀ ਮਾਤਾ ਹਰਵਿੰਦਰ ਕੌਰ ਦੇ ਨਾਲ ਕਾਰ ਰਾਹੀਂ ਪਿੰਡ ਤੋਂ ਕਪੂਰਥਲਾ ਕਿਸੇ ਕੰਮ ਲਈ ਆ ਰਿਹਾ ਸੀ, ਜਦੋਂ ਪਿੰਡ ਗੋਰੇ ਦੇ ਨਜ਼ਦੀਕ ਪਹੁੰਚਿਆ ਤਾਂ ਸਾਹਮਣੇ ਤੋਂ ਆ ਰਹੇ ਉਸਦੇ ਗੁਆਂਢੀ ਨੇ ਆਪਣੇ ਸਾਥੀਆਂ ਦੇ ਨਾਲ ਟਰੈਕਟਰ-ਟਰਾਲੀ ਨਾਲ ਉਸਦੀ ਗੱਡੀ ਨੂੰ ਟੱਕਰ ਮਾਰ ਦਿੱਤੀ। ਪੀੜਤ ਨੇ ਦੱਸਿਆ ਕਿ ਉਕਤ ਵਿਅਤੀਆਂ ਨੇ ਰੰਜਿਸ਼ ਕਾਰਨ ਉਸਨੂੰ ਗੱਡੀ ਤੋਂ ਬਾਹਰ ਕੱਢ ਕੇ ਬੁਰੀ ਤਰ੍ਹਾਂ ਕੁੱਟਮਾਰ ਕੀਤੀ, ਜਿਸ ਨਾਲ ਉਹ ਤੇ ਉਸਦੀ ਮਾਤਾ ਜ਼ਖਮੀ ਹੋ ਗਈ। ਇਸ ਸਬੰਧੀ ਦੂਜੀ ਧਿਰ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਸੰਪਰਕ ਨਹੀਂ ਹੋ ਸਕਿਆ।