ਮਾਤਾ ਚਿੰਤਪੁਰਨੀ ਲਈ ਰਾਸ਼ਨ ਸਮੱਗਰੀ ਦੇ ਦੋ ਟਰੱਕ ਰਵਾਨਾ

07/23/2017 8:47:29 PM

ਮੰਡੀ ਲਾਧੂਕਾ (ਸੰਦੀਪ)—ਮੰਡੀ ਲਾਧੂਕਾ ਦੀ ਚਿੰਤਪੁਰਨੀ ਲੰਗਰ ਕਮੇਟੀ ਵਲੋਂ ਪਿਛਲੇ ਸਾਲ ਦੀ ਤਰ੍ਹਾਂ ਇਸ ਸਾਲ ਵੀ ਦੂਸਰਾ ਵਿਸ਼ਾਲ ਰਾਸ਼ਨ ਸਮੱਗਰੀ ਦਾ ਟਰੱਕ ਮਾਤਾ ਚਿੰਤਪੁਰਨੀ ਲਈ ਭੇਜਿਆ ਗਿਆ। ਇਸ ਮੌਕੇ ਮਾਤਾ ਚਿੰਤਪੁਰਨੀ ਲੰਗਰ ਕਮੇਟੀ ਦੇ ਪ੍ਰਧਾਨ ਸੋਨੂੰ ਛਾਬੜਾ, ਉਪ ਪ੍ਰਧਾਨ ਰਾਜਨ ਲਾਲਾ ਤੇ ਚੇਅਰਮੈਨ ਤਰਸੇਮ ਜੁਲਾਹਾ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਪਿਛਲੇ ਸਾਲ ਦੀ ਤਰ੍ਹਾਂ ਇਸ ਸਾਲ ਵੀ ਮਾਤਾ ਚਿੰਤਪੁਰਨੀ ਵਿਖੇ 8 ਦਿਨਾਂ ਲੰਗਰ ਲਾਉਣ ਲਈ ਰਾਸ਼ਨ ਦੇ ਦੋ ਟਰੱਕ ਲੈ ਕੇ ਜਾ ਰਹੇ ਹਾਂ। ਇਹ ਲੰਗਰ 24 ਤੋਂ 31 ਜੁਲਾਈ ਤੱਕ ਚਲੇਗਾ। ਇਸ ਰਾਸ਼ਨ ਦੀ ਸਮੱਗਰੀ ਦਾ ਸਮਾਨ ਮੰਡੀ ਵਾਸੀ ਤੇ ਆਸ-ਪਾਸ ਦੇ ਪਿੰਡਾ ਦੇ ਸਹਿਯੋਗ ਨਾਲ ਇਕੱਠਾ ਕੀਤਾ ਗਿਆ। ਰਾਸ਼ਨ ਦੇ ਟਰੱਕ ਰਵਾਨਾ ਕਰਨ ਤੋਂ ਪਹਿਲਾਂ ਪੂਜਾ ਕਰਵਾਈ ਗਈ। ਇਸ ਮੌਕੇ ਮੁੱਖ ਮਹਿਮਾਨ ਦੇ ਤੌਰ 'ਤੇ ਪੁੱਜੇ ਇਲਾਕੇ ਦੇ ਉਦਯੋਗਪਤੀ ਕੁਵਵੰਤ ਬਜਾਜ, ਜੈਪਾਲ ਬੱਤਰਾ, ਮੁਕੇਸ਼ ਢੱਲ, ਸੱਤਪਾਲ ਤਿੰਨਾ, ਸੰਨੀ ਕਪੁਰ, ਦੀਪਕ ਮਹਿਤਾ ਤੇਕ੍ਰਿਸ਼ਨਾ ਮੰਦਰ ਦੇ ਪ੍ਰਧਾਨ ਵਿਜੇ ਬਜਾਜ, ਗਉਸ਼ਾਲਾ ਦੇ ਪ੍ਰਧਾਨ ਕਰਮ ਚੰਦ ਢੱਲ ਤੇ ਕਾਂਗਰਸ ਦੇ ਨੌਜਵਾਨ ਆਗੂ ਰਾਹੁਲ ਕੁਕੱੜ, ਕਸ਼ਮੀਰ ਛਾਬੜਾ ਨੇ ਟਰੱਕਾਂ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ। ਇਸ ਮੌਕੇ ਕਲੱਬ ਦੇ ਮੈਂਬਰ ਰਿੰਕੂ ਚੁਘ, ਸ਼ਿਵ ਰਤਨ, ਟੀਟੂ ਅਸੀਜਾ, ਵਿਕਾਸ, ਗੁਰਮੀਤ ਕਾਠਪਾਲ, ਰਮਨ ਕਾਲੜਾ, ਨੀਟਾ ਵਧਾਵਨ, ਅੰਕਿਤ ਨਾਗਪਾਲ, ਕੁਲਵੰਤ ਹਲਵਾਈ ਤੇ ਸਟਾਫ ਆਦਿ ਹਾਜ਼ਰ ਸਨ।