ਅਮਰੀਕਾ ਦੀ ਬੋਸਟਨ ਮੈਰਾਥਨ ''ਚ ਦੌੜੇ ਦੋ ਪੰਜਾਬੀ, 42.2 ਕਿਲੋਮੀਟਰ ਦੀ ਦੌੜ ਪੂਰੀ ਕਰਕੇ ਚਮਕਾਇਆ ਪੰਜਾਬ ਦਾ ਨਾਂ

04/19/2024 11:15:55 AM

ਭੁਲੱਥ (ਰਜਿੰਦਰ)- ਅਮਰੀਕਾ ਦੇ ਬੋਸਟਨ ਵਿਖੇ ਹੋਈ 128ਵੀਂ ਬੋਸਟਨ ਮੈਰਾਥਨ ਵਿਚ ਦੌੜ ਕੇ ਪੰਜਾਬ ਦੇ ਦੋ ਪੁੱਤਰਾਂ ਨੇ ਸਫ਼ਲਤਾ ਦੇ ਝੰਡੇ ਗੱਡੇ ਹਨ। 42.2 ਕਿਲੋਮੀਟਰ ਦੀ ਇਸ ਮੈਰਾਥਨ ਦੌੜ ਨੂੰ ਦੋਵੇਂ ਪੰਜਾਬੀਆਂ ਜ਼ਿਲ੍ਹਾ ਕਪੂਰਥਲਾ ਦੇ ਭੁਲੱਥ ਨਿਵਾਸੀ ਪ੍ਰਿੰਸੀਪਲ ਸੁਨੀਲ ਸ਼ਰਮਾ ਨੇ 3 ਘੰਟੇ 18 ਮਿੰਟ ਅਤੇ ਪੰਜਾਬ ਪੁਲਸ ਲੁਧਿਆਣਾ ਦੇ ਏ. ਐੱਸ. ਆਈ. ਨਵਦੀਪ ਸਿੰਘ ਦਿਓਲ ਨੇ 3 ਘੰਟੇ 16 ਮਿੰਟ ਵਿਚ ਸਫ਼ਲਤਾ ਪੂਰਵਕ ਪੂਰਾ ਕਰਦਿਆਂ ਮੈਡਲ ਹਾਸਲ ਕੀਤੇ ਹਨ। 

ਦੱਸ ਦੇਈਏ ਕਿ 1897 ਈ. ਵਿਚ ਸ਼ੁਰੂ ਹੋਈ ਬੋਸਟਨ ਮੈਰਾਥਨ ਦੁਨੀਆ ਦੀ ਸਭ ਤੋਂ ਪੁਰਾਣੀ ਮੈਰਾਥਨ ਹੈ। ਜੋ ਵਿਸ਼ਵ ਪੱਧਰੀ ਪ੍ਰਮੁੱਖ ਛੇ ਮੈਰਾਥਨਾਂ ਵਿਚੋਂ ਇਕ ਹੈ। ਜਿਸ ਵਿਚ ਹਰੇਕ ਵਰ੍ਹੇ ਵੱਡੀ ਗਿਣਤੀ ਦੌੜਾਕ ਦੁਨੀਆ ਭਰ ਵਿਚੋਂ ਕਵਾਲੀਫਾਈਡ ਹੋਣ ਤੋਂ ਬਾਅਦ ਭਾਗ ਲੈਂਦੇ ਹਨ। ਇਥੇ ਇਹ ਵੀ ਜ਼ਿਕਰਯੋਗ ਹੈ ਕਿ ਸੁਨੀਲ ਸ਼ਰਮਾ ਭੁਲੱਥ ਸ਼ਹਿਰ ਦੇ ਸ਼ਿਸ਼ੂ ਮਾਡਲ ਸੀਨੀਅਰ ਸੈਕੰਡਰੀ ਸਕੂਲ ਦੇ ਪ੍ਰਿੰਸੀਪਲ ਅਤੇ ਮਾਲਕ ਕ੍ਰਿਸ਼ਨ ਲਾਲ ਸ਼ਰਮਾ ਦੇ ਸਪੁੱਤਰ ਹਨ। ਜੋ ਇਕ ਚੰਗੇ ਦੌੜਾਕ ਹੋਣ ਦੇ ਨਾਲ-ਨਾਲ ਸਾਈਕਲਿੰਗ ਵੀ ਕਰਦੇ ਹਨ। 

ਇਹ ਵੀ ਪੜ੍ਹੋ- ਪੰਜਾਬ 'ਚ ਕਤਲ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਦੀ ਫਿਰਾਕ 'ਚ ਬੈਠੇ 'ਬੰਬੀਹਾ ਗੈਂਗ' ਦੇ ਦੋ ਗੈਂਗਸਟਰ ਹਥਿਆਰਾਂ ਸਣੇ ਗ੍ਰਿਫ਼ਤਾਰ

ਇਸ ਸਬੰਧੀ ਗੱਲਬਾਤ ਕਰਦਿਆਂ ਸੁਨੀਲ ਸ਼ਰਮਾ ਨੇ ਦਸਿਆ ਕਿ ਇਹ ਉਨ੍ਹਾਂ ਦੀ ਤੀਜੀ ਅੰਤਰਰਾਸ਼ਟਰੀ ਮੇਜਰ ਮੈਰਾਥਨ ਸੀ। ਇਸ ਤੋਂ ਪਹਿਲਾਂ ਉਹ ਦੋ ਮੇਜਰ ਅੰਤਰਰਾਸ਼ਟਰੀ ਮੈਰਾਥਨ ਜਰਮਨ ਦੀ ਬਰਲਿਨ ਮੈਰਾਥਨ ਅਤੇ ਲੰਡਨ ਮੈਰਾਥਨ ਵਿਚ ਦੌੜ ਚੁੱਕੇ ਹਨ। ਉਨ੍ਹਾਂ ਦਾ ਸੁਫ਼ਨਾ ਦੁਨੀਆ ਦੀਆਂ ਛੇ ਮੇਜਰ ਮੈਰਾਥਨ ਦੌੜਨ ਦਾ ਹੈ। ਉਨ੍ਹਾਂ ਹੋਰ ਦਸਿਆ ਕਿ ਉਹ ਆਸਟ੍ਰੇਲੀਆ ਦੇ ਸਿਡਨੀ ਵਿਖੇ ਵਿਸ਼ਵ ਪੱਧਰੀ ਮੈਰਾਥਨ ਵਿਚ ਵੀ ਦੌੜ ਚੁੱਕੇ ਹਨ। ਉਨ੍ਹਾਂ ਕਿਹਾ ਕਿ ਆਪਣੀ ਇਸ ਪ੍ਰਾਪਤੀ ਲਈ ਉਹ ਆਪਣੇ ਚਾਚਾ ਅਸ਼ੋਕ ਕੁਮਾਰ ਸ਼ਰਮਾ ਦਾ ਧੰਨਵਾਦ ਕਰਦੇ ਹਨ, ਜਿਨ੍ਹਾਂ ਨੇ ਉਨ੍ਹਾਂ ਨੂੰ ਪ੍ਰੇਰਿਤ ਕੀਤਾ।

ਇਹ ਵੀ ਪੜ੍ਹੋ- ਗਲੀਆਂ 'ਚ ਮੰਗਣ ਵਾਲੇ ਦੀ ਸ਼ਰਮਨਾਕ ਕਰਤੂਤ, 3 ਮਹੀਨਿਆਂ ਤੱਕ 13 ਸਾਲਾ ਬੱਚੀ ਨਾਲ ਕਰਦਾ ਰਿਹਾ ਜਬਰ-ਜ਼ਿਨਾਹ

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

shivani attri

This news is Content Editor shivani attri