ਤਰਨ ਤਾਰਨ ''ਚ ਦੋ ਵਿਅਕਤੀਆਂ ਦਾ ਬੇਰਹਿਮੀ ਨਾਲ ਕਤਲ

02/20/2019 9:52:27 AM

ਤਰਨਤਾਰਨ (ਰਾਜੂ)- ਸਥਾਨਕ ਮੁਹੱਲਾ ਜਸਵੰਤ ਸਿੰਘ ਵਿਖੇ ਦੇਰ ਸ਼ਾਮ ਅਣਪਛਾਤੇ ਵਿਅਕਤੀਆਂ ਵਲੋਂ ਦੋ ਵਿਅਕਤੀਆਂ ਦਾ ਬੇਹਰਮੀ ਨਾਲ ਕਤਲ ਕੀਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਘਟਨਾ ਦਾ ਸਮਾਚਾਰ ਸੁਣਦੇ ਹੀ ਨਵ ਨਿਯੁਕਤ ਐੱਸ. ਐੱਚ. ਓ. ਅਮਨਦੀਪ ਸਿੰਘ ਅਤੇ ਡਿਊਟੀ ਅਫਸਰ ਸਮੇਤ ਪੁਲਸ ਪਾਰਟੀ ਪਹੁੰਚ ਗਈ।
ਪ੍ਰਾਪਤ ਜਾਣਕਾਰੀ ਅਨੁਸਾਰ ਮੁਹੱਲਾ ਜਸਵੰਤ ਸਿੰਘ ਵਿਖੇ ਇਕ ਪੁਰਾਣੀ ਜਿਹੇ ਸਧਾਰਨ ਜਿਹੇ ਮਕਾਨ 'ਚ ਦੋ ਵਿਅਕਤੀਆਂ ਦੀਆਂ ਲਾਸ਼ਾਂ ਮਿਲੀਆਂ ਹਨ ਜਿਨ੍ਹਾਂ ਦਾ ਬੇਰਹਿਮੀ ਨਾਲ ਕਤਲ ਕੀਤਾ ਗਿਆ ਸੀ। ਮ੍ਰਿਤਕਾਂ ਦੀ ਪਛਾਣ ਜੋਗਰਾਜ ਸਿੰਘ ਉਰਫ ਕਾਲੀਆ ਅਤੇ ਲਾਡੀ ਡਰਾਈਵਰ ਵਜੋਂ ਹੋਈ ਹੈ। ਲਾਡੀ ਡਰਾਈਵਰ ਦੀ ਭੈਣ ਨੇ ਦੱਸਿਆ ਕਿ ਉਸ ਦਾ ਭਰਾ ਸ਼ਾਮ ਤਕ ਘਰ ਨਹੀਂ ਆਇਆ ਸੀ ਤਾਂ ਜੋ ਜੋਗਰਾਜ ਸਿੰਘ ਦੇ ਘਰ ਵੇਖਣ ਗਈ ਤਾਂ ਮੰਜੇ 'ਤੇ ਪਈਆਂ ਦੋਵੇ ਲਾਸ਼ਾਂ ਦੇਖ ਕੇ ਹੱਕੀ-ਬੱਕੀ ਰਹਿ ਗਈ। ਦੋਵਾਂ ਦੀਆਂ ਲਾਸ਼ਾਂ ਪੂਰੀ ਤਰ੍ਹਾਂ ਲਹੂ ਲੁਹਾਣ ਹੋਈਆਂ ਸਨ ਤੇ ਇਕ-ਦੂਜੇ 'ਤੇ ਡਿੱਗੀਆਂ ਪਈਆਂ ਸਨ। ਕਤਲ ਦਾ ਰੌਲਾ ਪੈਂਦੇ ਹੀ ਸਾਰਾ ਮੁਹੱਲਾ ਇਕੱਠਾ ਹੋ ਗਿਆ। ਦੋਵਾਂ ਦੀਆਂ ਲਾਸ਼ਾਂ ਦੀ ਹਾਲਤ ਇਨ੍ਹੀ ਖਰਾਬ ਸੀ ਕਿ ਦੇਖ ਕੇ ਹਰ ਕਿਸੇ ਦਾ ਦਿਲ ਪਸੀਜ ਗਿਆ। ਤੁਰੰਤ ਸਿਟੀ ਪੁਲਸ ਨੂੰ ਸੂਚਿਤ ਕੀਤਾ ਗਿਆ। ਸੂਚਨਾ ਮਿਲਦੇ ਹੀ ਥਾਣਾ ਸਿਟੀ ਤਰਨਤਾਰਨ ਦੇ ਅੱਜ ਹੀ ਨਿਯੁਕਤ ਹੋਏ ਐੱਸ. ਐੱਚ. ਓ. ਅਮਨਦੀਪ ਸਿੰਘ ਅਤੇ ਡਿਊਟੀ ਅਫਸਰ ਵਿਪਨ ਕੁਮਾਰ ਮੌਕੇ 'ਤੇ ਪਹੁੰਚ ਗਏ। ਸਮਾਚਾਰ ਲਿਖੇ ਜਾਣ ਤਕ ਦੋਵਾਂ ਕਤਲਾਂ ਦਾ ਅਜੇ ਕੋਈ ਸੁਰਾਗ ਨਹੀਂ ਮਿਲਿਆ ਸੀ। ਪੁਲਸ ਗਹਿਰਾਈ ਨਾਲ ਤਫਤੀਸ਼ ਕਰ ਰਹੀ ਹੈ।

Inder Prajapati

This news is Content Editor Inder Prajapati