2 ਮਜ਼ਦੂਰ ਮਿੱਟੀ ਖਿਸਕਣ ਨਾਲ ਦੱਬੇ

09/03/2017 7:24:48 AM

ਜਲੰਧਰ, (ਖੁਰਾਣਾ)- ਵਾਰਡ ਨੰ. 40 'ਚ ਪੈਂਦੇ ਸ਼ਹੀਦ ਬਾਬੂ ਲਾਭ ਸਿੰਘ ਨਗਰ ਦੀ ਮੇਨ ਸੜਕ 'ਤੇ ਉਸ ਸਮੇਂ ਵੱਡਾ ਹਾਦਸਾ ਹੋਣ ਤੋਂ ਟਲ ਗਿਆ ਜਦੋਂ ਉÎੱਥੇ ਚੱਲ ਰਹੀ ਸੀਵਰੇਜ ਦੀ ਖੋਦਾਈ ਦੌਰਾਨ ਮਿੱਟੀ ਖਿਸਕਣ ਕਾਰਨ 2 ਮਜ਼ਦੂਰ ਮਿੱਟੀ 'ਚ ਦੱਬੇ ਗਏ ਜਿਨ੍ਹਾਂ ਨੂੰ ਪੌਣੇ ਘੰਟੇ ਦੀ ਮੁਸ਼ੱਕਤ ਤੋਂ ਬਾਅਦ ਸੁਰੱਖਿਅਤ ਬਾਹਰ ਕੱਢਿਆ ਗਿਆ।
ਘਟਨਾ ਦੌਰਾਨ ਇਕ ਮਜ਼ਦੂਰ ਨੂੰ ਸੱਟਾਂ ਵੀ ਲੱਗੀਆਂ, ਜਿਸ ਦਾ ਇਲਾਜ ਕਰਵਾਇਆ ਜਾ ਰਿਹਾ ਹੈ। ਇਲਾਕੇ ਦੇ ਕਾਂਗਰਸੀ ਕੌਂਸਲਰ ਡਾ. ਪ੍ਰਦੀਪ ਸਿੰਘ ਰਾਏ ਨੇ ਦੱਸਿਆ ਕਿ ਕਾਲਾ ਸੰਘਿਆਂ ਡਰੇਨ ਨੇੜੇ ਸਥਿਤ ਦੁਰਗਾ ਮੰਦਰ ਦੇ ਸਾਹਮਣੇ ਸੀਵਰੇਜ ਬੋਰਡ ਵੱਲੋਂ ਸੀਵਰ ਲਾਈਨ ਪਾਉਣ ਲਈ ਵੱਡੀ ਡਿੱਚ ਮਸ਼ੀਨ ਰਾਹੀਂ ਖੋਦਾਈ ਕੀਤੀ ਜਾ ਰਹੀ ਸੀ ਤੇ ਡੂੰਘੇ ਖੱਡੇ 'ਚ ਮਜ਼ਦੂਰ ਕੰਮ ਕਰ ਰਹੇ ਸਨ। ਇਸੇ ਦੌਰਾਨ ਇਕ ਸਾਈਡ ਤੋਂ ਮਿੱਟੀ ਧੱਸ ਗਈ ਅਤੇ ਦੋ ਮਜ਼ਦੂਰ ਦੱਬ ਗਏ। ਇਹ ਘਟਨਾ ਦੇਰ ਰਾਤ ਨੂੰ ਹੋਈ ਤੇ ਰਾਹਤ ਮੁਹਿੰਮ ਤੋਂ ਬਾਅਦ ਦੋਵੇਂ ਮਜ਼ਦੂਰਾਂ ਨੂੰ ਸੁਰੱਖਿਅਤ ਬਾਹਰ ਕੱਢਿਆ ਗਿਆ।