ਕੈਂਟਰ ਤੇ ਕਾਰ ਦੀ ਟੱਕਰ ''ਚ 2 ਜ਼ਖਮੀ

10/30/2017 5:23:58 AM

ਫਗਵਾੜਾ, (ਹਰਜੋਤ)- ਫਗਵਾੜਾ-ਹੁਸ਼ਿਆਰਪੁਰ ਸੜਕ 'ਤੇ ਪਿੰਡ ਰਾਵਲਪਿੰਡੀ ਲਾਗੇ ਕੈਂਟਰ ਤੇ ਕਾਰ ਦੀ ਹੋਈ ਟੱਕਰ ਕਾਰਨ ਦੋ ਵਿਅਕਤੀ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਸਿਵਲ ਹਸਪਤਾਲ 'ਚ ਭਰਤੀ ਕਰਵਾਇਆ ਗਿਆ।ਕਾਰ ਸਵਾਰ ਅਮਰਦੀਪ ਸਿੰਘ ਪੁੱਤਰ ਮਹਿੰਦਰ ਸਿੰਘ ਵਾਸੀ ਇੰਦਰਾ ਕਾਲੋਨੀ ਅਤੇ ਡਾ. ਸੁਮਿਤ ਸ਼ਰਮਾ ਪੁੱਤਰ ਪ੍ਰੋਫੈਸਰ ਬੀ. ਡੀ. ਸ਼ਰਮਾ ਦੋਵੇਂ ਵਾਸੀ ਹੁਸ਼ਿਆਰਪੁਰ ਅੱਜ ਸਵੇਰੇ 7 ਵਜੇ ਦੇ ਕਰੀਬ ਅੰਬਾਲਾ ਜਾ ਰਹੇ ਸਨ, ਤਾਂ ਫਗਵਾੜਾ ਤੋਂ ਹੁਸ਼ਿਆਰਪੁਰ ਜਾ ਰਹੀ ਕੈਂਟਰ ਨੇ ਅੱਗੇ ਜਾ ਰਹੀ ਗੱਡੀ ਨੂੰ ਪਾਸ ਕਰਨ ਦੀ ਕੋਸ਼ਿਸ਼ ਕੀਤੀ ਤਾਂ ਕੈਂਟਰ ਕਾਰ ਦੇ ਨਾਲ ਜਾ ਟਕਰਾਇਆ, ਜਿਸ ਕਾਰਨ ਕਾਰ ਸੜਕ ਕੰਢੇ ਲੱਗੇ ਦਰੱਖਤ 'ਚ ਜਾ ਵੱਜੀ ਅਤੇ ਇਹ ਕੈਂਟਰ ਵੀ ਕਾਰ ਦੇ ਅਗਲੇ ਹਿੱਸੇ 'ਚ ਜਾ ਵੱਜਾ। ਪੁਲਸ ਨੇ ਮੌਕੇ 'ਤੇ ਪੁੱਜ ਕੇ ਇਨ੍ਹਾਂ ਵਿਅਕਤੀਆਂ ਨੂੰ ਬਾਹਰ ਕੱਢਿਆ। ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ।