ਮਹਿਲਾ ਸਮੇਤ 2 ਕਾਰ ਸਵਾਰਾਂ ਨੇ ਜ਼ਿਲਾ ਭਾਜਪਾ ਜਨਰਲ ਸਕੱਤਰ ''ਤੇ ਕੀਤੀ ਹਮਲੇ ਦੀ ਕੋਸ਼ਿਸ਼

10/30/2017 5:33:45 AM

ਕਪੂਰਥਲਾ, (ਗੌਰਵ)- ਭਾਜਪਾ ਦੇ ਜ਼ਿਲਾ ਜਨਰਲ ਸਕੱਤਰ ਮੰਨੂ ਧੀਰ 'ਤੇ ਇਕ ਮੁਹਿੰਦਰਾ ਕਾਰ 'ਚ ਸਵਾਰ ਮਹਿਲਾ ਸਮੇਤ 2 ਵਿਅਕਤੀਆਂ ਨੇ ਉਸ ਸਮੇਂ ਰਿਵਾਲਵਰ ਨਾਲ ਹਮਲਾ ਕਰਨ ਦੀ ਕੋਸ਼ਿਸ਼ ਕੀਤੀ, ਜਦੋਂ ਉਹ ਆਪਣੀ ਨਿੱਜੀ ਕਾਰ 'ਤੇ ਅਰਬਨ ਅਸਟੇਟ ਖੇਤਰ 'ਚ ਵੱਲ ਜਾ ਰਹੇ ਸਨ। ਇਸ ਪੂਰੇ ਘਟਨਾਚੱਕਰ ਦੌਰਾਨ ਜ਼ਿਲਾ ਭਾਜਪਾ ਜਨਰਲ ਸਕੱਤਰ ਨੇ ਤੁਰੰਤ ਪੁਲਸ ਕੰਟਰੋਲ ਰੂਮ ਨੂੰ ਸੂਚਨਾ ਦਿੱਤੀ, ਜਿਸ ਦੇ ਦੌਰਾਨ ਘਟਨਾ ਨੂੰ ਅੰਜਾਮ ਦੇਣ ਦੀ ਕੋਸ਼ਿਸ਼ ਕਰ ਰਹੇ ਅਣਪਛਾਤੇ ਮੁਲਜ਼ਮ ਮੌਕੇ ਤੋਂ ਭੱਜ ਨਿਕਲੇ।
ਇਸ ਸੰਬੰਧ 'ਚ ਪੱਤਰਕਾਰ ਸੰੰਮੇਲਨ ਨੂੰ ਸੰਬੋਧਨ ਕਰਦੇ ਹੋਏ ਭਾਜਪਾ ਦੇ ਜ਼ਿਲਾ ਪ੍ਰਧਾਨ ਸ਼ਾਮ ਸੁੰਦਰ ਅਗਰਵਾਲ ਤੇ ਪ੍ਰਦੇਸ਼ ਭਾਜਪਾ ਦੇ ਸੀਨੀਅਰ ਨੇਤਾ ਓਮੇਸ਼ ਸ਼ਾਰਦਾ ਨੇ ਦੱਸਿਆ ਕਿ ਭਾਜਪਾ ਦੇ ਜ਼ਿਲਾ ਜਨਰਲ ਸਕੱਤਰ ਮਨੂੰ ਧੀਰ ਦੁਪਹਿਰ ਦੇ ਸਮੇਂ ਰੇਲਵੇ ਰੋਡ ਤੋਂ ਹੋ ਕੇ ਸਰਕੂਰਲਰ ਰੋਡ ਦੇ ਰਸਤੇ ਤੋਂ ਅਰਬਨ ਅਸਟੇਟ ਜਾ ਰਹੇ ਸਨ। ਇਸ ਦੌਰਾਨ ਪਿੱਛੇ ਤੋਂ ਆ ਰਹੀ ਇਕ ਮਹਿੰਦਰਾ ਕਾਰ ਦੇ ਚਾਲਕ ਨੇ ਇਕ ਦਮ ਮੰਨੂ ਧੀਰ ਦੇ ਨਾਲ ਆਪਣੀ ਕਾਰ ਜੋੜ ਦਿੱਤੀ ਤੇ ਕਾਰ 'ਚ ਬੈਠੀ ਮਹਿਲਾ ਨੇ ਧੀਰ ਨੂੰ ਧਮਕੀਆਂ ਦਿੱਤੀਆਂ। ਜਿਸਦੇ ਦੌਰਾਨ ਮੁਲਜ਼ਮ ਕਾਰ ਚਾਲਕ ਨੇ ਕਾਰ ਨੂੰ ਥੋੜ੍ਹੀ ਦੂਰ ਲੈ ਜਾਕੇ ਪਿਸਤੌਲ ਵਿਖਾਉਂਦੇ ਹੋਏ ਮੰਨੂ ਧੀਰ ਨੂੰ ਧਮਕੀਆਂ ਦਿੱਤੀਆਂ। ਜਿਸ ਨੂੰ ਲੈ ਕੇ ਤੁਰੰਤ ਹਰਕਤ 'ਚ ਆਏ ਮੰਨੂ ਧੀਰ ਨੇ ਸਾਰੇ ਘਟਨਾਚੱਕਰ ਦੀ ਸੂਚਨਾ ਜ਼ਿਲਾ ਪੁਲਸ ਕੰਟਰੋਲ ਰੂਮ ਨੂੰ ਦਿੱਤੀ, ਜਿਸ ਦੀ ਸੂਚਨਾ 'ਤੇ ਤੁਰੰਤ ਮੌਕੇ 'ਤੇ ਪੁੱਜੇ ਥਾਣਾ ਸਿਟੀ ਕਪੂਰਥਲਾ ਦੇ ਐੱਸ. ਐੱਚ. ਓ. ਇੰਸਪੈਕਟਰ ਰਾਮੇਸ਼ਵਰ ਸਿੰਘ ਨੇ ਆਸ-ਪਾਸ ਦੇ ਖੇਤਰਾਂ ਦਾ ਮੁਆਇਨਾ ਕੀਤਾ ਤਾਂ ਮਹਿੰਦਰਾ ਗੱਡੀ 'ਚ ਸਵਾਰ ਮੁਲਜ਼ਮ ਭੱਜ ਨਿਕਲੇ। ਇਸ ਦੌਰਾਨ ਮੰਨੂ ਧੀਰ ਨੇ ਮੁਲਜ਼ਮਾਂ ਦੀ ਗੱਡੀ ਦਾ ਨੰਬਰ ਨੋਟ ਕਰ ਲਿਆ। ਜਿਸ ਨੂੰ ਲੈ ਕੇ ਸਿਟੀ ਪੁਲਸ ਨੂੰ ਲਿਖਤੀ ਸ਼ਿਕਾਇਤ ਦੇ ਦਿੱਤੀ ਗਈ ਹੈ। ਜ਼ਿਲਾ ਭਾਜਪਾ ਪ੍ਰਧਾਨ ਨੇ ਦੱਸਿਆ ਕਿ ਮੰਨੂ ਧੀਰ ਭਾਜਪਾ ਦੇ ਸੀਨੀਅਰ ਨੇਤਾ ਹੋਣ ਦੇ ਨਾਲ-ਨਾਲ ਆਰ. ਐੱਸ. ਐੱਸ. ਦੇ ਸਾਬਕਾ ਪ੍ਰਚਾਰਕ ਤੇ ਵਿਸ਼ਵ ਹਿੰਦੂ ਪਰਿਸ਼ਦ ਦੇ ਪ੍ਰਦੇਸ਼ ਨੇਤਾ ਹਨ। ਉਨ੍ਹਾਂ ਨੇ ਕਿਹਾ ਕਿ ਇਸ ਸੰਬੰਧ 'ਚ ਸੂਬਾ ਭਾਜਪਾ ਹਾਈਕਮਾਂਡ ਨੂੰ ਜਾਣਕਾਰੀ ਦੇ ਦਿੱਤੀ ਗਈ ਹੈ। ਇਸ ਮੌਕੇ 'ਤੇ ਭਾਜਪਾ ਨੇਤਾ ਸੰਦੀਪ ਬਜਾਜ ਤੇ ਬਲਵਿੰਦਰ ਸਿੰਘ ਵੀ ਮੌਜੂਦ ਸਨ।