ਨਨਾਣ-ਭਰਜਾਈ ਨੇ ਆਪਣੇ ਇਸ਼ਕ ''ਚ ਫਸਾਏ ਦੋ ਭਰਾ, ਫਿਰ ਜੋ ਹੋਇਆ ਸੁਣ ਨਹੀਂ ਹੋਵੇਗਾ ਯਕੀਨ

04/15/2017 5:11:59 PM

ਰਾਮਪੁਰਾ ਫੂਲ (ਤਰਸੇਮ) : ਨਾਜਾਇਜ਼ ਸਬੰਧਾਂ ਨੂੰ ਲੈ ਕੇ ਜ਼ਹਿਰੀਲੀ ਚੀਜ਼ ਖਾਣ ਵਾਲੇ 2 ਭਰਾਵਾਂ ''ਚੋਂ ਇਕ ਦੀ ਮੌਤ ਹੋ ਜਾਣ ਤੇ ਦੂਜਾ ਜ਼ੇਰੇ ਇਲਾਜ ਹੋਣ ਦਾ ਸਮਾਚਾਰ ਹੈ। ਮ੍ਰਿਤਕ ਲੜਕੇ ਕੁਲਜੀਤ ਸਿੰਘ ਦੀ ਮਾਤਾ ਨੇ ਪੁਲਸ ਥਾਣਾ ਸਿਟੀ ਰਾਮਪੁਰਾ ਨੂੰ ਦਰਜ ਕਰਵਾਈ ਸ਼ਿਕਾਇਤ ''ਚ ਕਿਹਾ ਕਿ ਉਸ ਦੇ ਲੜਕੇ ਕੁਲਜੀਤ ਸਿੰਘ ਅਤੇ ਭਾਣਜੇ ਹਰਵਿੰਦਰ ਸਿੰਘ ਪੁੱਤਰ ਨਾਹਰ ਸਿੰਘ ਵਾਸੀ ਰਾਮਪੁਰਾ ਨਾਲ ਰਾਜੂ ਉਰਫ ਰਾਜਵਿੰਦਰ ਕੌਰ ਪਤਨੀ ਜਗਸੀਰ ਸਿੰਘ ਤੇ ਇਸ ਦੀ ਭਰਜਾਈ ਸੋਨੀਆ ਰਾਣੀ ਪੁੱਤਰੀ ਚਰਨਜੀਤ ਸਿੰਘ ਵਾਸੀ ਮੰਡੀ ਰਾਮਪੁਰਾ ਨੇ ਆਪਣੇ ਨਾਜਾਇਜ਼ ਸਬੰਧ ਬਣਾ ਕੇ ਬਲੈਕਮੇਲ ਕੀਤਾ, ਪੈਸੇ ਵੀ ਬਟੋਰੇ ਤੇ ਧਮਕੀਆਂ ਦੇ ਕੇ ਮਰਨ ਲਈ ਮਜਬੂਰ ਕਰ ਦਿੱਤਾ ਸੀ, ਜਿਸ ਤੋਂ ਪ੍ਰੇਸ਼ਾਨ ਹੋ ਕੇ ਉਸ ਦੇ ਲੜਕੇ ਕੁਲਜੀਤ ਸਿੰਘ ਅਤੇ ਭਾਣਜੇ ਹਰਵਿੰਦਰ ਸਿੰਘ ਨੇ ਕੋਈ ਜ਼ਹਿਰੀਲੀ ਚੀਜ਼ ਖਾ ਕੇ ਆਤਮਹੱਤਿਆ ਕਰਨ ਦੀ ਕੋਸ਼ਿਸ਼ ਕੀਤੀ। ਜਿਨ੍ਹਾਂ ਨੂੰ ਇਲਾਜ ਲਈ ਪਹਿਲਾਂ ਸਿਵਲ ਹਸਪਤਾਲ ਰਾਮਪੁਰਾ ਵਿਖੇ ਦਾਖਲ ਕਰਵਾਇਆ ਗਿਆ ਸੀ ਪਰ ਇਨ੍ਹਾਂ ਦੀ ਹਾਲਤ ਜ਼ਿਆਦਾ ਖਰਾਬ ਹੋਣ ਕਾਰਨ ਹਸਪਤਾਲ ਦੇ ਡਾਕਟਰਾਂ ਵੱਲੋਂ ਸਿਵਲ ਹਸਪਤਾਲ ਬਠਿੰਡਾ ਵਿਖੇ ਰੈਫਰ ਕਰ ਦਿੱਤਾ ਗਿਆ ਸੀ, ਜਿਨ੍ਹਾਂ ਨੂੰ ਬਾਅਦ ''ਚ ਇਲਾਜ ਲਈ ਦੂਸਰੇ ਹਸਪਤਾਲ ਦਾਖਲ ਕਰਵਾਇਆ ਗਿਆ ਹੈ ਪਰ ਇਨ੍ਹਾਂ ''ਚੋਂ ਸ਼ੁੱਕਰਵਾਰ ਕੁਲਜੀਤ ਸਿੰਘ ਦੀ ਮੌਤ ਹੋ ਗਈ ਹੈ। ਮ੍ਰਿਤਕ ਦੀ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਰਾਮਪੁਰਾ ਵਿਖੇ ਲਿਆਂਦਾ ਗਿਆ।
ਹਸਪਤਾਲ ਦੇ ਡਾਕਟਰਾਂ ਵੱਲੋਂ ਲਾਸ਼ ਦਾ ਪੋਸਟਮਾਰਟਮ ਕਰਨ ਉਪਰੰਤ ਲਾਸ਼ ਨੂੰ ਉਸ ਦੇ ਵਾਰਸਾਂ ਹਵਾਲੇ ਕਰ ਦਿੱਤਾ ਗਿਆ। ਪੁਲਸ ਥਾਣਾ ਸਿਟੀ ਰਾਮਪੁਰਾ ਵੱਲੋਂ ਮ੍ਰਿਤਕ ਲੜਕੇ ਦੀ ਮਾਤਾ ਦੇ ਬਿਆਨਾਂ ਤਹਿਤ ਮੁਲਜ਼ਮਾਂ ਰਾਜੂ ਉਰਫ ਰਾਜਵਿੰਦਰ ਕੌਰ ਤੇ ਸੋਨੀਆ ਰਾਣੀ ਖਿਲਾਫ ਕੇਸ ਦਰਜ ਕਰ ਲਿਆ ਗਿਆ ਹੈ ਪਰ ਮੁਲਜ਼ਮ ਹਾਲੇ ਤੱਕ ਪੁਲਸ ਦੀ ਪਕੜ ਤੋਂ ਬਾਹਰ ਹਨ।

Gurminder Singh

This news is Content Editor Gurminder Singh